ਪੰਜਾਬ

punjab

ETV Bharat / state

ਕਾਂਗਰਸੀ-ਅਕਾਲੀ ਦੋਵੇਂ ਮਿਲੇ ਹੋਏ ਹਨ: ਧਿਆਨ ਸਿੰਘ ਮੰਡ - bhai Dhyan Singh Mand

ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਹੋਇਆ ਧਿਆਨ ਸਿੰਘ ਮੰਡ ਨੇ ਕਿਹਾ ਕਿ ਜੇਕਰ ਇੱਕ ਹਫ਼ਤੇ ਦੇ ਵਿੱਚ ਚੋਣ ਆਯੋਗ ਵੱਲੋਂ ਮੁੜ ਤੋਂ ਆਈਜੀ ਕੋਹਰ ਵਿਜੈ ਪ੍ਰਤਾਪ ਨੂੰ ਵਾਪਸ ਐੱਸਆਈਟੀ ਦਾ ਮੁਖੀ ਨਾ ਬਣਾਇਆ ਗਿਆ ਤਾਂ ਅਸੀਂ ਦਿੱਲੀ ਵਿੱਚ ਮਾਰਚ ਕਰਾਂਗੇ ਅਤੇ ਜੇਕਰ ਫਿਰ ਵੀ ਸਾਡੀ ਸੁਣਵਾਈ ਨਾ ਹੋਈ ਤਾਂ ਉਸ ਤੋਂ ਬਾਅਦ ਅਸੀਂ ਅਗਲਾ ਕਦਮ ਕਮੇਟੀ ਦੇ ਵਿੱਚ ਲਏ ਗਏ ਫੈਸਲੇ ਤੋਂ ਬਾਅਦ ਨਿਯਮਿਤ ਕਰਾਂਗੇ।

ਧਿਆਨ ਸਿੰਘ ਮੰਡ

By

Published : Apr 9, 2019, 11:59 PM IST

ਬਰਗਾੜੀ : ਅੱਜ ਬਠਿੰਡਾ ਵਿੱਚ ਬਰਗਾੜੀ ਮੋਰਚਾ ਦੇ ਮੁਖੀ ਧਿਆਨ ਸਿੰਘ ਮੰਡ ਵੱਲੋਂ ਪ੍ਰੈੱਸ ਕਾਨਫਰੰਸ ਕੀਤੀ ਗਈ ਜਿਸ ਦੌਰਾਨ ਉਨ੍ਹਾਂ ਨੇ ਕਿਹਾ ਕਿ 6 ਮਹੀਨੇ ਬਰਗਾੜੀ ਮੋਰਚਾ ਚੱਲਣ ਤੋਂ ਬਾਅਦ ਸਰਕਾਰ ਵੱਲੋਂ ਸਿੱਟ ਦੀ ਨਿਰਪੱਖ ਜਾਂਚ ਦਾ ਭਰੋਸਾ ਦਵਾਇਆ ਗਿਆ ਸੀ ਜਿਸ ਤੋਂ ਬਾਅਦ ਮੋਰਚਾ ਚੁੱਕ ਲਿਆ ਗਿਆ ਸੀ।

ਸੂਬੇ ਵਿੱਚ ਵੱਖ-ਵੱਖ ਥਾਵਾਂ 'ਤੇ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਬਹਿਬਲ ਕਲਾਂ ਵਿੱਚ ਹੋਏ ਸਿੱਖ ਨੌਜਵਾਨਾਂ ਦੇ ਕਤਲ ਨੂੰ ਲੈ ਕੇ ਜੋ ਪੜਤਾਲ ਦੇ ਲਈ ਐੱਸਆਈਟੀ ਦੀ ਟੀਮ ਬਣਾਈ ਸੀ ਦੇ ਮੁਖੀ ਕੁੰਵਰ ਵਿਜੈ ਪ੍ਰਤਾਪ ਜੋ ਸਹੀ ਪੜਤਾਲ ਕਰ ਰਹੇ ਸੀ। ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਅਤੇ ਸੁਮੇਧ ਸੈਣੀ ਨੂੰ ਡਰ ਸਤਾਉਣ ਲੱਗ ਪਿਆ ਸੀ ਜਿਸ ਨੂੰ ਲੈ ਕੇ ਉਨ੍ਹਾਂ ਨੇ ਚੋਣ ਕਮਿਸ਼ਨਰ ਨੂੰ ਸ਼ਿਕਾਇਤ ਕਰ ਕੇ ਉਸ ਦਾ ਤਬਾਦਲਾ ਕਰਵਾ ਦਿੱਤਾ।

ਧਿਆਨ ਸਿੰਘ ਮੰਡ

ਇਸ ਦੌਰਾਨ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਹੋਇਆ ਧਿਆਨ ਸਿੰਘ ਮੰਡ ਨੇ ਕਿਹਾ ਕਿ ਜੇਕਰ ਇੱਕ ਹਫ਼ਤੇ ਦੇ ਵਿੱਚ ਚੋਣ ਆਯੋਗ ਵੱਲੋਂ ਮੁੜ ਤੋਂ ਆਈਜੀ ਕੋਹਰ ਵਿਜੈ ਪ੍ਰਤਾਪ ਨੂੰ ਵਾਪਸ ਐੱਸਆਈਟੀ ਦਾ ਮੁਖੀ ਨਾ ਬਣਾਇਆ ਗਿਆ ਤਾਂ ਅਸੀਂ ਦਿੱਲੀ ਵਿੱਚ ਮਾਰਚ ਕਰਾਂਗੇ ਅਤੇ ਜੇਕਰ ਫਿਰ ਵੀ ਸਾਡੀ ਸੁਣਵਾਈ ਨਾ ਹੋਈ ਤਾਂ ਉਸ ਤੋਂ ਬਾਅਦ ਅਸੀਂ ਅਗਲਾ ਕਦਮ ਕਮੇਟੀ ਦੇ ਵਿੱਚ ਲਏ ਗਏ ਫੈਸਲੇ ਤੋਂ ਬਾਅਦ ਨਿਯਮਿਤ ਕਰਾਂਗੇ।

ਇਸ ਦੇ ਨਾਲ ਹੀ ਧਿਆਨ ਸਿੰਘ ਮੰਡ ਨੇ ਕਿਹਾ ਕਿ ਕਾਂਗਰਸ ਅਤੇ ਅਕਾਲੀ ਸਰਕਾਰ ਹਮੇਸ਼ਾ ਇੱਕ ਦੂਜੇ ਦੇ ਨਾਲ ਇਕੱਠੇ ਹੀ ਰਹੇ ਹਨ ਇਸੇ ਕਰਕੇ ਹੀ ਸਿੱਖਾਂ ਨੂੰ ਨਿਆ ਦਵਾਉਣ ਦੇ ਵਿੱਚ ਸਮਾਂ ਲੱਗ ਰਿਹਾ ਹੈ ਪਰ ਹੁਣ ਸਿਟ ਦੀ ਜਾਂਚ ਦੇ ਵਿੱਚ ਵੀ ਕਾਂਗਰਸ ਪਾਰਟੀ ਵੱਲੋਂ ਕੋਈ ਠੋਸ ਕਦਮ ਨਹੀਂ ਚੁੱਕਿਆ ਗਿਆ ਅਤੇ ਉਸ ਦਾ ਤਬਾਦਲਾ ਚੋਣ ਆਯੋਗ ਵੱਲੋਂ ਅਕਾਲੀਆਂ ਦੀ ਸ਼ਿਕਾਇਤ ਤੇ ਕਰਵਾ ਦਿੱਤਾ ਗਿਆ ਹੈ ਜਿਸ ਵਿੱਚ ਜਿੰਨੇ ਦੋਸ਼ੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਹਨ ਅਤੇ ਉਹਨੇ ਹੀ ਦੋਸ਼ੀ ਇਹ ਸਰਕਾਰਾਂ ਹਨ।

ABOUT THE AUTHOR

...view details