ਬਠਿੰਡਾ: ਪੰਜਾਬ ਸਰਕਾਰ ਵੱਲੋਂ ਬੇਸ਼ੱਕ ਪੰਜਾਬ ਦੇ ਲੋਕਾਂ ਨੂੰ 72 ਘੰਟਿਆਂ ਦਾ ਸਮਾਂ ਸ਼ੋਸਲ ਮੀਡਿਆਂ ਤੋਂ ਹਥਿਆਰਾਂ ਵਾਲੀਆਂ ਫੋਟੋਆਂ ਹਟਾਉਣ ਦਾ ਆਦੇਸ਼ ਦਿੱਤਾ ਸੀ। ਜਿਸ ਤੋਂ ਬਾਅਦ ਦਲ ਖ਼ਾਲਸਾ ਨੇ ਭਗਵੰਤ ਮਾਨ ਸਰਕਾਰ ਦੇ ਹੁਕਮਾਂ Dal Khalsa targeted the Punjab government ਨੂੰ ਰੱਦ ਕਰਦਿਆਂ ਲੋਕਾਂ ਨੂੰ ਇਨ੍ਹਾਂ ਹੁਕਮਾਂ ਨੂੰ ਨਜ਼ਰ-ਅੰਦਾਜ਼ ਕਰਨ ਲਈ ਕਿਹਾ ਹੈ।Dal Khalsa press conference in Bathinda
ਐਡਵੋਕੇਟ ਈਮਾਨ ਸਿੰਘ ਖਾਰਾ ਨੇ ਮੁੱਖ ਮੰਤਰੀ ਤੇ DGP 'ਤੇ ਸਾਧੇ ਨਿਸ਼ਾਨੇ:-ਇਸ ਬਾਰੇ ਗੱਲਬਾਤ ਕਰਦਿਆ ਪਾਰਟੀ ਦੇ ਮਨੁੱਖੀ ਅਧਿਕਾਰ ਮਾਮਿਲਆਂ ਦੇ ਸਕੱਤਰ ਐਡਵੋਕੇਟ ਈਮਾਨ ਸਿੰਘ ਖਾਰਾ ਨੇ ਕਿਹਾ ਕਿ ਪੰਜਾਬ ਵਿੱਚ ਕੋਈ "ਗੰਨ ਕਲਚਰ" ਨਹੀਂ ਹੈ। ਇਹ ਤ੍ਰਾਸਦੀ ਹੈ ਕਿ ਮੁੱਖ ਮੰਤਰੀ ਅਤੇ ਡੀ.ਜੀ.ਪੀ ਇਹਨਾਂ ਸ਼ਬਦਾਂ ਨੂੰ ਵਾਰ-ਵਾਰ ਦੁਹਰਾਅ ਕੇ ਜਾਣੇ-ਅਣਜਾਣ ਦੁਨੀਆਂ ਦੀਆਂ ਨਜ਼ਰਾਂ ਵਿੱਚ ਪੰਜਾਬ ਦੇ ਲੋਕਾਂ ਦੇ ਅਕਸ ਨੂੰ ਢਾਹ ਲਾ ਰਹੇ ਹਨ।
'ਸਰਕਾਰ ਦੀ ਸੋਚੀ ਸਮਝੀ ਪਲੈਨਿੰਗ' :-ਉਨ੍ਹਾਂ ਨੇ ਕਿਹਾ ਕਿ ਅਸੀਂ ਭਗਵੰਤ ਮਾਨ ਦੇ ਗੈਰ-ਕਾਨੂੰਨੀ ਹੁਕਮਾਂ ਦਾ ਵਿਰੋਧ ਕਰਦੇ ਹੋਏ ਰੱਦ ਕਰਦੇ ਹਾਂ। ਉਨ੍ਹਾਂ ਕੋਹਾ ਕਿ ਸ਼ਿਵ ਸੈਨਿਕ ਆਗੂ ਸੁਧੀਰ ਸੂਰੀ ਦਾ ਸੰਦੀਪ ਸਿੰਘ ਨਾਂ ਦੇ ਸਿੱਖ ਨੌਜਵਾਨ ਹੱਥੋ ਲਾਇਸੈਂਸੀ ਹਥਿਆਰ ਨਾਲ ਕਤਲ ਦੀ ਇੱਕ ਕਥਿਤ ਘਟਨਾ ਦੀ ਆੜ ਹੇਠ ਸਮੁੱਚਾ ਸੂਬਾ ਪ੍ਰਸ਼ਾਸਨ ਸਿੱਖ ਨੌਜਵਾਨਾਂ ਨੂੰ ਨਿਹੱਥੇ ਕਰਨ ਲਈ ਜੁੱਟ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਇਸ ਪਿੱਛੇ ਇੱਕ ਸੋਚੀ ਸਮਝੀ ਪਲੈਨਿੰਗ ਦਿਖਾਈ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਦੂਜੇ ਪਾਸੇ ਸ਼ਿਵ ਸੈਨਿਕਾਂ ਨੂੰ ਹਥਿਆਰਾਂ ਨਾਲ ਲੈਸ ਕੀਤਾ ਜਾ ਰਿਹਾ ਹੈ।
ਸ਼ਸਤਰ ਪੰਜਾਬੀਆਂ ਲਈ ਗਹਿਣਾ:-ਇਸ ਦੌਰਾਨ ਦਲ ਖਾਲਸਾ ਆਗੂ ਨੇ ਮੀਡੀਆ ਨੂੰ ਦਿੱਤੇ ਬਿਆਨ ਵਿੱਚ ਕਿਹਾ ਕਿ ਲਾਇਸੈਂਸਸ਼ੁਦਾ ਹਥਿਆਰ ਲੈ ਕੇ ਪਬਲਿਕ ਵਿੱਚ ਜਾਣਾ ਨਾ ਤਾਂ ਅਖੌਤੀ ਬੰਦੂਕ ਸੱਭਿਆਚਾਰ ਨੂੰ ਉਤਸ਼ਾਹਿਤ ਕਰਦਾ ਹੈ ਅਤੇ ਨਾ ਹੀ ਇਹ ਗੈਰ-ਕਾਨੂੰਨੀ ਹੈ। ਉਨਾਂ ਕਿਹਾ ਕਿ ਪੰਜਾਬ ਅੰਦਰ ਕੋਈ ਬੰਦੂਕ ਸਭਿਆਚਾਰ ਨਾਮ ਦਾ ਵਰਤਾਰਾ ਨਹੀਂ ਹੈ। ਉਹਨਾਂ ਕਿਹਾ ਕਿ ਸ਼ਸਤਰ ਪੰਜਾਬੀਆਂ ਲਈ ਗਹਿਣਾ ਰੱਖਿਆ ਦਾ ਜ਼ਾਮਨ ਹਨ।