ਪੰਜਾਬ

punjab

ETV Bharat / state

ਪੰਜਾਬ 'ਚ ਕੋਰਾਨਾ ਦੇ ਸਰਕਾਰੀ ਅੰਕੜੇ ਝੂਠੇ :ਸਿਕੰਦਰ ਸਿੰਘ ਮਲੂਕਾ - ਅੰਕੜੇ ਗਲਤ

ਸਿਕੰਦਰ ਸਿੰਘ ਮਲੂਕਾ ਨੇ ਕਿਹਾ ਹੈ ਕਿ ਸੂਬੇ ਅੰਦਰ ਕੋਰੋਨਾ ਮਰੀਜ਼ਾਂ ਦੀ ਗਿਣਤੀ ਘਟ ਜਾਣ ਬਾਰੇ ਸਰਕਾਰੀ ਅੰਕੜੇ ਗਲਤ ਹਨ।ਉਨਾਂ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਪਿੰਡਾਂ ਵੱਲ ਧਿਆਨ ਹੀ ਨਹੀਂ ਦੇ ਰਹੀ ਜਦੋਂ ਕਿ ਹੁਣ ਸਭ ਤੋਂ ਵੱਧ ਮਰੀਜ਼ ਪਿੰਡਾਂ ਵਿੱਚ ਹਨ।

ਕੋਰੋਨਾ ਮਰੀਜ਼ਾਂ ਦੀ ਗਿਣਤੀ ਘਟਣ ਦੇ ਅੰਕੜੇ ਝੂਠੇ ਹਨ:ਸਿਕੰਦਰ ਸਿੰਘ ਮਲੂਕਾ
ਕੋਰੋਨਾ ਮਰੀਜ਼ਾਂ ਦੀ ਗਿਣਤੀ ਘਟਣ ਦੇ ਅੰਕੜੇ ਝੂਠੇ ਹਨ:ਸਿਕੰਦਰ ਸਿੰਘ ਮਲੂਕਾ

By

Published : May 26, 2021, 10:09 PM IST

ਤਲਵੰਡੀ ਸਾਬੋ:ਪੰਜਾਬ ਸਰਕਾਰ ਵੱਲੋਂ ਸੂਬੇ ਅੰਦਰ ਕੋਰੋਨਾ ਮਰੀਜ਼ਾਂ ਦੀ ਗਿਣਤੀ ਦਿਨੋ ਦਿਨ ਘੱਟਦੀ ਵਿਖਾਈ ਗਈ ਹੈ।ਇਸ ਉਤੇ ਪੰਜਾਬ ਦੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਟਿੱਪਣੀ ਕਰਦੇ ਹੋਏ ਕਿਹਾ ਹੈ ਕਿ ਸੂਬੇ ਅੰਦਰ ਕੋਰੋਨਾ ਮਰੀਜ਼ਾਂ ਦੀ ਗਿਣਤੀ ਘਟ ਜਾਣ ਬਾਰੇ ਸਰਕਾਰੀ ਅੰਕੜੇ ਗਲਤ ਹਨ।ਉਨਾਂ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਪਿੰਡਾਂ ਵੱਲ ਧਿਆਨ ਹੀ ਨਹੀਂ ਦੇ ਰਹੀ ਜਦੋਂ ਕਿ ਹੁਣ ਸਭ ਤੋਂ ਵੱਧ ਮਰੀਜ਼ ਪਿੰਡਾਂ ਵਿੱਚ ਹਨ।ਮਲੂਕਾ ਦਾ ਕਹਿਣਾ ਹੈ ਕਿ ਸਰਕਾਰ ਹਰ ਹਲਕੇ ਵਿੱਚ ਨਿੱਤ ਇੱਕ ਅੱਧੇ ਪਿੰਡ ਵਿੱਚ ਕੋਰੋਨਾ ਟੈਸਟ ਕਰਕੇ ਅੰਕੜੇ ਪੇਸ਼ ਕਰ ਰਹੀ ਹੈ ਪਰ ਜੇ ਸਾਰੇ ਪਿੰਡਾਂ ਵਿੱਚ ਨਿਯਮਿਤ ਕੋਰੋਨਾ ਟੈਸਟਿੰਗ ਕੀਤੀ ਜਾਵੇ ਤਾਂ ਸੱਚ ਕੁਝ ਹੋਰ ਸਾਹਮਣੇ ਆਵੇਗਾ।

ਕੋਰੋਨਾ ਮਰੀਜ਼ਾਂ ਦੀ ਗਿਣਤੀ ਘਟਣ ਦੇ ਅੰਕੜੇ ਝੂਠੇ ਹਨ:ਸਿਕੰਦਰ ਸਿੰਘ ਮਲੂਕਾ

ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਸ਼ਰਮਨਾਕ ਗੱਲ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਸਮੇਤ ਸਾਰੇ ਮੰਤਰੀ ਕੋਰੋਨਾ ਦੇ ਡਰ ਕਾਰਨ ਆਪਣੀਆਂ ਕੋਠੀਆਂ ਵਿੱਚ ਕੈਦ ਹੋ ਗਏ ਹਨ ਜਦੋਂ ਕਿ ਪਿੰਡਾਂ ਦੇ ਲੋਕ ਬਿਮਾਰ ਮੰਜਿਆਂ ਵਿੱਚ ਪਏ ਹਨ।ਪਿੰਡਾਂ ਵਿੱਚ ਮੌਤ ਦਰ ਵਧ ਰਹੀ ਹੈ ਪਰ ਕੋਈ ਧਿਆਨ ਨਹੀ ਦਿੱਤਾ ਜਾ ਰਿਹਾ।ਉਨਾਂ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਕੋਰੋਨਾ ਮਰੀਜ਼ਾਂ ਨੂੰ ਹਸਪਤਾਲਾਂ ਵਿੱਚ ਬੈੱਡ, ਆਕਸੀਜਨ ਅਤੇ ਵੈਕਸੀਨ ਮੁਹੱਈਆ ਕਰਨ ਵਿੱਚ ਪੂਰੀ ਤਰ੍ਹਾਂ ਫੇਲ੍ਹ ਸਾਬਿਤ ਹੋਈ ਹੈ।
ਇਹ ਵੀ ਪੜੋ:Punjab Congress Clash:ਕੈਪਟਨ ਦਾ ਬਾਗ਼ੀ ਕਾਂਗਰਸੀਆਂ ਖ਼ਿਲਾਫ਼ ਵੱਡਾ ਗੇਮ ਪਲਾਨ ?

ABOUT THE AUTHOR

...view details