ਪੰਜਾਬ

punjab

ETV Bharat / state

ਬਠਿੰਡਾ ਦੇ ਹਰੀਚੰਦ ਪ੍ਰਜਾਪਤੀ ਨੇ ਇਕੱਠੀ ਕੀਤੀ 215 ਦੇਸ਼ਾਂ ਦੀ ਕਰੰਸੀ, ਵੀਡੀਓ ਵਿੱਚ ਦੇਖੋ ਪੁਰਾਤਨ ਕਰੰਸੀ

ਸੇਵਾ ਮੁਕਤ ਮੁਲਾਜ਼ਮ ਨੇ ਆਪਣੇ ਸ਼ੌਕ ਨੂੰ ਪੂਰਾ ਕਰਨ ਲਈ 215 ਦੇਸ਼ਾਂ ਦੀ ਕਰੰਸੀ ਇਕੱਠੀ (collected currency of 215 countries Harichand Prajapati of Bathinda) ਕੀਤੀ। ਉਸ ਨੇ ਇਹ ਕਰੰਸੀ ਮਹਿੰਗੇ ਮੁੱਲ ਉਤੇ ਵੀ ਇਕੱਠੀ ਕੀਤੀ। ਕਰੰਸੀ ਇਕੱਠੀ ਕਰਨ ਲਈ ਉਸ ਨੂੰ ਵੱਖ-ਵੱਖ ਸਟੇਟ ਵਿੱਚ ਵੀ ਜਾਣਾ ਪਿਆ। ਉਸ ਨੂੰ ਕਰੰਸੀ ਇਕੱਠੀ ਕਰਨ ਵਿੱਚ ਭਾਸ਼ਾ ਵੀ ਉਸ ਲਈ ਵੱਡੀ ਮੁਸ਼ਕਿਲ ਬਣੀ।

Etv Bharatcollected currency of 215 countries Harichand Prajapati of Bathinda
collected currency of 215 countries Harichand Prajapati of Bathinda

By

Published : Jan 6, 2023, 8:40 PM IST

ਬਠਿੰਡਾ ਦੇ ਹਰੀਚੰਦ ਪ੍ਰਜਾਪਤੀ ਨੇ ਇਕੱਠੀ ਕੀਤੀ 215 ਦੇਸ਼ਾਂ ਦੀ ਕਰੰਸੀ

ਬਠਿੰਡਾ: ਬਠਿੰਡਾ ਦੇ ਰਹਿਣ ਵਾਲੇ ਹਰੀਚੰਦ ਪ੍ਰਜਾਪਤੀ ਨੂੰ ਸਿੱਕੇ ਇਕੱਠੇ ਕਰਨ ਦਾ ਸ਼ੌਕ ਹੈ(collected currency of 215 countries Harichand Prajapati of Bathinda)। ਹੁਣ ਤੱਕ ਉਹ 215 ਦੇਸ਼ਾਂ ਦੇ ਕਰੀਬ ਸਿੱਕੇ ਇਕੱਠੇ ਕਰ ਚੁੱਕਿਆ ਹੈ। ਉਸ ਨੂੰ ਕਰੰਸੀ ਇਕੱਠੀ ਕਰਨ ਦੇ ਲਈ ਵੱਖ-ਵੱਖ ਸੂਬਿਆਂ ਵਿੱਚ ਜਾਣਾ ਪੈਂਦਾ ਹੈ। ਉਸ ਨੂੰ ਇਸ ਸ਼ੌਕ ਦੇ ਚਲਦਿਆਂ ਵੱਖ-ਵੱਖ ਸੰਸਥਾਵਾਂ ਨੇ ਸਨਮਾਨਿਤ ਵੀ ਕੀਤਾ ਹੈ।

ਕਰੰਸੀ ਇਕੱਠੀ ਕਰਨ ਲਈ ਖ਼ਬਰ ਤੋਂ ਹੋਏ ਪ੍ਰਭਾਵਿਤ:ਹਰੀਚੰਦ ਪ੍ਰਜਾਪਤੀ ਨੇ ਈਟੀਵੀ ਭਾਰਤ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਕਰੀਬ ਤਿੰਨ ਦਹਾਕੇ ਪਹਿਲਾਂ ਉਸ ਵੱਲੋਂ ਕਿਸੇ ਵਿਅਕਤੀ ਦੇ ਨੋਟ ਇਕੱਠੇ ਕਰਨ ਸਬੰਧੀ ਖ਼ਬਰ ਪੜ੍ਹੀ ਗਈ ਸੀ। ਉਸ ਤੋਂ ਪ੍ਰਭਾਵਤ ਹੋ ਕੇ ਉਸ ਨੂੰ ਵੀ ਇਹ ਪੁਰਾਤਨ ਸਿੱਕੇ ਇਕੱਠੇ ਕਰਨ ਦਾ ਸ਼ੌਕ ਪੈਦਾ ਹੋਇਆ। ਹਰੀਚੰਦ ਨੇ ਦੱਸਿਆ ਕਿ ਉਨ੍ਹਾਂ ਨੇ ਵੱਖ-ਵੱਖ ਦੇਸ਼ਾਂ ਤੋਂ ਪੁਰਾਤਨ ਸਿੱਕੇ ਅਤੇ ਕਰੰਸੀ ਨੋਟ ਇਕੱਠੇ ਕੀਤੇ ਗਏ। ਸ਼ੁਰੂ-ਸ਼ੁਰੂ ਵਿੱਚ ਉਸ ਵੱਲੋਂ 80 ਦੇਸ਼ਾਂ ਦੇ ਸਿੱਕੇ ਅਤੇ ਕਰੰਸੀ ਨੋਟ ਇਕੱਠੇ ਕੀਤੇ (Collected coins and currency notes of 80 countries) ਗਏ ਸਨ। ਫਿਰ ਉਸ ਵੱਲੋਂ ਇਹ ਆਪਣਾ ਸ਼ੌਕ ਲਗਾਤਾਰ ਜਾਰੀ ਰੱਖਿਆ ਗਿਆ।

215 ਦੇਸ਼ਾਂ ਦੀ ਕਰੰਸੀ ਕੀਤੀ ਇਕੱਠੀ: ਅੱਜ ਤਿੰਨ ਦਹਾਕਿਆਂ ਵਿੱਚ ਉਸ ਵੱਲੋਂ 215 ਦੇਸ਼ਾਂ ਦੇ ਵੱਖ-ਵੱਖ ਤਰ੍ਹਾਂ ਦੇ ਸਿੱਕੇ ਅਤੇ ਕਰੰਸੀ ਨੋਟ ਇਕੱਠੇ ਕੀਤੇ ਗਏ ਹਨ। ਉਸ ਨੇ ਗੱਲਬਾਤ ਦੌਰਾਨ ਦੱਸਿਆ ਕਿ ਇਸ ਸ਼ੌਕ ਦੇ ਚਲਦਿਆਂ ਉਸ ਨੂੰ ਕਈ ਸੰਸਥਾਵਾਂ ਵੱਲੋਂ ਸਨਮਾਨਿਤ ਕੀਤਾ ਗਿਆ ਹੈ। ਇਨ੍ਹਾਂ ਪੁਰਾਤਨ ਸਿੱਕਿਆਂ ਅਤੇ ਕਰੰਸੀ ਨੋਟਾਂ ਨੂੰ ਇਕੱਠੇ ਕਰਨ ਲਈ ਉਸ ਨੂੰ ਕਈ ਸੂਬਿਆਂ ਵਿੱਚ ਜਾਣਾ ਪਿਆ।

ਮਾਲੀ ਹਾਲਤ ਕਾਰਨ ਸਿੱਕੇ ਖਰੀਦਣ ਵਿੱਚ ਆਈ ਮੁਸ਼ਕਿਲ: ਉਨ੍ਹਾਂ ਦੱਸਿਆ ਕਿ ਕਈ ਜਗ੍ਹਾ ਉਸ ਨੂੰ ਵੱਧ ਮੁੱਲ ਦੇ ਕੇ ਵੀ ਇਹ ਕਰੰਸੀ ਨੋਟ ਅਤੇ ਸਿੱਕੇ ਖਰੀਦਣੇ ਪਏ। ਇਨ੍ਹਾਂ ਕਰੰਸੀ ਨੋਟਾਂ ਅਤੇ ਸਿੱਕੇ ਦਾ ਇਤਿਹਾਸ ਵੀ ਉਸ ਨੂੰ ਕਾਫੀ ਪੜ੍ਹਨਾ ਵੀ ਪਿਆ। ਜਿਥੇ ਕਿਤੇ ਉਸ ਨੂੰ ਦਿੱਕਤ ਆਈ ਉਸ ਵੱਲੋਂ ਆਪਣੇ ਦੋਸਤਾਂ ਦੀ ਸਹਾਇਤਾ ਵੀ ਲਈ ਗਈ। ਕਿਉਂਕਿ ਇਨ੍ਹਾਂ ਕਰੰਸੀ ਨੋਟਾਂ ਅਤੇ ਸਿੱਕੇ ਅਸਲੀ ਅਤੇ ਨਕਲੀ ਦੀ ਪਹਿਚਾਣ ਕਰਨੀ ਸਭ ਤੋਂ ਵੱਧ ਔਖੀ ਹੈ।

ਕਰੰਸੀ ਦੀ ਪ੍ਰਦਰਸ਼ਨੀ: ਕਈ ਵਾਰ ਮਾਲੀ ਹਲਾਤ ਇਨ੍ਹਾਂ ਨੂੰ ਢਾਹ ਅਤੇ ਸਿੱਕਿਆਂ ਨੂੰ ਖਰੀਦਣ ਲਈ ਚੰਗੇ ਨਹੀਂ ਹੁੰਦੇ। ਜਿਸ ਕਾਰਨ ਮਜ਼ਬੂਰਨ ਉਨ੍ਹਾਂ ਨੂੰ ਕਈ ਵਾਰ ਆਪਣਾ ਮਨ ਮਾਰਨਾ ਪੈਂਦਾ ਸੀ। ਪਰ ਪਰਿਵਾਰ ਨੇ ਸ਼ੌਕ ਪੂਰਾ ਕਰਨ ਵਿੱਚ ਸਾਥ ਦਿੱਤਾ। ਉਹ ਵੱਖ-ਵੱਖ ਥਾਵਾਂ ਉਤੇ ਇਹਨਾਂ ਨੋਟਾਂ ਦੀ ਪ੍ਰਦਰਸ਼ਨੀ ਲਗਾਉਦੇ ਹਨ। ਬੱਚਿਆਂ ਨੂੰ ਇਨ੍ਹਾਂ ਦੇ ਇਤਿਹਾਸ ਬਾਰੇ ਜਾਣੂ ਕਰਵਾਉਂਦੇ ਹਨ।

ਇਹ ਵੀ ਪੜ੍ਹੋ:-ਕੜਾਕੇ ਦੀ ਠੰਡ ਕਣਕ ਦੀ ਫਸਲ ਲਈ ਫਾਇਦੇਮੰਦ, ਮਾਹਿਰ ਨੇ ਵਧੇਰੇ ਪਾਣੀ ਨਾ ਲਾਉਣ ਦੀ ਦਿੱਤੀ ਸਲਾਹ

ABOUT THE AUTHOR

...view details