ਪੰਜਾਬ

punjab

ETV Bharat / state

ਮੌੜ ਮੰਡੀ ਬਲਾਸਟ ਦੇ ਪੀੜਤਾਂ ਨੇ ਇਨਸਾਫ ਦੀ ਕੀਤੀ ਮੰਗ

ਐਤਵਾਰ ਨੂੰ ਆਮ ਆਦਮੀ ਪਾਰਟੀ ਦੇ ਵਿਧਾਇਕ ਜਗਦੇਵ ਸਿੰਘ ਕਮਾਲੂ ਬਠਿੰਡਾ ਪਹੁੰਚੇ ਸਨ। ਵਿਧਾਇਕ ਜਗਦੇਵ ਸਿੰਘ ਨੇ ਬਠਿੰਡਾ ਦੀ ਮੌੜ ਮੰਡੀ ਵਿੱਚ ਹੋਏ ਬੰਬ ਬਲਾਸਟ ਮਾਮਲੇ ਉੱਤੇ ਜਾਂਚ ਦੀ ਮੰਗ ਕੀਤੀ।

ਮੌੜ ਮੰਡੀ ਬਲਾਸਟ ਦੇ ਪੀੜਤਾਂ ਦੇ ਇਨਸਾਫ ਦੀ ਕੀਤੀ ਮੰਗ
ਮੌੜ ਮੰਡੀ ਬਲਾਸਟ ਦੇ ਪੀੜਤਾਂ ਦੇ ਇਨਸਾਫ ਦੀ ਕੀਤੀ ਮੰਗ

By

Published : Jul 20, 2020, 10:17 AM IST

ਬਠਿੰਡਾ: ਐਤਵਾਰ ਨੂੰ ਆਮ ਆਦਮੀ ਪਾਰਟੀ ਦੇ ਵਿਧਾਇਕ ਜਗਦੇਵ ਸਿੰਘ ਕਮਾਲੂ ਬਠਿੰਡਾ ਪਹੁੰਚੇ ਸਨ। ਵਿਧਾਇਕ ਜਗਦੇਵ ਸਿੰਘ ਨੇ ਬਠਿੰਡਾ ਦੀ ਮੌੜ ਮੰਡੀ ਬੰਬ ਬਲਾਸਟ ਮਾਮਲੇ ਉੱਤੇ ਜਾਂਚ ਦੀ ਮੰਗ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਪੀੜਤਾਂ ਦੇ ਇਨਸਾਫ਼ ਦੀ ਗੱਲ ਆਖੀ।

ਮੌੜ ਮੰਡੀ ਬਲਾਸਟ ਦੇ ਪੀੜਤਾਂ ਦੇ ਇਨਸਾਫ ਦੀ ਕੀਤੀ ਮੰਗ

ਵਿਧਾਇਕ ਜਗਦੇਵ ਸਿੰਘ ਨੇ ਕਿਹਾ ਕਿ ਇਸ ਬੰਬ ਬਲਾਸਟ ਨਾਲ 25 ਲੋਕ ਜ਼ਖ਼ਮੀ ਹੋਏ, 2 ਵਿਅਕਤੀਆਂ ਤੇ 5 ਬੱਚਿਆਂ ਦੀ ਮੌਤ ਹੋ ਗਈ ਸੀ। ਉਨ੍ਹਾਂ ਕਿਹਾ ਕਿ ਇਸ ਬੰਬ ਬਲਾਸਟ ਵਿੱਚ ਜਸਕਰਨ ਨਾਂਅ ਦੇ ਵਿਅਕਤੀ ਦਾ 60 ਫੀਸਦੀ ਪੂਰਾ ਸਰੀਰ ਹੀ ਸੜ ਗਿਆ ਸੀ ਜਿਸ ਦਾ ਅਜੇ ਤੱਕ ਇਲਾਜ ਚਲ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਜਸਕਰਨ ਦੀ ਸਰਕਾਰ ਵੱਲੋਂ ਬਿਲਕੁਲ ਵੀ ਮਦਦ ਨਹੀਂ ਕੀਤੀ ਜਾ ਰਹੀ। ਇਸ ਹਾਦਸੇ ਨੂੰ 3 ਸਾਲ ਪੂਰੇ ਹੋ ਗਏ ਪਰ ਅਜੇ ਤੱਕ ਇਸ ਮਾਮਲੇ ਉੱਤੇ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਨੇ ਕਿਹਾ ਕਿ ਜਿਹੜੇ ਇਸ ਹਾਦਸੇ ਦੇ ਸ਼ਿਕਾਰ ਹੋਏ ਹਨ ਉਹ ਸਭ ਨਿਰਦੋਸ਼ ਹਨ।

ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਜੇਕਰ ਇਹ ਬਲਾਸਟ ਸਿਆਸੀ ਵਿਅਕਤੀ ਨੂੰ ਮੁੱਖ ਰੱਖਦੇ ਹੋਏ ਕੀਤਾ ਗਿਆ ਹੈ ਤਾਂ ਇਸ ਬਲਾਸਟ ਵਿੱਚ ਸਾਰੇ ਆਮ ਲੋਕ ਹੀ ਜ਼ਖ਼ਮੀ ਹੋਏ ਹਨ ਕੋਈ ਸਿਆਸੀ ਵਿਅਕਤੀ ਇਸ ਹਾਦਸੇ ਦਾ ਸ਼ਿਕਾਰ ਨਹੀਂ ਹੋਇਆ। ਉਨ੍ਹਾਂ ਨੇ ਕਿਹਾ ਕਿ ਮੌੜ ਮੰਡੀ ਬੰਬ ਬਲਾਸਟ ਵਿੱਚ ਪੁਲਿਸ ਨੂੰ ਜਿਸ ਵਿਅਕਤੀ ਉੱਤੇ ਸ਼ੱਕ ਹੁੰਦਾ ਹੈ ਉਸ ਦੀ ਪੁੱਛਗਿੱਛ ਕੀਤੀ ਜਾਵੇ ਤਾਂ ਜੋ ਜਲਦ ਤੋਂ ਜਲਦ ਅਸਲੀ ਕਾਤਲ ਨੂੰ ਕਾਬੂ ਕੀਤਾ ਜਾ ਸਕੇ।

ਇਹ ਵੀ ਪੜ੍ਹੋ:ਏਮਜ਼ 'ਚ ਕੋਵੈਕਸੀਨ ਦਾ ਮਨੁੱਖੀ ਪ੍ਰੀਖਣ, ਰਜਿਸਟ੍ਰੇਸ਼ਨ ਅੱਜ ਤੋਂ ਸ਼ੁਰੂ

ABOUT THE AUTHOR

...view details