ਪੰਜਾਬ

punjab

ETV Bharat / state

ਮੂੰਗੀ ਦੀ ਫ਼ਸਲ ‘ਤੇ MSP ਹੋਣ ਦੇ ਬਾਵਜੂਦ ਕਿਸਾਨ ਹੋ ਰਹੇ ਨੇ ਪਰੇਸ਼ਾਨ ! - copy of Girdavari

ਮੂੰਗੀ ਦੀ ਫ਼ਸਲ ਉੱਪਰ ਦਿੱਤੀ ਗਈ ਐੱਮ.ਐੱਸ.ਪੀ. (MSP) ਤੋਂ ਬਾਅਦ ਵੀ ਕਿਸਾਨਾਂ (Farmers) ਨੂੰ ਮੰਡੀ ਵਿੱਚ ਪ੍ਰੇਸ਼ਾਨ ਹੋਣਾ ਪੈ ਰਿਹਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਭਾਵੇਂ 7275 ਰੁਪਏ ਮੂੰਗੀ ਦੀ ਫ਼ਸਲ ਉੱਪਰ ਐੱਮ.ਐੱਸ.ਪੀ. (MSP) ਦਿੱਤੀ ਗਈ ਹੈ, ਪਰ ਮੰਡੀ ਵਿੱਚ ਜਦੋਂ ਉਹ ਫਸਲ ਲੈ ਕੇ ਜਾਂਦੇ ਹਨ, ਤਾਂ ਉੱਥੇ ਖ਼ਰੀਦ ਏਜੰਸੀਆਂ ਵੱਲੋਂ ਗਿਰਦਾਵਰੀ ਦੀ ਮੰਗ ਕੀਤੀ ਜਾਂਦੀ ਹੈ। ਜਿਸ ਕਾਰਨ ਕਿਸਾਨਾਂ (Farmers) ਨੂੰ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਮੂੰਗੀ ਦੀ ਫ਼ਸਲ ‘ਤੇ MSP ਲਈ ਕਿਸਾਨ ਪ੍ਰੇਸ਼ਾਨ
ਮੂੰਗੀ ਦੀ ਫ਼ਸਲ ‘ਤੇ MSP ਲਈ ਕਿਸਾਨ ਪ੍ਰੇਸ਼ਾਨ

By

Published : Jun 12, 2022, 7:01 AM IST

ਬਠਿੰਡਾ: ਭਗਵੰਤ ਮਾਨ ਸਰਕਾਰ (Bhagwant Mann Government) ਵੱਲੋਂ ਵੱਧ ਰਹੇ ਪ੍ਰਦੂਸ਼ਣ (Pollution) ਅਤੇ ਵਿਗੜ ਰਹੇ ਕੁਦਰਤੀ ਵਾਤਾਵਰਨ ਦੀ ਸਾਂਭ ਸੰਭਾਲ ਦੇ ਚੱਲਦਿਆਂ ਕਿਸਾਨਾਂ ਨੂੰ ਫਸਲ ਵਿਭਿੰਨਤਾ ਅਪਨਾਉਣ ਦੀ ਅਪੀਲ ਕਰਨ ਉਪਰੰਤ ਮੂੰਗੀ ਦੀ ਫ਼ਸਲ ਉੱਪਰ ਦਿੱਤੀ ਗਈ ਐੱਮ.ਐੱਸ.ਪੀ. (MSP) ਤੋਂ ਬਾਅਦ ਵੀ ਕਿਸਾਨਾਂ (Farmers) ਨੂੰ ਮੰਡੀ ਵਿੱਚ ਪ੍ਰੇਸ਼ਾਨ ਹੋਣਾ ਪੈ ਰਿਹਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਭਾਵੇਂ 7275 ਰੁਪਏ ਮੂੰਗੀ ਦੀ ਫ਼ਸਲ ਉੱਪਰ ਐੱਮ.ਐੱਸ.ਪੀ. (MSP) ਦਿੱਤੀ ਗਈ ਹੈ, ਪਰ ਮੰਡੀ ਵਿੱਚ ਜਦੋਂ ਉਹ ਫਸਲ ਲੈ ਕੇ ਜਾਂਦੇ ਹਨ, ਤਾਂ ਉੱਥੇ ਖ਼ਰੀਦ ਏਜੰਸੀਆਂ ਵੱਲੋਂ ਗਿਰਦਾਵਰੀ ਦੀ ਮੰਗ ਕੀਤੀ ਜਾਂਦੀ ਹੈ। ਜਿਸ ਕਾਰਨ ਕਿਸਾਨਾਂ (Farmers) ਨੂੰ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ (District President of Kirti Kisan Union) ਅਮਰਜੀਤ ਸਿੰਘ ਹਨੀ ਨੇ ਕਿਹਾ ਕਿ ਭਾਵੇਂ ਸਰਕਾਰ ਵੱਲੋਂ ਮੂੰਗੀ ਦੀ ਫ਼ਸਲ ਉੱਪਰ ਐੱਮ.ਐੱਸ.ਪੀ. ਦਾ ਭਾਅ ਦਿੱਤਾ ਗਿਆ ਹੈ, ਪਰ ਖਰੀਦ ਏਜੰਸੀਆਂ ਵੱਲੋਂ ਲਗਾਤਾਰ ਗਿਰਦਾਵਰੀ ਦੀ ਮੰਗ ਕੀਤੀ ਜਾ ਰਹੀ ਹੈ, ਜਦੋਂ ਕਿ ਪਟਵਾਰੀਆਂ ਵੱਲੋਂ ਗਿਰਦਾਵਰੀ ਨੂੰ ਲੈ ਕੇ ਕਿਸਾਨਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ। ਜਿਸ ਕਾਰਨ ਮੰਡੀ ਵਿੱਚ ਦੀ ਫ਼ਸਲ ਖ਼ਰਾਬ ਹੋ ਰਹੀ ਹੈ। ਕਿਉਂਕਿ ਮੂੰਗੀ ਦੀ ਫ਼ਸਲ ਨੂੰ ਦੱਸ ਡਿਗਰੀ ਟੈਂਪਰੇਚਰ ਦੀ ਲੋਡ਼ ਹੁੰਦੀ ਹੈ, ਜਿਸ ਕਾਰਨ ਕਿਸਾਨਾਂ ਨੂੰ ਆਪਣੀ ਫਸਲ ਬਚਾਉਣ ਲਈ ਤਰ੍ਹਾਂ-ਤਰ੍ਹਾਂ ਦੇ ਉਪਰਾਲੇ ਕਰਨੇ ਪੈ ਰਹੇ ਹਨ।

ਮੂੰਗੀ ਦੀ ਫ਼ਸਲ ‘ਤੇ MSP ਲਈ ਕਿਸਾਨ ਪ੍ਰੇਸ਼ਾਨ

ਉਨ੍ਹਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਕਿਸਾਨਾਂ ਨੂੰ ਇਸ ਗਰਦਾਵਰੀ ਵਾਲੇ ਝੰਜਟ ‘ਚੋਂ ਕੱਢੇ ਅਤੇ ਉਨ੍ਹਾਂ ਦੀ ਮੰਡੀਆਂ ਵਿੱਚ ਆਈ ਫ਼ਸਲ ਨੂੰ ਚੁਕਵਾਏ ਨਿਦਾ ਉਹ ਮਜ਼ਬੂਰਨ ਸੰਘਰਸ਼ ਦੇ ਰਾਹ ਪੈਣਗੇ। ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਰੇਸ਼ਮ ਸਿੰਘ ਯਾਤਰੀ ਨੇ ਕਿਹਾ ਕਿ ਸਰਕਾਰ ਨੂੰ ਸਾਰੀਆਂ ਹੀ ਫ਼ਸਲਾਂ ਉੱਪਰ ਐੱਮ.ਐੱਸ.ਪੀ. ਤੈਅ ਕਰਨੀ ਚਾਹੀਦੀ ਹੈ ਅਤੇ ਸਵਾਮੀਨਾਥਨ ਰਿਪੋਰਟ ਲਾਗੂ ਕਰਕੇ ਕਿਸਾਨਾਂ ਨੂੰ ਰਾਹਤ ਦੇਣੀ ਚਾਹੀਦੀ ਹੈ।

ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਜੋ ਮੂੰਗੀ ਦੀ ਫ਼ਸਲ ਉੱਤੇ ਐੱਮ.ਐੱਸ.ਪੀ. ਦਾ ਭਾਅ ਦੇ ਕੇ ਹੁਣ ਗਿਰਦਾਵਰੀਆਂ ਦੀ ਸ਼ਰਤ ਰੱਖੀ ਗਈ ਹੈ, ਇਸ ਨਾਲ ਕਿਸਾਨਾਂ ਨੂੰ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਹੈ ਕਿ ਉਹ ਕਿਸਾਨਾਂ ਦੀ ਇਸ ਮੁਸ਼ਕਲ ਵੱਲ ਧਿਆਨ ਦੇਣ।

ਇਹ ਵੀ ਪੜ੍ਹੋ:ਜ਼ਮੀਨ 'ਤੇ ਕਬਜ਼ੇ ਨੂੰ ਲੈ ਕੇ ਚੱਲੀਆਂ ਗੋਲੀਆਂ, ਇੱਕ ਦੀ ਮੌਤ,1 ਗੰਭੀਰ ਜਖ਼ਮੀ

ABOUT THE AUTHOR

...view details