ਪੰਜਾਬ

punjab

ETV Bharat / state

ਬਠਿੰਡਾ ਦੇ ਸਟੇਸ਼ਨ ‘ਤੇ ਚੈਕਿੰਗ ਕੀਤੀ ਗਈ - ਪੁਲਿਸ ਵੱਲੋਂ ਚੌਕਸੀ

ਬਠਿੰਡਾ ਦੇ ਵਿੱਚ ਵੀ ਪੁਲਿਸ ਵੱਲੋਂ ਚੌਕਸੀ ਵਧਾਈ ਗਈ ਹੈ। ਜੀ.ਆਰ.ਪੀ. ਤੇ ਆਰ.ਪੀ.ਐੱਫ. ਪੁਲਿਸ ਦੇ ਵੱਲੋਂ ਰੇਲਵੇ ਸਟੇਸ਼ਨ (Railway station)  ਚੈੱਕ ਕੀਤਾ ਗਿਆ। ਇਸ ਮੌਕੇ ਮੁਸਾਫਰਾਂ ਅਤੇ ਗੱਡੀਆਂ ਵੀ ਚੈੱਕ ਕੀਤੀ ਗਈ। ਇਸ ਮੌਕੇ ਆਰ.ਪੀ.ਐੱਫ. ਦੇ ਇੰਚਾਰਜ ਵੱਲੋਂ ਦੱਸਿਆ ਗਿਆ ਕਿ ਸੁਰੱਖਿਆ ਨੂੰ ਲੈਕੇ ਇਹ ਚੈਕਿੰਗ ਕੀਤੀ ਜਾ ਰਹੀ ਹੈ।

ਬਠਿੰਡਾ ਦੇ ਸਟੇਸ਼ਨ ‘ਤੇ ਚੈਕਿੰਗ ਕੀਤੀ ਗਈ
ਬਠਿੰਡਾ ਦੇ ਸਟੇਸ਼ਨ ‘ਤੇ ਚੈਕਿੰਗ ਕੀਤੀ ਗਈ

By

Published : Jun 20, 2022, 8:21 AM IST

ਬਠਿੰਡਾ:ਅਗਨੀਪਥ ਨੂੰ ਲੈ ਕੇ ਕਈ ਥਾਂਵਾਂ ‘ਤੇ ਰੇਲਵੇ ਸਟੇਸ਼ਨ (Railway station) ਦੀ ਤੋੜ ਭੰਨ ਦੇਸ਼ ਵਿੱਚ ਕੀਤੀ ਜਾ ਰਹੀ ਹੈ। ਉਸ ਨੂੰ ਲੈ ਕੇ ਬਠਿੰਡਾ ਦੇ ਵਿੱਚ ਵੀ ਪੁਲਿਸ ਵੱਲੋਂ ਚੌਕਸੀ ਵਧਾਈ ਗਈ ਹੈ। ਜੀ.ਆਰ.ਪੀ. ਤੇ ਆਰ.ਪੀ.ਐੱਫ. ਪੁਲਿਸ ਦੇ ਵੱਲੋਂ ਰੇਲਵੇ ਸਟੇਸ਼ਨ (Railway station) ਚੈੱਕ ਕੀਤਾ ਗਿਆ। ਇਸ ਮੌਕੇ ਮੁਸਾਫਰਾਂ ਅਤੇ ਗੱਡੀਆਂ ਵੀ ਚੈੱਕ ਕੀਤੀ ਗਈ। ਇਸ ਮੌਕੇ ਆਰ.ਪੀ.ਐੱਫ. ਦੇ ਇੰਚਾਰਜ ਵੱਲੋਂ ਦੱਸਿਆ ਗਿਆ ਕਿ ਸੁਰੱਖਿਆ ਨੂੰ ਲੈਕੇ ਇਹ ਚੈਕਿੰਗ ਕੀਤੀ ਜਾ ਰਹੀ ਹੈ।

ਬਠਿੰਡਾ ਦੇ ਸਟੇਸ਼ਨ ‘ਤੇ ਚੈਕਿੰਗ ਕੀਤੀ ਗਈ

ਉਨ੍ਹਾਂ ਕਿਹਾ ਕਿ ਜੋ ਅਗਨੀਪਥ ਦੇ ਵਿਰੋਧ ਵਿੱਚ ਦੇਸ਼ ਦੇ ਨੌਜਵਾਨਾਂ ਵੱਲੋਂ ਸਰਕਾਰੀ ਸਮਪੰਤੀ ਦਾ ਨੁਕਸਾਨ ਕੀਤਾ ਜਾ ਰਿਹਾ ਹੈ, ਉਹ ਬਹੁਤ ਹੀ ਗਲਤ ਹੈ। ਉਨ੍ਹਾਂ ਕਿਹਾ ਕਿ ਜੇਕਰ ਨੌਜਵਾਨਾਂ ਵੱਲੋਂ ਇਸ ਦਾ ਵਿਰੋਧ ਕਰਨਾ ਹੈ ਤਾਂ ਉਹ ਸ਼ਾਂਤੀ ਨਾਲ ਰੋਸ ਪ੍ਰਦਰਸ਼ਨ (Protest) ਕਰਨ ਨਾ ਕਿ ਕੋਈ ਤੋੜ-ਭੰਨ ਕਰਨ। ਇਸ ਮੌਕੇ ਪੁਲਿਸ ਵੱਲੋਂ ਰੇਲਵੇ ਸਟੇਸ਼ਨਾਂ ‘ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਚੈਕਿੰਗ ਵੀ ਕੀਤੀ ਜਾ ਰਹੀ ਹੈ। ਤਾਂ ਜੋ ਕੋਈ ਘਟਨਾ ਨਾ ਹੋ ਸਕੇ।

ਇਹ ਵੀ ਪੜ੍ਹੋ:ਪੰਜਾਬ ਯੂਨੀਵਰਸਿਟੀ ’ਤੇ ਕੇਂਦਰ ਦਾ ਕਬਜਾ ਕਿਸੇ ਵੀ ਕੀਮਤ ’ਤੇ ਨਹੀਂ ਹੋਣ ਦੇਵਾਂਗੇ: ਮਲਵਿੰਦਰ ਸਿੰਘ ਕੰਗ

ਇਸ ਮੌਕੇ ਉਨ੍ਹਾਂ ਨੇ ਨੌਜਵਾਨਾਂ ਨੂੰ ਅਪੀਲ ਵੀ ਕੀਤੀ ਹੈ ਕਿ ਸਟੇਸ਼ਨ ਤੁਹਾਡੀ ਪ੍ਰਾਪਰਟੀ ਹੈ, ਇਸ ਦੀ ਤੋੜ ਭੰਨ ਨਾ ਕੀਤੀ ਜਾਵੇ, ਜੀ.ਆਰ.ਪੀ. ਵੱਲੋਂ ਪੂਰੀ ਚੌਕਸੀ ਦੇ ਨਾਲ ਸਟੇਸ਼ਨ ‘ਤੇ ਉੱਤੇ ਡਿਊਟੀ ਕੀਤੀ ਜਾਂਦੀ ਹੈ।
ਇਹ ਵੀ ਪੜ੍ਹੋ:ਅਗਨੀਪਥ ਦਾ ਵਿਰੋਧ: ਲੁਧਿਆਣਾ ਰੇਲਵੇ ਸਟੇਸ਼ਨ ’ਤੇ ਵਾਪਰੀ ਘਟਨਾ ਤੋਂ ਬਾਅਦ ਐਕਸ਼ਨ ’ਚ ਪੁਲਿਸ!

ABOUT THE AUTHOR

...view details