ਬਠਿੰਡਾ:ਪੰਜਾਬ ਵਿੱਚ ਝੋਨੇ ਦਾ ਸੀਜਨ ਸ਼ੁਰੂ (Paddy season begins) ਹੋਣ ਤੋਂ ਪਹਿਲਾਂ ਕਰੀਬ 6 ਹਜ਼ਾਰ ਸ਼ੈਲਰ ਮਾਲਕ ਹੜਤਾਲ ਉੱਤੇ (6 thousand sheller owners on strike) ਚਲੇ ਗਏ, ਜਿਸ ਦਾ ਮੁੱਖ ਕਾਰਨ ਕੇਂਦਰ ਸਰਕਾਰ ਦੀਆਂ ਖਰੀਦ ਏਜੰਸੀਆਂ ਵੱਲੋਂ 1200 ਦੇ ਕਰੀਬ ਪੰਜਾਬ ਦੇ ਸ਼ੈਲਰਾਂ ਮਾਲਕਾਂ ਨੂੰ ਭੇਜੇ ਗਏ ਨੋਟਿਸ ਹਨ। ਨੋਟਿਸ ਵਿੱਚ ਹਦਾਇਤ ਦਿੱਤੀ ਗਈ ਹੈ ਕਿ ਉਨ੍ਹਾਂ ਵੱਲੋਂ ਤਿਆਰ ਕੀਤੇ ਗਏ ਚੌਲਾਂ ਦੀ ਕੁਆਲਿਟੀ ਵਿੱਚ ਮਿਨਰਲ ਤੱਤਾਂ ਦੀ ਘਾਟ ਹੈ, ਜਿਸ ਕਾਰਨ ਸ਼ੈਲਰ ਮਾਲਕਾਂ ਨੂੰ ਤਿਆਰ ਕੀਤੇ ਚੌਲ ਵਾਪਸ ਲੈਣ ਪੈਣਗੇ ਜਾਂ ਫਿਰ 60 ਤੋਂ 65 ਲੱਖ ਰੁਪਏ ਕੇਂਦਰੀ ਏਜੰਸੀਆਂ ਕੋਲ ਜਮ੍ਹਾਂ ਕਰਵਾਉਣੇ ਪੈਣਗੇ। ਨੋਟਿਸਾਂ ਮੁਤਾਬਿਕ ਪ੍ਰਤੀ ਸ਼ੈਲਰ 60 ਤੋਂ 65 ਲੱਖ ਰੁਪਏ ਕੇਂਦਰੀ ਏਜੰਸੀਆਂ ਵੱਲੋਂ ਜਮ੍ਹਾਂ ਕਰਾਉਣ ਦੇ ਦਿੱਤੇ ਗਏ, ਨੋਟਿਸ ਤੋਂ ਬਾਅਦ ਪੰਜਾਬ ਦੀ ਸ਼ੈਲਰ ਐਸੋਸੀਏਸ਼ਨ ਵੱਲੋਂ ਇਸ ਸਾਲ ਪੈਡੀ ਦਾ ਸੀਜ਼ਨ ਲਗਾਉਣ ਤੋਂ ਹੱਥ ਖੜ੍ਹੇ ਕਰ ਦਿੱਤੇ ਗਏ ਹਨ।
ਹੜਤਾਲ ਉੱਤੇ ਸ਼ੈਲਰ ਮਾਲਿਕ: ਸ਼ੈਲਰ ਐਸੋਸੀਏਸ਼ਨ ਬਠਿੰਡਾ (Sheller Association Bathinda) ਦੇ ਪ੍ਰਧਾਨ ਨਰੋਤਮ ਦਾ ਕਹਿਣਾ ਹੈ ਕਿ ਪਿਛਲੇ ਸਾਲ ਪੈਡੀ ਦੇ ਸੀਜਨ ਤੋਂ ਬਾਅਦ ਸ਼ੈਲਰ ਮਾਲਕਾਂ ਵੱਲੋਂ ਜੋ ਚੌਲ ਤਿਆਰ ਕਰਕੇ ਐੱਫਸੀਆਈ ਨੂੰ ਦਿੱਤੇ ਗਏ ਸੰਨ, ਉਨ੍ਹਾਂ ਚੌਲਾਂ ਵਿੱਚ ਮਿਨਰਲ ਦੀ ਘਾਟ ਦੱਸ ਕੇ ਵਾਪਸ ਲਏ ਜਾਣ ਲਈ ਦਬਾਅ ਪਾਇਆ ਜਾ ਰਿਹਾ ਹੈ। 1200 ਸ਼ੈਲਰ ਮਾਲਕ ਨੂੰ ਚੌਲਾਂ ਵਿੱਚ ਐੱਫ.ਆਰ.ਕੇ. ਦੀ ਘਾਟ ਨੂੰ ਲੈ ਕੇ ਐੱਫਸੀਆਈ ਵੱਲੋਂ ਨੋਟਿਸ ਮਿਲੇ ਹਨ। ਸ਼ੈਲਰ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਚੌਲਾਂ ਵਿੱਚ ਖਣਿਜ ਅਤੇ ਲੋਹੇ ਆਦਿ ਤੱਤਾਂ ਦੀ ਘਾਟ ਪਾਈ ਜਾਂਦੀ ਹੈ । ਇਹਨਾਂ ਤੱਤਾਂ ਦੀ ਪੂਰਤੀ ਲਈ ਸ਼ੈਲਰ ਮਾਲਕਾਂ ਨੂੰ ਕੇਂਦਰ ਸਰਕਾਰ ਵੱਲੋਂ ਐਫਆਰਕੇ ਚੌਲਾਂ ਵਿੱਚ ਮਿਕਸ ਕਰਨ ਦੀ ਹਦਾਇਤ ਦਿੱਤੀ ਗਈ ਅਤੇ ਐੱਫਆਰਕੇ ਦੀ ਖਰੀਦ ਕਰਨ ਲਈ ਕੇਂਦਰ ਸਰਕਾਰ ਵੱਲੋਂ ਬਕਾਇਦਾ ਵਪਾਰੀਆਂ ਦੀ ਸੂਚੀ ਦਿੱਤੀ ਜਾਂਦੀ ਹੈ, ਜਿਨ੍ਹਾਂ ਤੋਂ ਸ਼ੈਲਰ ਮਾਲਕ ਐੱਫਆਰਕੇ ਖਰੀਦਦੇ ਹਨ ਅਤੇ ਚੌਲਾਂ ਵਿੱਚ ਮਿਕਸ ਕਰਦੇ ਹਨ।