ਬਠਿੰਡਾ: ਮੌਸਮ ਦੀ ਤਬਦੀਲੀ ਕਾਰਨ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਜੇਕਰ ਬਠਿੰਡਾ ਜ਼ਿਲ੍ਹੇ ਵਿੱਚ ਡੇਂਗੂ ਦੇ ਮਰੀਜ਼ਾਂ ਦੀ ਗੱਲ ਕੀਤੀ ਜਾਵੇ ਤਾਂ ਹੁਣ ਤੱਕ 650 ਸ਼ੱਕੀ ਮਰੀਜ਼ ਵਿੱਚੋਂ 150 ਦੇ ਕਰੀਬ ਡੇਂਗੂ ਤੋਂ ਪੀੜਤ ਪਾਏ ਗਏ ਹਨ ਅਤੇ ਜ਼ਿਲ੍ਹੇ ਵਿੱਚ ਹੁਣ ਤੱਕ 21 ਡੇਂਗੂ ਦੇ ਕੇਸ ਐਕਟਿਵ ਹਨ, ਜਿਨ੍ਹਾਂ ਵਿਚੋਂ 2 ਦਾ ਇਲਾਜ ਸਰਕਾਰੀ ਹਸਪਤਾਲ ਵਿੱਚ ਚਲ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਬਠਿੰਡਾ ਨੇ ਦੱਸਿਆ ਕਿ ਡੇਂਗੂ ਨੂੰ ਲੈ ਕੇ ਸਰਕਾਰ ਵੱਲੋਂ ਪਹਿਲਾਂ ਹੀ ਪੁਖਤਾ ਪ੍ਰਬੰਧ ਕੀਤੇ ਗਏ ਹਨ ਅਤੇ 15 ਅਗਸਤ ਮੌਕੇ ਸਿਹਤ ਮੰਤਰੀ ਵੱਲੋਂ ਬਕਾਇਦਾ ਇੱਕ ਨਾਅਰਾ ਦੇ ਕੇ ਡੇਂਗੂ ਨੂੰ ਖਤਮ ਕਰਨ ਦੀ ਗੱਲ ਆਖੀ ਗਈ ਹੈ। ਉਨ੍ਹਾਂ ਕਿਹਾ ਕਿ ਕਿ ਡੇਂਗੂ ਹੁਣ ਕੁਝ ਮਹੀਨਿਆਂ ਦੀ ਬਿਮਾਰੀ ਨਹੀਂ ਰਹੀ ਹੁਣ ਇਹ ਸਾਰਾ ਸਾਲ ਚੱਲਦੀ ਹੈ। ਜਿਸ ਕਾਰਨ ਸਿਹਤ ਵਿਭਾਗ ਵੱਲੋਂ ਡੇਂਗੂ ਦੀ ਰੋਕਥਾਮ ਲਈ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।
Dengue in Punjab: ਬਠਿੰਡਾ 'ਚ ਵੱਧ ਰਹੀ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ, ਜਾਣੋ ਕਿੰਝ ਹੋ ਸਕਦੈ ਬਚਾਅ - Bathinda News
Dengue in Punjab: ਬਠਿੰਡਾ ਵਿਖੇ ਡੇਂਗੂ ਦਾ ਕਹਿਰ ਵੱਧ ਰਿਹਾ ਹੈ ਤੇ ਜ਼ਿਲ੍ਹੇ ਵਿੱਚ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਸਿਹਤ ਵਿਭਾਗ ਇਸ ਪ੍ਰਤੀ ਲੋਕਾਂ ਨੂੰ ਜਾਗਰੂਕ ਕਰ ਰਿਹਾ ਹੈ ਤੇ ਸਾਵਧਾਨ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ।
ਖੜ੍ਹਾ ਪਾਣੀ ਹੋ ਸਕਦੈ ਖਤਰਨਾਕ:ਇਸ ਮੌਕੇ ਗੱਲ ਬਾਤ ਕਰਦਿਆਂ ਮਾਹਰ ਡਾਕਟਰ ਤੇਜਵੰਤ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਲੋਕਾਂ ਦੇ ਘਰ ਵਿੱਚ ਜੇਕਰ ਕੀਤੇ ਵੀ ਪਾਣੀ ਖੜ੍ਹਾ ਹੈ ਤਾਂ ਉਸ ਨੂੰ ਡੋਲ ਦੇਣਾ ਦੇਣਾ ਜ਼ਰੂਰੀ ਹੈ। ਕਿਉਂਕਿ ਅਜਿਹੇ ਪਾਣੀ ਵਿੱਚ ਡੇਂਗੂ ਦੇ ਲੱਛਣ ਜਲਦੀ ਪਾਏ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਫਰਿੱਜ਼ ਦੇ ਪਿਛਲੇ ਪਾਸੇ ਬਣੀ ਟ੍ਰੇਅ ਨੂੰ ਚੰਗੀ ਤਰ੍ਹਾਂ ਸਾਫ਼ ਕੀਤਾ ਜਾਵੇ, ਜੇਕਰ ਕਿਸੇ ਬਰਤਨ ਵਿੱਚ ਕਈ ਤਰ੍ਹਾਂ ਦਾ ਪਾਣੀ ਪਿਆ ਹੈ, ਉਸ ਨੂੰ ਧੋਣ ਤੋਂ ਬਾਅਦ ਵੀ ਚੰਗੀ ਤਰ੍ਹਾਂ ਸਾਫ ਕੀਤਾ ਜਾਵੇ ਤਾਂ ਜੋ ਡੇਂਗੂ ਨੂੰ ਰੋਕਿਆ ਜਾ ਸਕੇ। ਇਸ ਦੇ ਨਾਲ ਹੀ ਘਰ ਦੇ ਆਲੇ ਦੁਆਲੇ ਸਫਾਈ ਦਾ ਧਿਆਨ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਲਗਾਤਾਰ ਸਰਕਾਰੀ ਅਤੇ ਗੈਰ-ਸਰਕਾਰੀ ਇਮਾਰਤਾਂ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਡੇਂਗੂ ਰੋਕਥਾਮ ਕੀਤੀ ਜਾ ਸਕੇ ਅਤੇ ਜਿਹੜੇ ਲੋਕਾਂ ਵੱਲੋਂ ਅਣਗਹਿਲੀ ਕੀਤੀ ਜਾਂਦੀ ਹੈ ਉਨ੍ਹਾਂ ਦੇ ਚਲਾਣ ਵੀ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਛੱਪੜਾਂ 'ਚ ਛਿੜਕਾਅ ਕਰਵਾਇਆ ਜਾ ਰਿਹਾ ਹੈ ਅਤੇ ਲੋਕਾਂ ਨੂੰ ਡੇਂਗੂ ਦੀ ਰੋਕਥਾਮ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ।
- Punjab flood: ਜੈਕਾਰਿਆਂ ਦੀ ਗੂੰਜ 'ਚ ਲੋਕਾਂ ਨੇ ਦਰਿਆ ਨੂੰ ਲਾਇਆ ਆਰਜੀ ਬੰਨ੍ਹ, ਪਾੜ ਨੂੰ ਪੂਰਦਿਆਂ ਇਲਾਕੇ ਨੂੰ ਕੀਤਾ ਸੁਰੱਖਿਅਤ
- ਸਤਲੁਜ ਦਰਿਆ ਦੇ ਨੇੜਲੇ ਪਿੰਡਾਂ ਦਾ ਟੁੱਟਿਆ ਸ਼੍ਰੀ ਅਨੰਦਪੁਰ ਸਾਹਿਬ ਨਾਲੋਂ ਸਪੰਰਕ, ਪੜ੍ਹੋ ਕੀ ਨੇ ਹਾਲਾਤ...
- ਨੰਗਲ ਤੇ ਸ੍ਰੀ ਅਨੰਦਪੁਰ ਸਾਹਿਬ 'ਚ ਮੌਕੇ ਦੇ ਹਾਲਾਤਾਂ ਦਾ ਡੀਸੀ ਡਾ. ਪ੍ਰੀਤੀ ਯਾਦਵ ਨੇ ਲਿਆ ਜਾਇਜ਼ਾ, ਲੋਕਾਂ ਨੂੰ ਕੀਤੀ ਖਾਸ ਅਪੀਲ
ਡੇਂਗੂ ਬਾਰੇ ਜਾਣਕਾਰੀ ਹੋਣਾ ਲਾਜ਼ਮੀ : ਦੱਸਣਯੋਗ ਹੈ ਕਿ ਡੇਂਗੂ, ਬੁਖਾਰ ਦੀ ਇਕ ਕਿਸਮ ਹੈ। ਇਹ ਬਿਮਾਰੀ ਬਹੁਤ ਭੈੜੀ ਹੈ ਤੇ ਕਈ ਵਾਰ ਦਾ ਜਾਨਲੇਵਾ ਵੀ ਸਾਬਿਤ ਹੁੰਦੀ ਹੈ। ਸਾਉਣ ਭਾਦੋਂ ਦੇ ਮਹੀਨਿਆਂ ਵਿੱਚ ਇਹ ਬਿਮਾਰੀ ਦਾ ਖਤਰਾ ਵਧੇਰੇ ਹੁੰਦਾ ਹੈ, ਕਿਉਂਕਿ ਇਹਨਾਂ ਮਹੀਨਿਆਂ 'ਚ ਬਾਰਿਸ਼ਾਂ ਦੇ ਪਾਣੀ ਉੱਤੇ ਡੇਂਗੂ ਦੇ ਮੱਛਰ ਪਲਦੇ ਹਨ। ਇਹ ਮੱਛਰ ਡੇਂਗੂ ਦਾ ਕਾਰਨ ਬਣਦੇ ਹਨ। ਹਰ ਬਿਮਾਰੀ ਤੋਂ ਬਚਣ ਦਾ ਸਭ ਤੋਂ ਕਾਰਗਰ ਰਾਹ ਹੁੰਦਾ ਹੈ ਕਿ ਤੁਹਾਨੂੰ ਬਿਮਾਰੀ ਦੀ ਵਜ੍ਹਾ, ਲੱਛਣਾਂ ਤੇ ਬਚਾਅ ਦੇ ਤਰੀਕਿਆਂ ਬਾਰੇ ਜਾਣਕਾਰੀ ਹੋਵੇ। ਜਿਸ ਨਾਲ ਤੁਸੀਂ ਆਪਣੀ ਅਤੇ ਆਪਣੇ ਆਲੇ ਦੁਆਲੇ ਦੇ ਲੋਕਾਂ ਦੀ ਦੇਖਭਾਲ ਕਰ ਸਕਦੇ ਹੋ।