ਪੰਜਾਬ

punjab

ETV Bharat / state

ਜਦੋਂ ਦੇਸ਼ ਵਿੱਚ ਗੁਰਦੁਆਰੇ ਢਾਹੇ ਗਏ ਤਾਂ ਸਿੱਖ ਹਿਮਾਇਤੀ ਚੁੱਪ ਕਿਉਂ ਸਨ: ਬਲਜੀਤ ਸਿੰਘ ਦਾਦੂਵਾਲ - ਜਦੋਂ ਦੇਸ਼ ਵਿੱਚ ਸਿੱਖ ਗੁਰਦੁਆਰੇ ਢਾਏ ਗਏ ਤਾਂ ਸਿੱਖ ਹਿਮਾਇਤੀ ਚੁੱਪ ਕਿਉਂ

ਮੁਤਵਾਜ਼ੀ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਦੁਬਈ ਤੋਂ ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਨਨਕਾਣਾ ਸਾਹਿਬ 'ਤੇ ਹੋਏ ਪਥਰਾਅ ਕਰਨ ਵਾਲੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕਰਨ ਵਾਲੀ ਪਾਕਿਸਤਾਨ ਸਰਕਾਰ ਦੀ ਸ਼ਲਾਘਾ ਕੀਤੀ।

ਬਲਜੀਤ ਸਿੰਘ ਦਾਦੂਵਾਲ
ਬਲਜੀਤ ਸਿੰਘ ਦਾਦੂਵਾਲ

By

Published : Jan 10, 2020, 6:46 PM IST

ਬਠਿੰਡਾ: ਬਲਜੀਤ ਸਿੰਘ ਦਾਦੂਵਾਲ ਨੇ ਪਾਕਿਸਤਾਨ ਵਿੱਚ ਸਥਿਤ ਗੁਰਦੁਆਰਾ ਨਨਕਾਣਾ ਸਾਹਿਬ 'ਤੇ ਹੋਏ ਪਥਰਾਅ ਕਰਨ ਵਾਲੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕਰਨ ਦੀ ਸ਼ਲਾਘਾ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਨਨਕਾਣਾ ਸਾਹਿਬ 'ਤੇ ਹੋਏ ਹਮਲੇ ਦੀ ਕਾਰਵਾਈ ਦੀ ਮੰਗ ਕਰਨ ਵਾਲੇ ਹੁਣ ਚੁੱਪ ਕਿਉਂ ਹਨ, ਜਦੋਂ ਸਾਡੇ ਹੀ ਦੇਸ਼ ਵਿੱਚ ਗੁਰਦੁਆਰੇ ਢਾਹੇ ਜਾ ਰਹੇ ਹਨ? ਇਸ ਦਾ ਮਤਲਬ ਉਹ ਸਿਰਫ਼ ਹਿੰਦੁਸਤਾਨ- ਪਾਕਿਸਤਾਨ ਕਰਨ ਵਾਲੇ ਹੀ ਦਹਿਸ਼ਤ ਦਾ ਮਾਹੌਲ ਬਣਾ ਰਹੇ ਸਨ।

ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਹਰਿਦੁਆਰ ਵਿੱਚ ਹਰ ਕੀ ਪੌੜੀ 'ਤੇ ਗਿਆਨ ਗੋਦੜੀ ਸਾਹਿਬ, ਗੁਰਦੁਆਰਾ ਸਾਹਿਬ ਡਾਂਗ ਮਾਰ ਜਾਂ ਗੁਰਦੁਆਰਾ ਮੰਗੂ ਮੱਠ ਹੋਵੇ। ਇਨ੍ਹਾਂ ਗੁਰਦੁਆਰਿਆਂ ਨੂੰ ਢਾਇਆ ਜਾ ਰਿਹਾ ਹੈ, ਪਰ ਹੁਣ ਪਾਕਿਸਤਾਨ ਵੇਲੇ ਰੌਲਾ ਪਾਉਣ ਵਾਲੇ ਚੁੱਪ ਕਿਉਂ ਹਨ?

ਇਹ ਵੀ ਪੜ੍ਹੋ: ਰਾਜਬਾਲਾ ਮਲਿਕ ਬਣੀ ਚੰਡੀਗੜ੍ਹ ਦੀ ਨਵੀਂ ਮੇਅਰ

ਉਨ੍ਹਾਂ ਕਿਹਾ ਕਿ ਹੁਣ ਸਮੁੱਚੀ ਸਿੱਖ ਕੌਮ ਨੂੰ ਆਪਣੇ ਗੁਰੂਆਂ ਦੇ ਲਈ ਆਪਣੀ ਆਵਾਜ਼ ਬੁਲੰਦ ਕਰਨ ਦੀ ਜ਼ਰੂਰਤ ਹੈ, ਕਿਉਂਕਿ ਸਿੱਖਾਂ ਵੱਲੋਂ ਹਮੇਸ਼ਾ ਵੱਡੀਆਂ ਕੁਰਬਾਨੀਆਂ ਹੀ ਦਿੱਤੀਆਂ ਗਈਆਂ ਹਨ। ਭਾਵੇਂ ਉਹ ਕਾਲੇ ਪਾਣੀ ਦੀ ਗੱਲ ਹੋਵੇ, ਕਾਮਾਗਾਟਾ ਮਾਰੂ ਦੇ ਸਮੇਂ ਦੀ ਜਾਂ ਹੋਰਨਾਂ ਸਿੱਖਾਂ ਦੇ ਇਤਿਹਾਸ ਦੀ।

ABOUT THE AUTHOR

...view details