ਪੰਜਾਬ

punjab

ETV Bharat / state

ਤਨਖ਼ਾਹ ਨਾ ਮਿਲਣ ਕਾਰਨ ਡੀ.ਸੀ ਦਫ਼ਤਰ ਕਰਮਚਾਰੀ ਮਨਾਉਣਗੇ ਕਾਲੀ ਦੀਵਾਲੀ

ਬਠਿੰਡਾ ਦੇ ਡੀਸੀ ਦਫਤਰ ਵਿਖੇ ਅੱਜ ਸਮੂਹ ਕਰਮਚਾਰੀਆਂ ਵੱਲੋਂ ਚੰਨੀ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ ਗਿਆ ਅਤੇ ਨਾਅਰੇਬਾਜ਼ੀ ਕਰਦੇ ਹੋਏ ਰੋਸ ਵਿਅਕਤ ਗਿਆ।

ਤਨਖ਼ਾਹ ਨਾ ਮਿਲਣ ਕਾਰਨ ਡੀ.ਸੀ ਦਫ਼ਤਰ ਕਰਮਚਾਰੀ ਮਨਾਉਣਗੇ ਕਾਲੀ ਦੀਵਾਲੀ
ਤਨਖ਼ਾਹ ਨਾ ਮਿਲਣ ਕਾਰਨ ਡੀ.ਸੀ ਦਫ਼ਤਰ ਕਰਮਚਾਰੀ ਮਨਾਉਣਗੇ ਕਾਲੀ ਦੀਵਾਲੀ

By

Published : Nov 1, 2021, 5:20 PM IST

ਬਠਿੰਡਾ:ਤਨਖਾਹ ਨਾ ਮਿਲਣ ਕਾਰਨ ਡੀ.ਸੀ ਦਫ਼ਤਰ(DC office) ਕਰਮਚਾਰੀ ਕਾਲੀ ਦੀਵਾਲੀ ਮਨਾਉਣਗੇ। ਬਠਿੰਡਾ ਦੇ ਡੀਸੀ ਦਫਤਰ ਵਿਖੇ ਅੱਜ ਸਮੂਹ ਕਰਮਚਾਰੀਆਂ ਵੱਲੋਂ ਚੰਨੀ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ ਗਿਆ ਅਤੇ ਨਾਅਰੇਬਾਜ਼ੀ ਕਰਦੇ ਹੋਏ ਰੋਸ ਵਿਅਕਤ ਗਿਆ।

ਇਸ ਬਾਰੇ ਬੋਲਦੇ ਹੋਏ ਆਗੂਆਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਪੈਂਡਿੰਗ ਹੜਤਾਲ ਕੀਤੀ ਜਾ ਰਹੀ ਹੈ ਅਤੇ ਆਪਣੀ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਪਰ ਸਰਕਾਰ ਆਪਣਾ ਅੜੀਅਲ ਰਵੱਈਆ ਦਿਖਾਉਂਦੇ ਹੋਏ, ਲਗਾਤਾਰ ਹੀ ਕਰਮਚਾਰੀਆਂ ਨੂੰ ਨਿਰਾਸ਼ਾ ਦਾ ਮੂੰਹ ਦਿਖਾ ਰਹੀ ਹੈ।

ਤਨਖ਼ਾਹ ਨਾ ਮਿਲਣ ਕਾਰਨ ਡੀ.ਸੀ ਦਫ਼ਤਰ ਕਰਮਚਾਰੀ ਮਨਾਉਣਗੇ ਕਾਲੀ ਦੀਵਾਲੀ

ਉਨ੍ਹਾਂ ਦੀਆਂ ਮੰਗਾਂ ਮੰਨਣ ਨੂੰ ਤਿਆਰ ਨਹੀਂ, ਉਨ੍ਹਾਂ ਵੱਲੋਂ ਚੰਨੀ ਸਰਕਾਰ(Channi government) ਖ਼ਿਲਾਫ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਅਤੇ ਆਪਣੇ ਡੀ.ਏ ਦੀਆਂ ਕਿਸ਼ਤਾਂ(DA installments) ਦੇਣ ਬਾਰੇ ਰੋਸ ਦਰਜ ਕਰਵਾਇਆ ਜਾ ਰਿਹਾ ਹੈ। ਉਧਰ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਇਸ ਵਾਰ ਉਨ੍ਹਾਂ ਦੀ ਦੀਵਾਲੀ ਕਾਲੀ ਮਨਾਈ ਜਾਵੇਗੀ।

ਕਿਉਂਕਿ ਪੰਜਾਬ ਸਰਕਾਰ ਵੱਲੋਂ ਹਾਲੇ ਤੱਕ ਉਨ੍ਹਾਂ ਨੂੰ ਬੋਨਸ ਤਾਂ ਦੂਰ ਦੀ ਗੱਲ ਹੈ ਤਨਖਾਹ ਵੀ ਨਹੀਂ ਮਿਲੀ ਹੈ।

ਇਹ ਵੀ ਪੜ੍ਹੋ:ਚਰਨਜੀਤ ਚੰਨੀ ਨੇ ਦੀਵਾਲੀ ਦੇ ਤੋਹਫ਼ੇ 'ਚ ਕੀਤੀ ਬਿਜਲੀ ਸਸਤੀ: ਫਤਿਹਜੰਗ ਬਾਜਵਾ

ABOUT THE AUTHOR

...view details