ਬਠਿੰਡਾ :ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਸ਼ਾਹ ਸਤਿਨਾਮ ਰੂਹਾਨੀ ਧਾਮ ਰਾਜਗੜ੍ਹ ਸਲਾਬਤਪੁਰਾ ਵਿਖੇ ਗੁਰਗੱਦੀ ਨਸ਼ੀਨੀ ਭੰਡਾਰਾ ਮਨਾਇਆ ਗਿਆ ਹੈ। ਇਸ ਮੌਕੇ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਹਿੱਸਾ ਲਿਆ ਹੈ। ਇਸਦੇ ਨਾਲ (Bhandara of Gurgadi Month in Salabatpura) ਹੀ 33 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੀ ਵੰਡਿਆ ਗਿਆ ਹੈ। ਇਸ ਮੌਕੇ ਸੰਗਤ ਨੂੰ ਨਸ਼ਿਆਂ ਦੇ ਖਿਲਾਫ ਸੰਦੇਸ਼ ਦਿੱਤਾ ਗਿਆ।
Bhandara of Gurgadi Month in Salabatpura : ਡੇਰਾ ਸਿਰਸਾ ਦੇ ਸ਼ਰਧਾਲੂਆਂ ਨੇ ਸਲਾਬਤਪੁਰਾ 'ਚ ਮਨਾਇਆ ਗੁਰਗੱਦੀ ਮਹੀਨੇ ਦਾ ਭੰਡਾਰਾ - Bathinda latest news in Punjabi
ਡੇਰਾ ਸਿਰਸਾ ਦੇ ਸ਼ਰਧਾਲੂਆਂ ਨੇ ਸਲਾਬਤਪੁਰਾ 'ਚ (Bhandara of Gurgadi Month in Salabatpura) ਗੁਰਗੱਦੀ ਮਹੀਨੇ ਦਾ ਭੰਡਾਰਾ ਮਨਾਇਆ ਹੈ। ਇਸ ਮੌਕੇ 33 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ ਹੈ।

Published : Sep 10, 2023, 9:51 PM IST
ਸੰਗਤ ਨੂੰ ਦਿੱਤਾ ਸੰਦੇਸ਼ :ਜਾਣਕਾਰੀ ਮੁਤਾਬਿਕ ਭੰਡਾਰੇ ਦੌਰਾਨ ਡੇਰੇ ਦੀ ਸੰਗਤ ਲਈ ਪੁਖਤਾ ਇੰਤਜਾਮ ਕੀਤੇ ਗਏ ਸੀ। ਭੰਡਾਰੇ ਦੌਰਾਨ ਨਸ਼ਿਆਂ ਦੇ ਖਾਤਮੇ ਲਈ ਭਜਨ ਗਾਏ ਹਨ। ਇਸ ਮੌਕੇ ਸੰਗਤ ਨੂੰ "ਡੇਪਥ ਕੰਪੇਨ' ਡਾਕਿਊਮੈਂਟਰੀ ਵੀ (Ration was also distributed to 33 needy families) ਦਿਖਾਈ ਗਈ। ਇਸ ਮੌਕੇ ਸੰਗਤ ਨੂੰ ਪ੍ਰਵਚਨ ਵੀ ਸੁਣਾਏ ਗਏ ਹਨ। ਇਸ ਵਿੱਚ ਸੰਦੇਸ਼ ਦਿੱਤਾ ਗਿਆ ਕਿ ਗ੍ਰਹਿਸਥੀ ਜ਼ਿੰਦਗੀ ਨੂੰ ਸੁਖਮਈ ਜਿਉਣਾ ਚਾਹੁਣਾ ਚਾਹੁੰਦੇ ਹੋ ਤਾਂ ਇੱਕ-ਦੂਜੇ ਦਾ ਸਤਿਕਾਰ ਕਰੋ ਅਤੇ ਘਰ ਪਰਿਵਾਰ ਲਈ ਮਿਲਕੇ ਵਿਚਾਰ-ਚਰਚਾ ਕਰਨੀ ਚਾਹੀਦੀ ਹੈ।
ਦ੍ਰਿੜ ਵਿਸ਼ਵਾਸ਼ ਨਾਲ ਹੀ ਖਤਮ ਹੋ ਸਕਦੇ ਹਨ ਨਸ਼ੇ : ਇਸਦੇ ਨਾਲ ਹੀ ਸੰਦੇਸ਼ ਦਿੱਤਾ ਗਿਆ ਕਿ ਬੱਚਿਆਂ ਨੂੰ ਵਿਗੜਨ ਤੋਂ ਬਚਾਉਣ ਲਈ ਮਾਤਾ ਪਿਤਾ ਨੂੰ ਉਹਨਾਂ ਨੂੰ ਸਮਾਂ ਦੇਣਾ ਚਾਹੀਦਾ ਹੈ। ਸੰਗਤ ਨੂੰ ਕਿਹਾ ਗਿਆ ਹੈ ਕਿ ਪਰਮਾਤਮਾ ਵਿੱਚ ਵਿਸ਼ਵਾਸ ਰੱਖਣਾ ਚਾਹੀਦਾ ਹੈ। ਇਸਦੇ ਨਾਲ ਹੀ ਦੂਜਿਆ ਦੀ ਸੇਵਾ ਵਿੱਚ ਹਾਜਿਰ ਰਹਿਣਾ ਚਾਹੀਦਾ ਹੈ। ਦ੍ਰਿੜ ਵਿਸ਼ਵਾਸ ਨਾਲ ਹੀ ਪੂਰੀ ਦੁਨੀਆਂ ਵਿੱਚੋਂ ਨਸ਼ੇ ਖ਼ਤਮ ਹੋ ਸਕਦੇ ਹਨ। ਇਸ ਮੌਕੇ ਮਾਨਵਤਾ ਭਲਾਈ ਕਾਰਜਾਂ ਤਹਿਤ 33 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੀ ਵੰਡਿਆ ਗਿਆ ਹੈ।