ਬਠਿੰਡਾ: ਪੰਜਾਬ ਵਿੱਚ ਡੇਰਾ ਸੱਚਾ ਸੌਦਾ ਅਤੇ ਸਿੱਖ ਕੱਟੜਪੰਥੀਆਂ ਵਿਚਕਾਰ ਮੁੜ ਤੋਂ ਵਿਵਾਦ ਦਾ ਵਿਸ਼ਾ ਬਣੇ ਡੇਰਾ ਦੀ ਉਸਾਰੀ ਸਬੰਧੀ ਡੇਰਾ ਸੱਚਾ ਸੌਦਾ ਨੇ ਸਪੱਸ਼ਟ ਕੀਤਾ ਹੈ ਕਿ ਉਨ੍ਹਾਂ ਵੱਲੋਂ ਪੰਜਾਬ ਵਿੱਚ ਕਿਸੇ ਤਰ੍ਹਾਂ ਦੀ ਕੋਈ ਵੀ ਡੇਰੇ ਦੀ ਉਸਾਰੀ ਨਹੀਂ ਕੀਤੀ ਜਾ ਰਹੀ ਉਨ੍ਹਾਂ ਵੱਲੋਂ ਸਿਰਫ਼ ਸੁਨਾਮ ਵਿਖੇ ਬਣੇ ਨਾਮ ਚਰਚਾ ਘਰ ਦਾ ਘੇਰਾ ਵਧਾਉਣ ਦੀ ਯੋਜਨਾ ਹੈ। Dera Sacha Sauda Sirsa will not build a new Dera
ਇਸ ਦੌਰਾਨ ਗੱਲਬਾਤ ਕਰਦਿਆ ਡੇਰਾ ਸੱਚਾ ਸੌਦਾ ਦੇ 45 ਮੈਂਬਰੀ ਕਮੇਟੀ ਦੇ ਮੈਂਬਰ ਹਰਚਰਨ ਸਿੰਘ ਨੇ ਕਿਹਾ ਕਿ ਸੁਨਾਮ ਵਿਖੇ ਚੱਲ ਰਹੀ ਆਨਲਾਈਨ ਸੰਗਤ ਦੌਰਾਨ ਡੇਰਾ ਸੱਚਾ ਸੌਦਾ ਦੇ ਮੁਖੀ ਡਾ ਗੁਰਮੀਤ ਰਾਮ ਰਹੀਮ ਸਿੰਘ ਨੇ ਸੰਗਤਾਂ ਵੱਲੋਂ ਇਹ ਮੰਗ ਰੱਖੀ ਗਈ ਸੀ ਕਿ ਨਾਮ ਚਰਚਾ ਘਰ ਸੁਨਾਮ ਦਾ ਘੇਰਾ ਵਧਾਇਆ ਜਾਵੇ। ਪਰ ਮੀਡੀਆ ਦੇ ਕੁਝ ਹਿੱਸੇ ਵੱਲੋਂ ਇਸ ਤੱਥ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਅਤੇ ਨਵੇਂ ਡੇਰਾ ਦੀ ਉਸਾਰੀ ਸਬੰਧੀ ਅਫ਼ਵਾਹਾਂ ਫੈਲਾਈਆਂ ਗਈਆਂ, ਅਜਿਹਾ ਕੁਝ ਵੀ ਨਹੀਂ ਹੈ।
ਇੱਥੇ ਦੱਸਣਯੋਗ ਹੈ ਕਿ ਪਿਛਲੇ ਦਿਨੀਂ ਸਿੱਖ ਕੱਟੜਪੰਥੀਆਂ ਵੱਲੋਂ ਡੇਰਾ ਸੱਚਾ ਸੌਦਾ ਵੱਲੋਂ ਪੰਜਾਬ ਵਿੱਚ ਵਧਾਈਆਂ ਗਈਆਂ ਗਤੀਵਿਧੀਆਂ ਦਾ ਜਿੱਥੇ ਵਿਰੋਧ ਕੀਤਾ ਗਿਆ। ਉਥੇ ਹੀ ਡੇਰਾ ਸੱਚਾ ਸੌਦਾ ਦੇ ਸਲਾਬਤਪੁਰਾ ਹੈੱਡਕੁਆਰਟਰ ਵਾਂਗ ਸੁਨਾਮ ਵਿਖੇ ਡੇਰੇ ਦੀ ਉਸਾਰੀ ਕੀਤੇ ਜਾਣ ਤੋਂ ਬਾਅਦ ਖੜ੍ਹੇ ਹੋਏ ਵਿਵਾਦ ਸਬੰਧੀ ਡੇਰਾ ਸੱਚਾ ਸੱਦਾ ਨੇ ਸਪੱਸ਼ਟ ਕੀਤਾ ਹੈ ਕਿ ਉਨ੍ਹਾਂ ਦੀ ਪੰਜਾਬ ਵਿੱਚ ਕੋਈ ਹੋਰ ਡੇਰਾ ਉਸਾਰਨ ਦੀ ਕੋਈ ਯੋਜਨਾ ਨਹੀਂ ਹੈ, ਸੁਨਾਮ ਵਿਚਲੇ ਨਾਮ ਚਰਚਾ ਘਰ ਦਾ ਘੇਰਾ ਵਧਾਉਣ ਦੀ ਯੋਜਨਾ ਜ਼ਰੂਰ ਹੈ।
ਦੱਸ ਦਈਏ ਕਿ ਸਿੱਖ ਜਥੇਬੰਦੀਆਂ ਵੱਲੋਂ ਲਗਾਤਾਰ ਡੇਰਾ ਸੱਚਾ ਸੌਦਾ ਦੀਆਂ ਗਤੀਵਿਧੀਆਂ ਦਾ ਜਿੱਥੇ ਵਿਰੋਧ ਕੀਤਾ ਜਾ ਰਿਹਾ ਹੈ। ਉੱਥੇ ਹੀ ਸਰਕਾਰ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀ ਦੀਆਂ ਘਟਨਾਵਾਂ ਵਿੱਚ ਸ਼ਾਮਲ ਡੇਰਾ ਸੱਚਾ ਸੌਦਾ ਨੂੰ ਪੰਜਾਬ ਵਿੱਚ ਨਵੇਂ ਡੇਰੇ ਦੀ ਉਸਾਰੀ ਤੋਂ ਰੋਕਿਆ ਜਾਵੇ। ਵਾਰਿਸ ਪੰਜਾਬ ਦੀ ਜਥੇਬੰਦੀ ਦੇ ਅੰਮ੍ਰਿਤਪਾਲ ਸਿੰਘ ਨੇ ਕਿਹਾ ਸੀ ਕਿਸੇ ਵੀ ਹਾਲਾਤ ਵਿੱਚ ਡੇਰਾ ਸੱਚਾ ਸੌਦਾ ਨੂੰ ਪੰਜਾਬ ਵਿੱਚ ਨਵੇਂ ਡੇਰਾ ਇਸ ਦੀ ਉਸਾਰੀ ਨਹੀਂ ਕਰ ਦਿੱਤੀ ਜਾਵੇਗੀ, ਜੇਕਰ ਡੇਰਾ ਸੱਚਾ ਸੌਦਾ ਜਿਹੀ ਕਾਰਵਾਈ ਕਰਦਾ ਹੈ ਤਾਂ ਇਸ ਦਾ ਸਿੱਖ ਜ਼ਬਰਦਸਤ ਵਿਰੋਧ ਕਰਨਗੇ।
ਇਹ ਵੀ ਪੜੋ:-ਕਾਨੂੰਨ ਦੀਆਂ ਸ਼ਰੇਆਮ ਉੱਡੀਆਂ ਧੱਜੀਆਂ ਪਟਾਕੇ ਵੇਚਣ ਲਈ ਨਿਰਧਾਰਤ ਕੀਤੀ ਜਗ੍ਹਾ ਉੱਤੇ ਨਹੀਂ ਲੱਗਿਆ ਕੋਈ ਕਾਊਂਟਰ