ਪੰਜਾਬ

punjab

ETV Bharat / state

Diwali 2023: ਦਿਵਾਲੀ ਨਜ਼ਦੀਕ ਵਾਪਰਦੀਆਂ ਹਨ ਸਭ ਤੋਂ ਜ਼ਿਆਦਾ ਅੱਗ ਲੱਗਣ ਦੀਆਂ ਘਟਨਾਵਾਂ, ਫਾਇਰ ਅਫਸਰ ਨੇ ਆਤਿਸ਼ਬਾਜ਼ੀ ਨੂੰ ਦੱਸਿਆ ਵੱਡਾ ਕਾਰਣ - fire brigade officer in Bathinda

Fire incidents near Diwali festival: ਅਕਸਰ ਵੇਖਿਆ ਜਾਂਦਾ ਹੈ ਕਿ ਦਿਵਾਲੀ ਦੇ ਤਿਓਹਾਰ ਨਜ਼ਦੀਕ ਪੰਜਾਬ ਸਮੇਤ ਪੂਰੇ ਭਾਰਤ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਵੱਧ ਜਾਂਦੀਆਂ ਹਨ। ਬਠਿੰਡਾ ਵਿੱਚ ਫਾਇਰ ਬ੍ਰਿਗੈਡ ਦੇ ਮੁਲਾਜ਼ਮਾਂ ਨੇ ਦਿਵਾਲੀ ਨਜ਼ਦੀਕ ਇਨ੍ਹਾਂ ਘਟਨਾਵਾਂ ਦੇ ਵਧਣ ਦਾ ਵੱਡਾ ਕਾਰਣ ਆਤਿਸ਼ਬਾਜ਼ੀ ਨੂੰ ਦੱਸਿਆ ਹੈ। (Diwali 2023)

A fire brigade officer in Bathinda said that fire incidents occur due to fireworks near Diwali
ਦਿਵਾਲੀ ਨਜ਼ਦੀਕ ਵਾਪਰਦੀਆਂ ਹਨ ਸਭ ਤੋਂ ਜ਼ਿਆਦਾ ਅੱਗ ਲੱਗਣ ਦੀਆਂ ਘਟਨਾਵਾਂ, ਫਾਇਰ ਅਫਸਰ ਨੇ ਆਤਿਸ਼ਬਾਜ਼ੀ ਨੂੰ ਦੱਸਿਆ ਵੱਡਾ ਕਾਰਣ

By ETV Bharat Punjabi Team

Published : Nov 11, 2023, 10:08 AM IST

'ਫਾਇਰ ਅਫਸਰ ਨੇ ਆਤਿਸ਼ਬਾਜ਼ੀ ਨੂੰ ਦੱਸਿਆ ਵੱਡਾ ਕਾਰਣ'

ਬਠਿੰਡਾ: ਦਿਵਾਲੀ ਦੇ ਤਿਉਹਾਰ ਨੇੜੇ ਅੱਗ ਲੱਗਣ ਦੀਆਂ ਘਟਨਾਵਾਂ (Fire incidents near Diwali festival) ਵਿੱਚ ਵੱਡਾ ਵਾਧਾ ਹੁੰਦਾ ਹੈ। ਇਨ੍ਹਾਂ ਅੱਗ ਲੱਗਣ ਦੀਆਂ ਘਟਨਾਵਾਂ ਪਿੱਛੇ ਕਈ ਤਰ੍ਹਾਂ ਦੇ ਕਾਰਨ ਸਾਹਮਣੇ ਆਉਂਦੇ ਹਨ, ਜਿਨ੍ਹਾਂ ਵਿੱਚ ਪ੍ਰਮੁੱਖ ਤੌਰ ਉੱਤੇ ਪਟਾਕੇ ਅਤੇ ਆਤਿਸ਼ਬਾਜ਼ੀ ਕਾਰਨ ਅੱਗ ਦੀਆਂ ਘਟਨਾਵਾਂ ਵਾਪਰਦੀਆਂ ਹਨ। ਭਾਵੇਂ ਨਗਰ ਨਿਗਮ ਦੇ ਫਾਇਰ ਬ੍ਰਿਗੇਡ ਵਿਭਾਗ ਵੱਲੋਂ ਅੱਗ ਲੱਗਣ ਦੀਆਂ ਘਟਨਾਵਾਂ ਉੱਤੇ ਕਾਬੂ ਪਾਉਣ ਲਈ ਪਹਿਲਾਂ ਹੀ ਤਿਆਰੀਆਂ ਆਰੰਭ ਕਰ ਦਿੱਤੀਆਂ ਜਾਂਦੀਆਂ ਹਨ ਪਰ ਵਾਰ-ਵਾਰ ਆਮ ਲੋਕਾਂ ਨੂੰ ਜਾਗਰੂਕ ਕਰਨ ਦੇ ਬਾਵਜੂਦ ਅੱਗ ਲੱਗਣ ਦੀਆਂ ਘਟਨਾਵਾਂ ਵਿੱਚ ਕਮੀ ਵੇਖਣ ਨੂੰ ਨਹੀਂ ਮਿਲਦੀ।


ਆਤਿਸ਼ਬਾਜ਼ੀ ਵੱਡਾ ਕਾਰਣ: ਫਾਇਰ ਬ੍ਰਿਗੇਡ ਦੇ ਅਧਿਕਾਰੀ ਅਮਨਦੀਪ ਸਿੰਘ (Fire Brigade Officer Amandeep Singh) ਨੇ ਗੱਲਬਾਤ ਦੌਰਾਨ ਦੱਸਿਆ ਕਿ ਦਿਵਾਲੀ ਦੇ ਤਿਉਹਾਰ ਨੇੜੇ ਅੱਗ ਲੱਗਣ ਦੀਆਂ ਘਟਨਾਵਾਂ ਵਿੱਚ ਸਭ ਤੋਂ ਵੱਡਾ ਰੋਲ ਆਤਿਸ਼ਬਾਜ਼ੀ (Fireworks play a big role in fire incidents) ਦਾ ਹੁੰਦਾ ਹੈ। ਆਤਿਸ਼ਬਾਜ਼ੀ ਚਲਾਉਣ ਵਾਲੇ ਲੋਕਾਂ ਵੱਲੋਂ ਇੱਕ ਵਾਰ ਅੱਗ ਲਗਾਉਣ ਤੋਂ ਬਾਅਦ ਇਹ ਨਹੀਂ ਵੇਖਿਆ ਜਾਂਦਾ ਕਿ ਉਹ ਕਿਸ ਦਿਸ਼ਾ ਵੱਲ ਜਾ ਰਹੀ ਹੈ ਅਤੇ ਉਸ ਵੱਲੋਂ ਕਿਸੇ ਤਰ੍ਹਾਂ ਦਾ ਨੁਕਸਾਨ ਤਾਂ ਨਹੀਂ ਕੀਤਾ ਜਾ ਰਿਹਾ। ਉਹਨਾਂ ਕਿਹਾ ਕਿ ਕਈ ਲੋਕਾਂ ਵੱਲੋਂ ਭੀੜੀਆਂ ਗਲੀਆਂ ਵਿੱਚ ਗੁਦਾਮ ਅਤੇ ਘਰ ਬਣਾਏ ਗਏ ਹੁੰਦੇ ਹਨ, ਜਿੱਥੇ ਅਚਾਨਕ ਅੱਗ ਲੱਗ ਜਾਂਦੀ ਹੈ ਅਤੇ ਇਸ ਤਰ੍ਹਾਂ ਦੀ ਅੱਗ ਲੱਗਣ ਦਾ ਪਤਾ ਕਾਫੀ ਦੇਰ ਬਾਅਦ ਲੱਗਦਾ ਹੈ। ਭੀੜੀਆਂ ਗਲੀਆਂ ਹੋਣ ਕਾਰਨ ਫਾਇਰ ਬ੍ਰਿਗੇਡ ਨੂੰ ਵੀ ਅਜਿਹੀਆਂ ਥਾਵਾਂ ਉੱਤੇ ਪਹੁੰਚਣ ਵਿੱਚ ਦਿੱਕਤ ਆਉਂਦੀ ਹੈ।

ਫਾਇਰ ਸੇਫਟੀ ਦਾ ਖ਼ਾਸ ਧਿਆਨ: ਇਸ ਤੋਂ ਇਲਾਵਾ ਲੋਕਾਂ ਵੱਲੋਂ ਘਰਾਂ ਵਿੱਚ ਇਲੈਕਟਰਿਕ ਲੜੀਆਂ (Electric lights) ਲਗਾਈਆਂ ਜਾਂਦੀਆਂ ਹਨ, ਜਿਸ ਨਾਲ ਬਿਜਲੀ ਦਾ ਲੋਡ ਵੱਧਦਾ ਹੈ ਅਤੇ ਕਈ ਵਾਰ ਇਹਨਾਂ ਤੋਂ ਅੱਗ ਲੱਗ ਜਾਂਦੀ ਹੈ। ਇਸੇ ਤਰ੍ਹਾਂ ਲੋਕਾਂ ਵੱਲੋਂ ਤਿਉਹਾਰਾਂ ਦੇ ਮੱਦੇਨਜ਼ਰ ਘਰਾਂ ਵਿੱਚ ਦੀਵੇ ਅਤੇ ਧੂਫ ਬੱਤੀ ਕੀਤੀ ਜਾਂਦੀ ਹੈ ਅਤੇ ਇਹ ਵੀ ਕਈ ਵਾਰ ਅੱਗ ਲੱਗਣ ਦੀਆਂ ਘਟਨਾਵਾਂ ਦਾ ਕਾਰਣ ਬਣਦੇ ਹਨ। ਫਾਇਰ ਬ੍ਰਿਗੇਡ ਅਧਿਕਾਰੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਦਿਵਾਲੀ ਖੁਸ਼ੀਆਂ ਦਾ ਤਿਉਹਾਰ ਹੈ, ਇਸ ਲਈ ਛੋਟੇ ਪਟਾਕੇ ਚਲਾਉਣ ਨੂੰ ਤਰਜੀਹ ਦੇਣ। ਇਸ ਤੋਂ ਇਲਾਵਾ ਘਰਾਂ ਦੁਕਾਨਾਂ ਅਤੇ ਗੁਦਾਮਾਂ ਦੀਆਂ ਛੱਤਾਂ ਉੱਤੇ ਅਜਿਹੀਆਂ ਵਸਤੂਆਂ ਨਾ ਰੱਖਣ ਜੋ ਅੱਗ ਜਲਦੀ ਫੜਦੀਆਂ ਹਨ ਕਿਉਂਕਿ ਛੱਤਾਂ ਉੱਤੇ ਪਏ ਅਜਿਹੇ ਸਮਾਨ ਵਿੱਚ ਕਈ ਵਾਰ ਆਤਿਸ਼ਬਾਜ਼ੀ ਕਾਰਨ ਅੱਗ ਲੱਗ ਜਾਂਦੀ ਹੈ। ਨਵੀਆਂ ਇਮਾਰਤਾਂ ਬਣਾਉਣ ਸਮੇਂ ਵੀ ਲੋਕਾਂ ਨੂੰ ਫਾਇਰ ਸੇਫਟੀ ਅਲਾਰਮ ਆਦਿ ਲਗਵਾਉਣੇ ਚਾਹੀਦੇ ਹਨ। ਫਾਇਰ ਬ੍ਰਿਗੇਡ ਅਧਿਕਾਰੀ ਨੇ ਦੱਸਿਆ ਕਿ ਤਿਉਹਾਰਾਂ ਦੇ ਮੱਦੇਨਜ਼ਰ ਉਨ੍ਹਾਂ ਦੇ ਕਰਮਚਾਰੀਆਂ ਵੱਲੋਂ ਹੁਣ 24 ਘੰਟੇ ਡਿਊਟੀ ਕੀਤੀ ਜਾ ਰਹੀ। ਇਸ ਤੋਂ ਇਲਾਵਾ ਪਟਾਕੇ ਵੇਚਣ ਵਾਲੀਆਂ ਸਟਾਲਾਂ ਨੇੜੇ ਸਪੈਸ਼ਲ ਤੌਰ ਉੱਤੇ ਫਾਇਰ ਟੈਂਕਰ ਤਾਇਨਾਤ ਕੀਤੇ ਗਏ ਹਨ ਤਾਂ ਜੋ ਕਿਸੇ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਵਾਪਰਨ ਉੱਤੇ ਤੁਰੰਤ ਉਸ 'ਤੇ ਕਾਬੂ ਪਾਇਆ ਜਾ ਸਕੇ।

ABOUT THE AUTHOR

...view details