ਪੰਜਾਬ

punjab

By

Published : Mar 20, 2020, 2:41 AM IST

ETV Bharat / state

ਬਠਿੰਡਾ ਕਾਰਪੇਂਟਰ ਯੂਨੀਅਨ ਨੇ ਕੋਰੋਨਾ ਵਾਇਰਸ ਤੋਂ ਬਚਾਅ ਲਈ ਲੋਕਾਂ ਨੂੰ ਵੰਡੇ ਸੈਨੇਟਾਈਜ਼ਰ ਅਤੇ ਮਾਸਕ

ਬਠਿੰਡਾ ਦੇ ਵਿੱਚ ਕੋਰੋਨਾ ਵਾਇਰਸ ਤੋਂ ਬਚਾਅ ਲਈ ਬਠਿੰਡਾ ਕਾਰਪੇਂਟਰ ਯੂਨੀਅਨ ਵੱਲੋਂ ਫ੍ਰੀ ਸੈਨੇਟਾਈਜ਼ਰ ਅਤੇ ਮਾਸਕ ਵੰਡੇ ਗਏ। ਇਸ ਨੂੰ ਲੈਣ ਲਈ ਲੋਕਾਂ ਦੀ ਭੀੜ ਇਕੱਠੀ ਹੋ ਗਈ ਜੋ ਕੋਰੋਨਾ ਦੇ ਬਚਾਅ ਸਬੰਧੀ ਇੱਕ ਵੱਡੀ ਅਣਗਹਿਲੀ ਹੈ।

COVID-19: bathinda carpentor union distribute masks and sanitizer
ਬਠਿੰਡਾ ਕਾਰਪੇਂਟਰ ਯੂਨੀਅਨ ਨੇ ਕੋਰੋਨਾ ਵਾਇਰਸ ਤੋਂ ਬਚਾਅ ਲਈ ਲੋਕਾਂ ਨੂੰ ਵੰਡੇ ਸੈਨੇਟਾਈਜ਼ਰ ਅਤੇ ਮਾਸਕ

ਬਠਿੰਡਾ: ਕੋਰੋਨਾ ਵਾਇਰਸ ਦਾ ਖੌਫ ਦੁਨੀਆਂ ਭਰ ਵਿੱਚ ਬਣਿਆ ਹੋਇਆ ਹੈ ਜਿਸ ਤੋਂ ਬਚਾਅ ਦੇ ਲਈ ਹਰ ਕੋਈ ਇਹਤਿਆਤ ਵਰਤ ਰਿਹਾ ਹੈ। ਭੀੜ-ਭਾੜ ਵਾਲੇ ਇਲਾਕੇ ਵਿੱਚ ਜਾਣ ਤੋਂ ਗੁਰੇਜ਼ ਕਰਨ ਲਈ ਸਰਕਾਰਾਂ ਵੱਲੋਂ ਸੂਚਨਾਵਾਂ ਜਨਤਕ ਕੀਤੀਆਂ ਗਈਆਂ ਨੇ ਪਰ ਬਠਿੰਡਾ ਦੇ ਵਿੱਚ ਕੋਰੋਨਾ ਵਾਇਰਸ ਤੋ ਬਚਾਅ ਦੇ ਲਈ ਫ੍ਰੀ ਵੰਡੇ ਜਾ ਰਹੇ ਸੈਨੇਟਾਈਜ਼ਰ ਅਤੇ ਮਾਸਕ ਕਾਰਨ ਜਮ੍ਹਾਂ ਹੋਈ ਭੀੜ ਇੱਕ ਵੱਡੀ ਅਣਗਹਿਲੀ ਦਾ ਸਬੂਤ ਦੇ ਰਹੀ ਹੈ।

ਵੇਖੋ ਵੀਡੀਓ।

ਕਾਰਪੇਂਟਰ ਯੂਨੀਅਨ ਦੇ ਪ੍ਰਧਾਨ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਤਕਰੀਬਨ 500 ਦੇ ਕਰੀਬ ਸੈਨੀਟਾਈਜ਼ਰ ਅਤੇ ਮਾਸਕ ਵੰਡੇ ਗਏ ਪਰ ਲੋਕਾਂ ਦੇ ਵਿੱਚ ਇੱਕ ਫ੍ਰੀ ਦੇ ਸਾਮਾਨ ਮਿਲਣ ਦਾ ਉਤਸ਼ਾਹ ਇੰਨਾ ਜ਼ਿਆਦਾ ਸੀ ਕਿ ਕੋਈ ਵੀ ਸੁਰੱਖਿਆ ਨੂੰ ਧਿਆਨ ਵਿੱਚ ਨਹੀਂ ਰੱਖ ਰਿਹਾ ਅਤੇ ਮਾਸਕ ਲੈਣ ਲਈ ਭੀੜ ਇਕੱਠੀ ਹੋ ਗਈ।

ਇਹ ਵੀ ਪੜ੍ਹੋ: ਕੋਰੋਨਾ ਵਾਇਰਸ ਨੂੰ ਲੈ ਕੇ 19 ਮਾਰਚ ਦਾ ਮੀਡੀਆ ਬੁਲੇਟਿਨ ਜਾਰੀ, ਵੇਖੋ ਹੁਣ ਤੱਕ ਦਾ ਵੇਰਵਾ

ABOUT THE AUTHOR

...view details