ਬਠਿੰਡਾ: ਬੀਤੇ ਦਿਨੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਇੱਕ ਬਿਆਨ ਦਿੱਤਾ ਗਿਆ ਸੀ ਕਿ ਕਾਂਗਰਸ ਇਸ ਵਾਰ ਐੱਸਜੀਪੀਸੀ ਦੀਆਂ ਚੋਣਾਂ ਲੜੇਗੀ। ਜਿਸ ਨੂੰ ਲੈ ਕੇ ਹੁਣ ਸਿਆਸੀ ਅਤੇ ਧਾਰਮਿਕ ਆਗੂਆਂ ਵੱਲੋਂ ਲਗਾਤਾਰ ਬਿਆਨਬਾਜੀ ਕੀਤੀ ਜਾ ਰਹੀ ਹੈ।
ਸੁਣੋ, ਕੈਪਟਨ ਵੱਲੋਂ ਐੱਸਜੀਪੀਸੀ ਦੀਆਂ ਚੋਣਾਂ ਲੜੇ ਜਾਣ 'ਤੇ ਕੀ ਬੋਲ ਧਿਆਨ ਸਿੰਘ ਮੰਡ? - dhiyuan singh mand
ਕੈਪਟਨ ਵੱਲੋਂ ਐੱਸਜੀਪੀਸੀ ਦੀਆਂ ਚੋਣਾਂ ਲੜੇ ਜਾਣ ਦੇ ਬਿਆਨ 'ਤੇ ਸਿਆਸੀ ਅਤੇ ਧਾਰਮਿਕ ਆਗੂਆਂ ਵੱਲੋਂ ਬਿਆਨਬਾਜੀ ਕੀਤੀ ਜਾ ਰਹੀ ਹੈ। ਬਠਿੰਡਾ ਵਿੱਖੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੁਤਵਾਜੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਕੈਪਟਨ ਦੇ ਇਸ ਬਿਆਨ 'ਤੇ ਆਪਣਾ ਪ੍ਰਤਿਕਰਮ ਦਿੰਦੇ ਹੋਏ ਕਿਹਾ ਕਿ ਅਕਾਲ ਤਖ਼ਤ ਸਾਹਿਬ 'ਤੇ ਹਮਲਾ ਕਰਨ ਵਾਲੇ ਕਦੇ ਇਹ ਚੋਣਾਂ ਨਹੀਂ ਲੜ ਸਕਦੇ।
ਫ਼ੋਟੋ
ਵੀਡੀਓ
ਬਠਿੰਡਾ ਵਿੱਖੇ ਅਕਾਲੀ ਦਲ ਖ਼ਿਲਾਫ਼ ਰੋਸ ਮਾਰਚ ਕਰਨ ਮੌਕੇ ਮੀਡੀਆ ਨੇ ਇੱਕ ਸਵਾਲ ਜਦ ਜਵਾਬ ਦਿੰਦੇ ਹੋਏ ਅਕਾਲ ਤਖ਼ਤ ਦੇ ਮੁਤਵਾਜੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਕਿਹਾ ਕਿ ਕੈਪਟਨ ਵੱਲੋਂ ਗ਼ਲਤ ਬਿਆਨਬਾਜੀ ਕੀਤੀ ਜਾ ਰਹੀ ਹੈ। ਕਾਂਗਰਸ ਨੇ ਨਾ ਤਾਂ ਕਦੇ ਐੱਸਜੀਪੀ ਦੀ ਚੋਣ ਲੜੀ ਹਨ ਅਤੇ ਨਾ ਹੀ ਕਾਂਗਰਸ ਇਸ ਲਈ ਫਿੱਟ ਹੈ, ਉਨ੍ਹਾਂ ਕਿਹਾ ਕਿ ਐੱਸਜੀਪੀਸੀ ਧਾਰਮਿਕ ਸੰਸਥਾ ਹੈ ਅਤੇ ਇਸਦੇ ਆਗੂ ਵੀ ਸਿੱਖ ਜਥੇਬੰਦਿਆਂ ਚੋਂ ਹੀ ਹੋ ਸਕਦੇ ਹਨ।
ਉਨ੍ਹਾਂ ਕਿਹਾ ਕਿ ਕਾਂਗਰਸ ਨੇ ਅਕਾਲ ਤਖ਼ਤ ਸਾਹਿਬ ਤੇ ਹਮਲਾ ਕਰਵਾਇਆ ਸੀ ਤੇ ਅੱਜ ਉਹ ਚੋਣਾਂ ਕਿਵੇਂ ਲੜ ਸਕਦੇ ਹਨ।