ਪੰਜਾਬ

punjab

ETV Bharat / state

35 ਸਾਲਾਂ ਮਹਿਲਾ ਦੀ ਲਾਸ਼ ਬਰਾਮਦ - crime news

ਮਹਿਲਾ ਦੇ ਹੱਥ-ਪੈਰ ਵੱਡੀ ਨਗਨ ਹਾਲਤ 'ਚ ਮਿਲੀ ਲਾਸ਼। ਇਸ ਤਰ੍ਹਾਂ ਦਾ ਮਾਮਲਾ ਬਠਿੰਡਾ 'ਚ ਵਾਪਰਿਆ ਦੂਜੀ ਵਾਰ।

ਬਠਿੰਡਾ

By

Published : Apr 30, 2019, 4:45 PM IST

ਬਠਿੰਡਾ: ਇੱਥੋ ਦੇ ਗੁਰਥੜੀ ਪਿੰਡ ਵਿੱਚ ਇੱਕ 35 ਸਾਲਾਂ ਔਰਤ ਦੀ ਲਾਸ਼ ਬਰਾਮਦ ਹੋਈ ਹੈ। ਲਾਸ਼ ਦੀ ਹਾਲਤ ਹੱਥ-ਪੈਰ ਵੱਢੇ ਤੇ ਨਗਨ ਅਵਸਥਾ ਵਿੱਚ ਮਿਲੀ। ਪੁਲਿਸ ਵਲੋਂ ਮਾਮਲੇ ਦੀ ਜਾਂਚ ਜਾਰੀ ਹੈ।
ਦਹਿਸ਼ਤਗਰਦਾਂ ਨੇ ਸਰਕਾਰ ਵਲੋਂ ਕਾਨੂੰਨ ਅਤੇ ਮਹਿਲਾ ਸੁਰੱਖਿਆ ਦੇ ਦਾਅਵਿਆਂ ਨੂੰ ਛਿੱਕੇ 'ਤੇ ਟੰਗਿਆ ਹੈ। ਮਾਮਲਾ ਬਠਿੰਡਾ ਦੇ ਪਿੰਡ ਗੁਰਥੜੀ ਦੇ ਨਜ਼ਦੀਕ ਸੜਕ ਉੱਤੇ ਵਾਪਰਿਆ, ਜਿੱਥੇ ਇੱਕ ਮਹਿਲਾ ਦੇ ਸਰੀਰ ਉੱਤੇ ਕੱਪੜੇ ਨਹੀਂ ਸਨ ਅਤੇ ਹੱਥ ਪੈਰ ਵੱਢ ਕੇ ਸੜਕ 'ਤੇ ਸੁੱਟੇ ਹੋਏ ਸਨ। ਇਸ ਦੀ ਸੂਚਨਾ ਗੁਰਥੜੀ ਪਿੰਡ ਦੇ ਸਰਪੰਚ ਨੇ ਪੁਲਿਸ ਨੂੰ ਦਿੱਤੀ ਅਤੇ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ।

ਵੇਖੋ ਵੀਡੀਓ।
ਦੱਸਣਯੋਗ ਹੈ ਕਿ ਇਸ ਤਰ੍ਹਾਂ ਦਾ ਮਾਮਲਾ ਬਠਿੰਡਾ ਦੇ ਇਲਾਕੇ ਵਿੱਚ ਦੂਜੀ ਵਾਰੀ ਵਾਪਰਿਆ ਹੈ। ਇਸ ਤੋਂ ਪਹਿਲਾਂ ਵੀ ਬਠਿੰਡਾ ਦੇ ਰਜਬਾਹੇ 'ਚ 20 ਸਾਲਾਂ ਨੌਜਵਾਨ ਲੜਕੀ ਦੀ ਲਾਸ਼ ਬਰਾਮਦ ਹੋਈ ਸੀ ਜਿਸ ਦਾ ਸਿਰ ਧੜ ਤੋਂ ਵੱਖ ਕਰ ਕੇ ਕੁੱਝ ਕਿਲੋਮੀਟਰ ਦੀ ਦੂਰੀ 'ਤੇ ਸੁੱਟਿਆ ਹੋਇਆ ਸੀ।

For All Latest Updates

ABOUT THE AUTHOR

...view details