ਬਦਲ ਰਹੇ ਮੌਸਮ ਕਾਰਨ ਖੇਤੀਬਾੜੀ ਅਫ਼ਸਰਾਂ ਦੀ ਕਿਸਾਨਾਂ ਨੂੰ ਸਲਾਹ ਬਠਿੰਡਾ: ਕਿਸਾਨਾਂ ਨੂੰ ਹਰ ਸਮੇਂ ਆਪਣੇ ਫ਼ਸਲ ਦੀ ਚਿੰਤਾ ਸਤਾਉਂਦੀ ਰਹਿੰਦੀ ਹੈ। ਹੁਣ ਬਦਲ ਰਹੇ ਮੌਸਮ ਕਾਰਨ ਕਿਸਾਨਾਂ ਦੇ ਸਾਹ ਸੁੱਕੇ ਹੋਏ ਹਨ। ਕਿਉਂਕਿ ਇੱਕ ਦਮ ਬਦਲ ਰਿਹਾ ਮੌਸਮ ਹਾੜ੍ਹੀ ਦੀ ਫ਼ਸਲ ਲਈ ਸਹੀ ਨਹੀਂ ਹੈ। ਜਿਸ ਕਾਰਨ ਫਸਲ ਦਾ ਝਾੜ 10 ਤੋਂ 20% ਤੱਕ ਘੱਟ ਸਕਦਾ ਹੈ। ਇਸੇ ਨੂੰ ਲੈ ਕੇ ਕਿਸਾਨਾਂ ਨੂੰ ਖੇਤੀਬਾੜੀ ਵਿਭਾਗ ਵੱਲੋਂ ਜਾਗਰੂਕ ਕੀਤਾ ਜਾ ਰਿਹਾ ਹੈ। ਕਿਉਂਕਿ ਇਸ ਬਦਲਾਅ ਨਾਲ ਹਾੜੀ ਦੀਆਂ ਫਸਲਾਂ ਉੱਪਰ ਕਾਫੀ ਅਸਰ ਵੇਖਣ ਨੂੰ ਮਿਲ ਸਕਦਾ ਹੈ ਜੇਕਰ ਇਹ ਤਾਪਮਾਨ ਇਸੇ ਤਰ੍ਹਾਂ ਵੱਧਦਾ ਘੱਟਦਾ ਰਿਹਾ ਤਾਂ ਕਣਕ ਦੀ ਫਸਲ ਦਾ ਝਾੜ ਇਸ ਵਾਰ ਘੱਟਣ ਦੇ ਆਸਾਰ ਬਣ ਜਾਣਗੇ।
ਖੇਤੀਬਾੜੀ ਦਫਤਰ ਬਠਿੰਡਾ ਵਿਖੇ ਤਾਇਨਾਤ ਡਾਕਟਰ ਦਵਿੰਦਰ ਸਿੰਘ ਦਾ ਕਹਿਣਾ ਹੈ ਕਿ ਜੇਕਰ ਤਾਪਮਾਨ ਇਸੇ ਤਰ੍ਹਾਂ ਵਧਦਾ ਰਿਹਾ ਤਾਂ ਕਣਕ ਦਾ ਝਾੜ 10 ਤੋਂ 30 ਪ੍ਰਤੀਸ਼ਤ ਤਕ ਘੱਟ ਹੋਵੇਗਾ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਆਪਣੀ ਫ਼ਸਲ ਦੀ ਸਾਂਭ-ਸੰਭਾਲ ਲਈ ਰੋਜ਼ਾਨਾ ਹੀ ਖੇਤ ਵਿੱਚ ਗੇੜਾ ਮਾਰਨ ਚਾਹੀਦਾ ਹੈ ਤਾਂ ਜੋ ਬਦਲ ਰਹੇ ਮੌਸਮ ਕਾਰਨ ਫਸਲਾਂ ਤੇ ਪੈ ਰਹੇ ਪ੍ਰਭਾਵ ਸਬੰਧੀ ਕਿਸਾਨਾਂ ਨੂੰ ਪਤਾ ਚਲ ਸਕੇ ਅਤੇ ਉਹ ਖੇਤੀਬਾੜੀ ਵਿਭਾਗ ਨਾਲ ਸੰਪਰਕ ਕਰਕੇ ਫਸਲ ਦੇ ਝਾੜ ਨੂੰ ਬਚਾਉਣ ਲਈ ਕੀਟਨਾਸ਼ਕਾਂ ਦੀ ਵਰਤੋਂ ਕਰ ਸਕਦਾ ਹਨ।
ਫਸਲਾਂ ਉੱਤੇ ਪ੍ਰਭਾਵ: ਉੱਤੇ ਹੀ ਡਾਕਟਰ ਮਨਜਿੰਦਰ ਸਿੰਘ ਖੇਤੀਬਾੜੀ ਵਿਕਾਸ ਅਫਸਰ ਨੇ ਦੱਸਿਆ ਕਿ ਮੌਸਮ ਦੇ ਉਤਰਾਅ ਚੜ੍ਹਾਅ ਕਾਰਨ ਬਾਰਸ਼ ਨਹੀਂ ਹੁੰਦੀ ਤਾਂ ਫਸਲਾਂ ਦੇ ਬਚਾਅ ਲਈ ਲਈ ਖੇਤੀਬਾੜੀ ਯੂਨੀਵਰਸਿਟੀ ਵੱਲੋਂ 13045 ਦੀਆਂ 2 ਸਪਰੇਆਂ ਜਰੂਰ ਕਰਨ ਦੀ ਸਲਾਹ ਦਿੱਤੀ ਜਾਵੇਗੀ। ਇਸ ਨਾਲ ਝਾੜ ਘੱਟਣ ਦੇ ਆਸਾਰ ਬਹੁਤ ਘੱਟ ਜਾਣਗੇ ਉਨ੍ਹਾਂ ਕਿਹਾ ਕਿ ਇਸ ਮੌਸਮ ਦਾ ਕਣਕ ਉਪਰ ਸਭ ਤੋਂ ਵੱਧ ਅਸਰ ਦੇਖਣ ਨੂੰ ਮਿਲੇਗਾ ਕਿਉਂਕਿ ਕਣਕ ਪਛੇਤੀ ਬੀਜੀ ਜਾਣ ਕਾਰਨ 15 ਮਾਰਚ ਤੱਕ ਪੱਕਣ ਕਿਨਾਰੇ ਹੋ ਜਾਂਦੀ ਹੈ ਅਤੇ ਇਹਨਾਂ ਦਿਨਾਂ ਵਿਚ ਮੌਸਮ ਵਿੱਚ ਆਈ ਤਬਦੀਲੀ ਕਾਰਨ ਕਣਕ ਤੇ ਸਭ ਤੋਂ ਵੱਧ ਇਸਦਾ ਅਸਰ ਵੇਖਣ ਨੂੰ ਮਿਲੇਗਾ। ਦੂਜੇ ਪਾਸੇ ਜੇਕਰ ਫ਼ਸਲ ਅਗੇਤੀ ਬੀਜੀ ਜਾਂਦੀ ਹੈ ਤਾਂ ਤਾਪਮਾਨ ਵੱਧਦਾ ਹੈ ਤਾਂ ਕਣਕ ਦੀ ਫਸਲ ਨੂੰ ਚੇਪਾ ਨਾਮਕ ਬਿਮਾਰੀ ਲੱਗਦੀ ਹੈ ਅਤੇ ਪੀਲੀ ਕੂੰਗੀ ਲੱਗਣ ਦੇ ਆਸਾਰ ਪੈਦਾ ਹੋ ਜਾਂਦੇ ਹਨ। ਕਿਸਾਨ ਹਰ ਵੇਲ਼ੇ ਆ ਹੀ ਦੁਆ ਕਰ ਰਹੇ ਹਨ ਕਿ 6 ਮਹੀਨੇ ਪੁੱਤਾਂ ਵਾਂਗ ਪਾਲੀ ਫ਼ਸਲ ਦਾ ਕੋਈ ਨੁਕਸਾਨ ਨਾ ਹੋਵੇ ਕਿਉਂਕਿ ਕਿਸਾਨਾਂ ਦਾ ਬਹੁਤ ਜਿਆਦਾ ਇੱਕ ਫ਼ਸਲ 'ਤੇ ਹੁੰਦਾ ਹੈ। ਇਸੇ ਲਈ ਕਿਸਾਨਾਂ ਨੂੰ ਚਿੰਤਾਂ ਦੇ ਬਦਲਾਂ ਨੇ ਘੇਰ ਲਿਆ ਹੈ।
ਇਹ ਵੀ ਪੜ੍ਹੋ:Power Crisis: ਬਿਜਲੀ ਸੰਕਟ ਅੱਗੇ ਬੇਵੱਸ ਤੇ ਸਬਸਿਡੀਆਂ ਦੇ ਬੋਝ ਥੱਲੇ ਦੱਬਿਆ PSPCL, ਖਾਸ ਰਿਪੋਰਟ