ਬਠਿੰਡਾ : ਇੱਥੋਂ ਦੇ ਵਾਰਡ ਨੰਬਰ 30 ਦੀਆਂ ਉੱਪ-ਚੋਣਾਂ ਸ਼ੁੱਕਰਵਾਰ ਨੂੰ ਹੋਈਆਂ। ਜ਼ਿਲ੍ਹਾ ਪ੍ਰਸ਼ਾਸਨ ਦੀ ਅਗਵਾਈ ਹੇਠ ਇਹ ਉੱਪ-ਚੋਣਾਂ ਸ਼ਾਮ ਦੇ 4 ਵਜੇ ਤੱਕ ਨੇਪਰੇ ਚੜ੍ਹੀਆ।
ਬਠਿੰਡਾ ਦੇ ਵਾਰਡ ਨੰਬਰ 30 ਤੋਂ ਜਿੱਤੀ ਕਾਂਗਰਸ, ਜੀਤ ਮੱਲ ਬਣੇ ਐੱਮਸੀ ਦੱਸ ਦੇਈਏ ਕਿ ਕਾਂਗਰਸ ਪਾਰਟੀ ਨੇ ਜੀਤ ਮੱਲ ਨੂੰ ਮੈਦਾਨ ਵਿੱਚ ਉਤਾਰਿਆ ਸੀ ਜਦਕਿ ਬੀਜੇਪੀ ਨੇ ਮਨੀਸ਼ ਸ਼ਰਮਾ ਨੂੰ ਆਪਣਾ ਉਮੀਦਵਾਰ ਚੁਣਿਆ ਸੀ। ਇੰਨ੍ਹਾਂ ਉੱਪ-ਚੋਣਾਂ ਵਿੱਚ ਕਾਂਗਰਸ ਦੇ ਜੀਤ ਮੱਲ ਨੇ 2000 ਤੋਂ ਵੱਧ ਵੋਟਾਂ ਦੇ ਅੰਤਰ ਨਾਲ ਬੀਜੇਪੀ ਦੇ ਮਨੀਸ਼ ਸ਼ਰਮਾ ਨੂੰ ਹਰਾਇਆ।
ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਜੀਤ ਮੱਲ ਦੇ ਬੇਟੇ ਜੋ ਕਿ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਹਨ, ਨੇ ਦੱਸਿਆ ਕਿ ਉਹ ਵਾਰਡ ਵਾਸੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਨਹੀਂ ਆਉਣ ਦੇਣਗੇ। ਉਨ੍ਹਾਂ ਕਿਹਾ ਕਿ ਇਹ ਜਿੱਤ ਵਾਰਡ ਨੰ 30 ਦੇ ਵਾਸੀਆਂ ਦੀ ਜਿੱਤ ਹੈ ਅਤੇ ਮੈਂ ਆਪਣੇ ਪਿਤਾ ਦਾ ਵਾਸੀਆਂ ਦੇ ਕੰਮਾਂ ਵਿੱਚ ਪੂਰਾ ਸਾਥ ਦੇਵਾਂਗਾ।
ਬੀਜੇਪੀ ਦੇ ਸ਼ਹਿਰੀ ਪ੍ਰਧਾਨ ਵਿਨੋਦ ਕੁਮਾਰ ਨੇ ਕਿਹਾ ਕਿ ਉਹ ਆਪਣੀ ਹਾਰ ਸਵੀਕਾਰ ਕਰਦੇ ਹਨ। ਪ੍ਰਸ਼ਾਸਨ ਦੀ ਸ਼ਲਾਘਾ ਕਰਦੇ ਹੋਏ ਉਨ੍ਹਾਂ ਕਿਹਾ ਕਿ ਇੰਨ੍ਹਾਂ ਚੋਣਾਂ ਵਿੱਚ ਬਹੁਤ ਹੀ ਵਧੀਆ ਪ੍ਰਬੰਧ ਸਨ। ਹਾਰ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਇਹ ਤਾਂ ਟੀ-20 ਮੈਚ ਹੈ। 6 ਮਹੀਨਿਆਂ ਬਾਅਦ ਫ਼ਿਰ ਚੋਣਾਂ ਹਨ, ਉਦੋਂ ਅਸੀਂ ਹੀ ਜਿੱਤਾਂਗੇ।