ਪੰਜਾਬ

punjab

ETV Bharat / state

ਚਾਈਲਡ ਵੈਲਫੇਅਰ ਵੱਲੋਂ ਭੀਖ ਮੰਗਣ ਵਾਲੇ ਬੱਚਿਆਂ ਲਈ ਵੱਖਰਾ ਉਪਰਾਲਾ, ਲੋੜਵੰਦ ਬੱਚਿਆਂ ਨੂੰ ਦਾਨ ਵਿੱਚ ਭੀਖ ਨਹੀਂ ਸਿੱਖਿਆ ਦੇਣ ਦੀ ਕੀਤੀ ਅਪੀਲ - ਬੱਚਿਆਂ ਨੂੰ ਸਿੱਖਿਅਤ ਕਰਨ ਲਈ ਲੋਕਾਂ ਨੂੰ ਅਪੀਲ

ਬਠਿੰਡਾ ਵਿੱਚ ਚਾਈਲਡ ਵੈੱਲਫੇਅਰ ਸੋਸਾਇਟੀ ਨੇ ਨਿੱਜੀ ਸਕੂਲ ਦੇ ਬੱਚਿਆਂ ਨੂੰ ਨਾਲ ਲੈਕੇ ਨਿਵੇਕਲਾ ਉਪਰਾਲਾ ਕੀਤਾ। ਚਾਈਲਡ ਵੈੱਲਫੇਅਰ ਦੇ ਮੈਂਬਰਾਂ ਨੇ ਮੰਗ ਕੀਤੀ ਕਿ ਬੱਚਿਆਂ ਤੋਂ ਭੀਖ ਮੰਗਵਾਉਣ ਦੀ ਥਾਂ ਉਨ੍ਹਾਂ ਨੂੰ ਪੜ੍ਹਾਓ ਅਤੇ ਆਪਣੇ ਪੈਰਾਂ ਉੱਤੇ ਖੜ੍ਹੇ ਹੋਣ ਦੇ ਕਾਬਿਲ ਬਣਾਓ।

Child Welfare in Bathinda appeals to educate begging children
ਚਾਈਲਡ ਵੈਲਫੇਅਰ ਵੱਲੋਂ ਭੀਖ ਮੰਗਣ ਵਾਲੇ ਬੱਚਿਆਂ ਲਈ ਵੱਖਰਾ ਉਪਰਾਲਾ, ਲੋੜਵੰਦ ਬੱਚਿਆਂ ਨੂੰ ਦਾਨ ਵਿੱਚ ਭੀਖ ਨਹੀਂ ਸਿੱਖਿਆ ਦੇਣ ਦੀ ਕੀਤੀ ਅਪੀਲ

By

Published : Apr 21, 2023, 5:14 PM IST

ਚਾਈਲਡ ਵੈਲਫੇਅਰ ਵੱਲੋਂ ਭੀਖ ਮੰਗਣ ਵਾਲੇ ਬੱਚਿਆਂ ਲਈ ਵੱਖਰਾ ਉਪਰਾਲਾ, ਲੋੜਵੰਦ ਬੱਚਿਆਂ ਨੂੰ ਦਾਨ ਵਿੱਚ ਭੀਖ ਨਹੀਂ ਸਿੱਖਿਆ ਦੇਣ ਦੀ ਕੀਤੀ ਅਪੀਲ

ਬਠਿੰਡਾ:ਸ਼ਹਿਰ ਦੇ ਵੱਖ-ਵੱਖ ਚੌਕਾਂ ਵਿੱਚ ਭੀਖ ਮੰਗ ਰਹੇ ਬੱਚਿਆਂ ਲਈ ਚਾਈਲਡ ਵੈਲਫੇਅਰ ਵੱਲੋਂ ਅੱਜ ਇੱਕ ਵੱਖਰਾ ਉਪਰਾਲਾ ਕੀਤਾ ਗਿਆ। ਰੈੱਡ ਕਰਾਸ ਦੀ ਇਮਾਰਤ ਵਿੱਚ ਚੱਲ ਰਹੇ ਪਰਿਆਸ ਇੰਟਰਨੈਸ਼ਨਲ ਸਕੂਲ ਦੇ ਬੱਚਿਆਂ ਨੂੰ ਲੈ ਕੇ ਵੱਖ-ਵੱਖ ਚੌਂਕਾਂ ਵਿੱਚ ਜਾ ਕੇ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਇਨ੍ਹਾਂ ਬੱਚਿਆਂ ਨੂੰ ਭੀਖ ਦੇਣ ਦੀ ਬਜਾਏ ਸਿੱਖਿਅਤ ਕਰਨ ਵਿੱਚ ਸਹਿਯੋਗ ਦੇਣ। ਇਸ ਉਪਰਾਲੇ ਦੀ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਨੇ ਜਿੱਥੇ ਪ੍ਰਸੰਸਾ ਕੀਤੀ ਉੱਥੇ ਹੀ ਹਰ ਸੰਭਵ ਸਹਾਇਤਾ ਕਰਨ ਦਾ ਐਲਾਨ ਕੀਤਾ ਗਿਆ।

ਦਾਨ ਵਿੱਚ ਭੀਖ ਨਹੀਂ ਸਿੱਖਿਆ ਦਿੱਤੀ ਜਾਵੇ: ਟਰੈਫਿਕ ਪੁਲਿਸ ਦੇ ਸਹਿਯੋਗ ਨਾਲ ਇਨ੍ਹਾਂ ਬੱਚਿਆਂ ਵੱਲੋਂ ਚੌਂਕ ਵਿੱਚ ਰਾਹਗੀਰਾਂ ਨੂੰ ਬੇਨਤੀ ਕੀਤੀ ਗਈ ਕਿ ਭੀਖ ਮੰਗਣ ਵਾਲੇ ਬੱਚਿਆਂ ਨੂੰ ਭੀਖ ਨਾ ਦਿੱਤੀ ਜਾਵੇ ਸਗੋਂ ਉਨ੍ਹਾਂ ਦੇ ਚੰਗੇ ਭਵਿੱਖ ਲਈ ਸਿੱਖਿਅਤ ਕਰਨ ਲਈ ਸਹਿਯੋਗ ਦਿੱਤਾ ਜਾਵੇ। ਨੈਚਰਲ ਕੇਅਰ ਚਾਇਲਡ ਵੈਲਫੇਅਰ ਦੀ ਕੋਡੀਨੇਟਰ ਰੀਤੂ ਨੇ ਦੱਸਿਆ ਕਿ ਉਨ੍ਹਾਂ ਦੀ ਹੈਲਪਲਾਈਨ 1096 ਨੰਬਰ ਉਪਰ ਜੋ ਵੀ ਕਾਲ ਆਉਂਦੀ ਹੈ ਉਹ ਪਹਿਲ ਦੇ ਅਧਾਰ ਉੱਤੇ ਬੇਸਹਾਰਾ ਬੱਚਿਆਂ ਅਤੇ ਲਵਾਰਸ ਬੱਚਿਆਂ ਦੀ ਸਮੱਸਿਆਵਾਂ ਦੇ ਨਿਵਾਰਣ ਲਈ 24 ਘੰਟੇ ਕੰਮ ਕਰਦੀੇ ਹਨ । ਇਨ੍ਹਾਂ ਬੱਚਿਆਂ ਦੇ ਚੰਗੇ ਭਵਿੱਖ ਲਈ ਸਮੇਂ-ਸਮੇਂ ਸਿਰ ਉਪਰਾਲੇ ਕੀਤੇ ਜਾਂਦੇ ਹਨ।

ਬੱਚਿਆਂ ਨੂੰ ਸਿੱਖਿਅਤ ਕਰਨ ਲਈ ਲੋਕਾਂ ਨੂੰ ਅਪੀਲ: ਇਸੇ ਲੜੀ ਤਹਿਤ ਅੱਜ ਪਰਿਹਾਸ ਸਕੂਲ ਦੇ ਸਹਿਯੋਗ ਨਾਲ ਇੱਕ ਮੁਹਿੰਮ ਛੇੜੀ ਗਈ ਜਿਸ ਦੌਰਾਨ ਚੌਕਾਂ ਵਿੱਚ ਭੀਖ ਮੰਗਦੇ ਬੱਚਿਆਂ ਨੂੰ ਸਿੱਖਿਅਤ ਕਰਨ ਲਈ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਹਨਾਂ ਬੱਚਿਆਂ ਨੂੰ ਭੀਖ ਨਾ ਦੇਣ ਸਗੋਂ ਇਨ੍ਹਾਂ ਨੂੰ ਸਿੱਖਿਅਤ ਕਰਨ ਵਿੱਚ ਆਪਣਾ ਸਹਿਯੋਗ ਦੇਣ। ਇਸ ਮੁਹਿੰਮ ਵਿੱਚ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੇ ਉਨ੍ਹਾਂ ਦਾ ਸਹਿਯੋਗ ਦਿੱਤਾ ਤਾਂ ਜੋ ਇਸ ਮੁਹਿੰਮ ਨੂੰ ਕਾਮਯਾਬ ਕੀਤਾ ਜਾ ਸਕੇ। ਇਸ ਤੋਂ ਇਲਾਵਾ ਮੁਹਿੰਮ ਵਿੱਚ ਜੁੜੇ ਕਈ ਸੇਵਾ ਮੁਕਤ ਅਫਸਰਾਂ ਨੇ ਕਿਹਾ ਕਿ ਭਾਰਤ ਜਾਂ ਪੰਜਾਬ ਅੰਦਰ ਇਹ ਬਹੁਤ ਬੁਰਾ ਰੁਝਾਨ ਹੈ ਜੋਂ ਸੜਕਾਂ ਉੱਤੇ ਭੀਖ ਮੰਗ ਰਹੇ ਬੱਚਿਆਂ ਨੂੰ ਭੀਖ ਦੇਕੇ ਕੰਮ ਨਾ ਕਰਨ ਦੇ ਆਦੀ ਬਣਾਇਆ ਜਾ ਰਿਹਾ ਹੈ।

ਮੁਹਿੰਮ ਵਿੱਚ ਸ਼ਾਮਿਲ ਲੋਕਾਂ ਨੇ ਕਿਹਾ ਕਿ ਜੇਕਰ ਦੇਸ਼ ਨੇ ਤਰੱਕੀ ਕਰਨੀ ਹੈ ਤਾਂ ਸਿੱਖਿਆ ਦਰ ਦਾ ਉੱਚਾ ਹੋਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਸਿਰਫ਼ ਸਰਕਾਰ ਇਸ ਮਸਲੇ ਦਾ ਹੱਲ ਨਹੀਂ ਕਰ ਸਕਦੀ । ਉਨ੍ਹਾਂ ਕਿਹਾ ਇਸ ਮਸਲੇ ਦਾ ਹੱਲ ਮੁੱਖ ਤੌਰ ਉੱਤੇ ਆਮ ਲੋਕਾਂ ਦੇ ਹੱਥ ਹੈ। ਉਨ੍ਹਾਂ ਕਿਹਾ ਕਿ ਆਮ ਲੋਕਾਂ ਨੂੰ ਚਾਹੀਦਾ ਹੈ ਕਿ ਜੋ ਬੱਚੇ ਸੜਕੀ ਚੌਂਕਾਂ ਉੱਤੇ ਭੀਖ ਮੰਗ ਰਹੇ ਨੇ ਉਨ੍ਹਾਂ ਨੂੰ ਭੀਖ ਨਾ ਦੇਕੇ ਸਿੱਖਿਆ ਦਾ ਦਾਨ ਦੇਵੇ ਤਾਂ ਜੋ ਉਨ੍ਹਾਂ ਦਾ ਜੀਵਨ ਵਧੀਆ ਬਣ ਸਕੇ।



ਇਹ ਵੀ ਪੜ੍ਹੋ:Parkash Singh Badal : ਪ੍ਰਕਾਸ਼ ਸਿੰਘ ਬਾਦਲ ਦੀ ਮੁੜ ਵਿਗੜੀ ਸਿਹਤ, ਮੋਹਾਲੀ ਦੇ ਹਸਪਤਾਲ 'ਚ ਭਰਤੀ



ABOUT THE AUTHOR

...view details