ਬਠਿੰਡਾ: ਕੋਰੋਨਾ ਮਹਾਂਮਾਰੀ ਦੌਰਾਨ ਬੱਚਿਆਂ ਨੂੰ ਹੋ ਰਹੀ ਮੋਬਾਈਲ ਦੀ ਐਡੀਕਸ਼ਨ ਕਾਰਨ ਸਰਕਾਰੀ ਓਪੀਡੀ ਵਿੱਚ ਇਨ੍ਹਾਂ ਤੋਂ ਪੀੜਤ ਪਰਿਵਾਰ ਦੇ ਮੈਂਬਰ ਆਉਣੇ ਸ਼ੁਰੂ ਹੋ ਗਏ ਹਨ।
ਬੱਚੇ ਹੋ ਰਹੇ ਮੋਬਾਈਲ ਦੇ ਆਦੀ, ਮਾਪੇ ਆਪਣੇ ਬੱਚਿਆਂ ਦਾ ਰੱਖਣ ਖ਼ਾਸ ਧਿਆਨ - Dr. Arun Bansal
ਕੋਰੋਨਾ ਮਹਾਂਮਾਰੀ ਦੌਰਾਨ ਬੱਚਿਆਂ ਨੂੰ ਮੋਬਾਈਲ ਰਾਹੀਂ ਆਨਲਾਈਨ ਪੜ੍ਹਾਇਆ ਜਾ ਰਿਹਾ ਹੈ। ਜਿਸ ਕਾਰਨ ਲਗਾਤਾਰ ਫੋਨ ਚਲਾਉਣ ਦੇ ਨਾਲ ਬੱਚਿਆਂ ਨੂੰ ਮਾਨਸਿਕ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਸਰਕਾਰੀ ਹਸਪਤਾਲ ਦੇੇ ਡਾ. ਅਰੁਣ ਬਾਂਸਲ ਨੇ ਦੱਸਿਆ ਕਿ ਮੋਬਾਈਲ ਦੀ ਲੱਤ ਕਈ ਬੱਚਿਆਂ ਨੂੰ ਲੱਗ ਚੁੱਕੀ ਹੈ, ਤੇ ਓਪੀਡੀ ਵਿੱਚ ਰੋਜ਼ਾਨਾ ਇਸ ਤਰ੍ਹਾਂ ਦੇ ਕੇਸ ਸਾਹਮਣੇ ਆ ਰਹੇ ਹਨ। ਡਾਕਟਰ ਬਾਂਸਲ ਦਾ ਕਹਿਣਾ ਹੈ ਕਿ ਆਨਲਾਈਨ ਕਲਾਸਾਂ ਨੇ ਬੱਚਿਆਂ ਨੂੰ ਮੋਬਾਈਲ ਤੱਕ ਪਹੁੰਚਾ ਦਿੱਤਾ ਹੈ। ਉਨ੍ਹਾਂ ਨੇ ਦੱਸਿਆ ਕਿ ਪਹਿਲਾਂ ਤੋਂ ਹੀ ਬੱਚੇ ਮੋਬਾਈਲ 'ਤੇ ਗੇਮ ਖੇਡਦੇ ਹੁੰਦੇ ਸਨ, ਹੁਣ ਪੜ੍ਹਾਈ ਦੇ ਨਾਂਅ 'ਤੇ ਵੀ ਉਹ ਮੋਬਾਈਲ ਦਾ ਇਸਤੇਮਾਲ ਗੇਮ ਖੇਡਣ ਵਾਸਤੇ ਵਰਤ ਰਹੇ ਹਨ।
ਉਨ੍ਹਾਂ ਨੇ ਦੱਸਿਆ ਕਿ ਸਿਵਲ ਹਸਪਤਾਲ ਵਿੱਚ ਬਾਕਾਇਦਾ ਕਾਊਂਸਲਰ ਵੀ ਮੌਜੂਦ ਹਨ ਜੋ ਕਿ ਬੱਚਿਆਂ ਨੂੰ ਕਾਊਂਸਲ ਕਰਦੇ ਰਹਿੰਦੇ ਹਨ। ਡਾਕਟਰ ਅਰੁਣ ਬਾਂਸਲ ਨੇ ਕਿਹਾ ਕਿ ਸਾਰੇ ਪੇਰੇਂਟਸ ਨੂੰ ਆਪਣੇ ਬੱਚਿਆਂ ਦੇ ਕੰਮ ਉੱਤੇ ਨਜ਼ਰ ਰੱਖਣ ਦੀ ਜ਼ਰੂਰਤ ਹੈ ਤਾਂ ਕਿ ਉਨ੍ਹਾਂ ਨੂੰ ਪਤਾ ਲੱਗਦਾ ਰਹੇ ਕਿ ਉਨ੍ਹਾਂ ਦਾ ਬੇਟਾ ਪੜ੍ਹ ਰਿਹਾ ਹੈ ਜਾਂ ਫਿਰ ਮੋਬਾਈਲ 'ਤੇ ਗੇਮ ਖੇਡ ਰਿਹਾ ਹੈ।