ਬਠਿੰਡਾ: ਆਉਣ ਵਾਲੀਆਂ ਵਿਧਾਨ ਸਭਾ ਚੋਣਾਂ 2022 ਵਿੱਚ ਕਾਂਗਰਸ ਪਾਰਟੀ ਦੇ ਸੱਚ ਸਾਹਮਣੇ ਆ ਜਾਵੇਗਾ। ਕਾਂਗਰਸ ਪਾਰਟੀ ਨੇ ਪਾਵਰ ਦਾ ਮਿਸਯੂਜ਼ ਕਰਦਿਆਂ ਸੂਜੇ ਦੀ ਜਨਤਾ ਨਾਲ ਧੋਖਾ ਕੀਤਾ ਹੈ। ਬਠਿੰਡਾ ਨਗਰ ਨਿਗਮ ਦੀਆਂ ਚੋਣਾਂ ਦਾ ਨਤੀਜਾ ਅੱਜ ਆ ਚੁੱਕਿਆ ਹੈ ਜਿਸ ਵਿੱਚ ਕਾਂਗਰਸ ਪਾਰਟੀ ਜੇਤੂ ਰਹੀ ਹੈ, ਉੱਥੇ ਬੀਜੇਪੀ ਦੀ ਇਕ ਵੀ ਉਮੀਦਵਾਰ ਇਸ ਦੌਰਾਨ ਨਹੀਂ ਜਿੱਤਿਆ।
ਭਾਜਪਾ ਦੇ ਸੀਨੀਅਰ ਆਗੂ ਅਤੇ ਸਾਬਕਾ ਐਮਸੀ ਰਹਿ ਚੁੱਕੇ ਐਡਵੋਕੇਟ ਪੰਕਜ ਅਰੋੜਾ ਨੇ ਦੱਸਿਆ ਕਿ ਕੈਪਟਨ ਸਰਕਾਰ ਪਾਵਰ ਦਾ ਗ਼ਲਤ ਇਸਤੇਮਾਲ ਕਰਦੀ ਹੈ ਜਿਸ ਦਾ ਜਵਾਬ ਦੇਣ ਵਾਸਤੇ ਉਨ੍ਹਾਂ ਨੇ ਆਪਣੇ ਉਮੀਦਵਾਰਾਂ ਨੂੰ ਇਸ ਚੋਣ ਮੈਦਾਨ ਵਿੱਚ ਉਤਾਰਿਆ ਸੀ ।