ਪੰਜਾਬ

punjab

ETV Bharat / state

Death of Jashandeep in Punjabi University : ਜਸ਼ਨਦੀਪ ਦੀ ਮੌਤ ਤੋਂ ਬਾਅਦ ਇਨਸਾਫ ਲਈ ਪਰਿਵਾਰ ਆਇਆ ਅੱਗੇ, ਸੰਘਰਸ਼ ਦੀ ਦਿੱਤੀ ਚੇਤਾਵਨੀ - Death of Jashandeep in Punjabi University

ਪੰਜਾਬੀ ਯੂਨੀਵਰਸਿਟੀ ਵਿੱਚ ਜਸ਼ਨਦੀਪ ਦੀ ਮੌਤ ਸਬੰਧੀ ਉਸਦੇ (Death of Jashandeep in Punjabi University) ਪਰਿਵਾਰ ਨੇ ਅੱਗੇ ਆ ਕੇ ਮ੍ਰਿਤਕ ਵਿਦਿਆਰਥਣ ਲਈ ਇਨਸਾਫ ਦੀ ਮੰਗ ਕੀਤੀ ਹੈ।

death of Jashandeep his family demanded justice for the deceased
Death of Jashandeep in Punjabi University : ਜਸ਼ਨਦੀਪ ਦੀ ਮੌਤ ਤੋਂ ਬਾਅਦ ਇਨਸਾਫ ਲਈ ਪਰਿਵਾਰ ਆਇਆ ਅੱਗੇ, ਸੰਘਰਸ਼ ਦੀ ਦਿੱਤੀ ਚੇਤਾਵਨੀ

By ETV Bharat Punjabi Team

Published : Sep 18, 2023, 7:41 PM IST

ਜਸ਼ਨਪ੍ਰੀਤ ਦੇ ਪਰਿਵਾਰਕ ਮੈਂਬਰ ਜਾਣਕਾਰੀ ਦਿੰਦੇ ਹੋਏ

ਬਠਿੰਡਾ :ਲੰਘੇ ਦਿਨੀਂ ਪੰਜਾਬੀ ਯੂਨੀਵਰਸਿਟੀ 'ਚ ਪੜ੍ਹਦੀ ਪਿੰਡ ਚਾਉਕੇ ਦੀ ਲੜਕੀ ਜਸ਼ਨਦੀਪ (Death of Jashandeep in Punjabi University) ਦੀ ਮੌਤ ਸਬੰਧੀ ਉਸਦੇ ਪਰਿਵਾਰ ਨੇ ਅੱਗੇ ਆ ਕੇ ਮ੍ਰਿਤਕ ਲਈ ਇਨਸਾਫ ਮੰਗਿਆ ਹੈ। ਪਰਿਵਾਰ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਦੀ ਲੜਕੀ ਦੀ ਮੌਤ ਸਬੰਧੀ ਪ੍ਰਸ਼ਾਸਨ ਵੱਲੋਂ ਪ੍ਰੋਫ਼ੈਸਰ ਖਿਲਾਫ਼ ਬਣਦੀ ਸਖਤ ਕਾਰਵਾਈ ਨਾ ਕੀਤੀ ਗਈ ਤਾਂ ਉਹ ਧਰਨਾ ਪ੍ਰਦਰਸ਼ਨ ਕਰਨਗੇ।

ਪਰਿਵਾਰ ਨੇ ਦਿੱਤੀ ਜਾਣਕਾਰੀ :ਮ੍ਰਿਤਕ ਜਸ਼ਨਦੀਪ ਕੌਰ ਦੇ ਭਰਾ ਨੇ ਦੱਸਿਆ ਕਿ ਉਸਨੂੰ ਯੂਨੀਵਰਸਿਟੀ ਤੋਂ ਜਸ਼ਨ ਦੀ ਵਾਰਡਨ ਦਾ ਫੋਨ ਆਇਆ ਸੀ ਅਤੇ ਕਿਹਾ ਗਿਆ ਕਿ ਜਸ਼ਨ ਬਿਮਾਰ ਹੈ ਅਤੇ ਉਸਨੂੰ ਯੂਨੀਵਰਸਿਟੀ ਆ ਕੇ ਲੈ ਜਾਣ। ਉਨ੍ਹਾਂ ਨੂੰ ਲਗਾਤਾਰ ਫੋਨ ਕੀਤਾ ਗਿਆ। ਜਦੋਂ ਉਹ ਯੂਨੀਵਰਸਿਟੀ ਪਹੁੰਚਿਆ ਤਾਂ ਹੋਸਟਲ ਦੇ ਸਾਰੇ ਗੇਟ ਖੁੱਲੇ ਹੋਏ ਸੀ। ਜਸ਼ਨ ਨੂੰ ਇਲਾਜ (Death of victim Jashandeep) ਲਈ ਲੈ ਕੇ ਗਿਆ ਅਤੇ ਉਸਦੀ ਮੌਤ ਹੋ ਗਈ। ਉਸਨੇ ਸਰਕਾਰ ਤੋਂ ਜਸ਼ਨ ਲਈ ਇਨਸਾਫ਼ ਦੀ ਮੰਗ ਕੀਤੀ। ਪ੍ਰੋਫੈਸਰ ਦੀ ਬਰਖਾਸਤਗੀ ਅਤੇ ਨੌਕਰੀ ਬਰਖਾਸਤ ਕਰਨ ਦੀ ਮੰਗ ਕੀਤੀ। ਵਿਦਿਆਰਥੀਆਂ ਵਿਰੁੱਧ ਐੱਫਆਈਆਰ (Death of Jashandeep in Punjabi University) ਸਬੰਧੀ ਬੋਲਦਿਆਂ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਇਹ ਸਰਾਸਰ ਧੱਕੇਸ਼ਾਹੀ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਪ੍ਰੋਫੈਸਰ ਖਿਲਾਫ ਕਾਰਵਾਈ ਕਰ ਕੇ ਵਿਦਿਆਰਥੀਆਂ ਦੇ ਦਰਜ ਕੀਤੀ ਗਈ ਐਫ. ਆਈ. ਆਰ ਨੂੰ ਰੱਦ ਕੀਤਾ ਜਾਵੇ।

ਲੜਕੀ ਦੇ ਪਿਤਾ ਨੇ ਕਿਹਾ ਕਿ ਜਸ਼ਨਦੀਪ ਕੌਰ ਦੀ ਸੋਚ ਬਹੁਤ ਉੱਚੀ ਸੀ। ਉਹ ਛੋਟੇ ਜਿਹੇ ਪਿੰਡ ਤੋਂ ਉੱਠ ਕੇ ਕੁੱਝ ਬਣਨਾ ਚਾਹੁੰਦੀ ਸੀ ਪਰ ਪ੍ਰੋਫੈਸਰ ਵੱਲੋਂ ਕੀਤੀਆਂ ਗਈਆਂ ਬਤਮੀਜ਼ੀਆਂ ਤੋਂ ਪਰੇਸ਼ਾਨ ਹੋ ਕੇ ਉਨ੍ਹਾਂ ਦੀ ਲੜਕੀ ਬਿਮਾਰ ਰਹਿਣ ਲੱਗ ਗਈ ਸੀ। ਸਰੀਰਕ ਤੌਰ ਉੱਤੇ ਫਿੱਟ ਹੋਣ ਦੇ ਬਾਵਜੂਦ ਮਾਨਸਿਕ ਤੌਰ ਉੱਤੇ ਉਸ ਨੂੰ ਕਮਜ਼ੋਰ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪ੍ਰੋਫੈਸਰ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ। ਪਿੰਡ ਵਾਸੀਆਂ ਨੇ ਸੰਘਰਸ਼ ਕਰਨ ਦੀ ਚੇਤਾਵਨੀ ਦਿੱਤੀ ਹੈ।

ABOUT THE AUTHOR

...view details