ਪੰਜਾਬ

punjab

ETV Bharat / state

ਬਠਿੰਡਾ ਸਿਵਲ ਲਾਈਨ ਕਲੱਬ ਦਾ ਵੱਧਿਆ ਵਿਵਾਦ, ਧਾਰਾ 145 ਲਾਗੂ - dispute of bathinda civil line club

ਸਿਵਲ ਲਾਈਨ ਕਲੱਬ ਦਾ ਵਿਵਾਦ ਦਿਨੋਂ ਦਿਨ ਵੱਧਦਾ ਜਾ ਰਿਹਾ ਹੈ ਜਿਸ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਧਾਰਾ 145 ਲਗਾ ਦਿੱਤੀ ਗਈ ਹੈ। ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸੰਤ ਬਲਜੀਤ ਸਿੰਘ ਦਾਦੂਵਾਲ ਨੇ ਪ੍ਰਸ਼ਾਸਨ ਨੂੰ 550ਵੇਂ ਪ੍ਰਕਾਸ਼ ਪੁਰਬ ਦਿਹਾੜੇ 'ਤੇ ਸਮਾਗਮ ਨੂੰ ਨਾ ਮੰਨਾਉਣ ਦੇਣ 'ਤੇ ਵਿਰੋਧ ਕਰਨ ਦੀ ਗੱਲ ਆਖੀ ਹੈ।

ਬਠਿੰਡਾ ਸਿਵਲ ਲਾਈਨ ਕਲੱਬ

By

Published : Oct 16, 2019, 10:02 PM IST

ਬਠਿੰਡਾ: ਸਿਵਲ ਲਾਈਨ ਕਲੱਬ ਦਾ ਵਿਵਾਦ ਦਿਨੋਂ ਦਿਨ ਵੱਧਦਾ ਜਾ ਰਿਹਾ ਹੈ ਜਿਸ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਧਾਰਾ 145 ਲਗਾ ਦਿੱਤੀ ਗਈ ਹੈ। ਦੱਸ ਦਈਏ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸਿਵਲ ਲਾਈਨ ਕਲੱਬ 'ਚ ਕਰਵਾਏ ਜਾ ਰਹੇ ਅਖੰਡ ਪਾਠ ਨੂੰ ਰੋਕਿਆ ਗਿਆ। ਇਸ ਕਾਰਨ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸੰਤ ਬਲਜੀਤ ਸਿੰਘ ਦਾਦੂਵਾਲ ਵੱਲੋਂ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਨੂੰ ਸਿੱਧੀ ਚੇਤਾਵਨੀ ਦਿੱਤੀ ਗਈ ਹੈ।

ਵੇਖੋ ਵੀਡੀਓ

ਦਾਦੂਵਾਲ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸਿਵਲ ਲਾਈਨ ਕਲੱਬ 'ਚ ਸ਼ਰਾਬ ਅਤੇ ਤਾਮਸਿਕ ਭੋਜਨ ਪਰੋਸੇ ਜਾਣ ਦੀ ਖ਼ਬਰ ਪਹੁੰਚੀ ਸੀ ਜਿਸ 'ਤੇ ਉਨ੍ਹਾਂ ਨੇ ਟਿੱਪਣੀ ਕਰਦਿਆਂ ਕਿਹਾ ਸੀ ਕਿ ਇਹ ਥਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂਅ 'ਤੇ ਹੈ ਅਤੇ ਅਜਿਹਾ ਕਰਨਾ ਸ਼ਰਮਿੰਦਗੀ ਵਾਲੀ ਗੱਲ ਹੈ। ਇਸ ਤੋਂ ਬਾਅਦ ਇਹ ਵਿਵਾਦ ਇੰਨਾ ਕੁ ਵੱਧ ਗਿਆ ਕਿ 550ਵੇਂ ਪ੍ਰਕਾਸ਼ ਪੁਰਬ ਮੌਕੇ ਕਰਵਾਏ ਜਾ ਰਹੇ ਅਖੰਡ ਪਾਠ ਨੂੰ ਵੀ ਰੋਕ ਦਿੱਤਾ ਗਿਆ।

ਇਹ ਵੀ ਪੜ੍ਹੋ- ਅੱਤਵਾਦ ਦੇ ਨਿਸ਼ਾਨੇ ਤੇ ਹਾਈ ਕੋਰਟ ਤੇ ਸਕੱਤਰੇਤ, ਮਿਲੀ ਬੰਬ ਨਾਲ ਉਡਾਉਣ ਦੀ ਧਮਕੀ

ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦਾਦੂਵਾਲ ਨੇ ਕਿਹਾ ਕਿ ਜੇਕਰ 20 ਅਕਤੂਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦਿਹਾੜੇ 'ਤੇ ਸਮਾਗਮ ਨਾ ਕਰਨ ਦਿੱਤਾ ਗਿਆ ਤਾਂ ਸਮੁੱਚੀ ਸਿੱਖ ਜਥੇਬੰਦੀਆਂ ਵੱਲੋਂ ਇਸ ਦਾ ਵਿਰੋਧ ਕੀਤਾ ਜਾਵੇਗਾ। ਦੂਜੇ ਪਾਸੇ ਸਿਵਲ ਲਾਈਨ ਕਲੱਬ ਦੇ ਪ੍ਰਧਾਨ ਰਾਜਨ ਗਰਗ ਦਾ ਕਹਿਣਾ ਹੈ ਕਿ ਦਾਦੂਵਾਲ ਵੱਲੋਂ ਲਗਾਏ ਗਏ ਇਹ ਸਾਰੇ ਦੋਸ਼ ਗ਼ਲਤ ਹਨ ਅਤੇ ਇਸ 'ਚ ਸਿਆਸੀ ਧਿਰਾਂ ਦਾ ਕੋਈ ਹੱਥ ਨਹੀਂ ਹੈ।

ABOUT THE AUTHOR

...view details