ਵੱਖ-ਵੱਖ ਯੋਜਨਾਵਾਂ ਤਹਿਤ ਅਸਾਨੀ ਨਾਲ ਦਿੱਤਾ ਜਾ ਰਿਹਾ ਲੋਨ ਬਠਿੰਡਾ: ਕੇਂਦਰ ਸਰਕਾਰ ਨੇ ਨੌਜਵਾਨਾਂ ਨੂੰ ਆਤਮ ਨਿਰਭ ਬਣਾਉਣ ਲਈ ਅਤੇ ਸਵੈ ਰੁਜ਼ਗਾਰ ਉਪਲੱਬਧ ਕਰਵਾਉਣ ਲਈ ਨਵੀਆਂ ਯੋਜਨਾਵਾਂ ਲਿਆਂਉਂਦੀਆਂ ਹਨ। ਯੋਜਨਾਵਾਂ ਦਾ ਹੁਣ ਨੌਜਵਾਨਾਂ ਵੱਲੋਂ ਲਾਭ ਵੀ ਲਿਆ ਜਾ ਰਿਹਾ ਹੈ ਅਤੇ ਇਹ ਯੋਜਨਾਵਾਂ ਨਗਰ ਨਿਗਮ ਰਾਹੀਂ ਕੇਂਦਰ ਸਰਕਾਰ ਵੱਲੋਂ ਲਾਗੂ ਕਰਕੇ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਜਾ ਰਿਹਾ ਹੈ। ਰਾਸ਼ਟਰੀ ਸ਼ਹਿਰੀ ਅਜੀਵਕਾ ਮਿਸ਼ਨ (National Urban Livelihood Mission) ਕੇਂਦਰ ਸਰਕਾਰ ਵੱਲੋਂ ਵੱਖ-ਵੱਖ ਸਕੀਮਾਂ ਤਹਿਤ ਨੌਜਵਾਨਾਂ ਨੂੰ ਕਰਜ਼ਾ ਉਪਲੱਬਧ ਕਰਾਇਆ ਜਾ ਰਿਹਾ।
ਕਾਰੋਬਾਰ ਦੁੱਗਣਾ: ਇਸ ਸਕੀਮ ਅਧੀਨ ਬਠਿੰਡਾ ਦੇ ਰਹਿਣ ਵਾਲੇ ਰਾਜੇਸ਼ ਕੁਮਾਰ ਨੌਜਵਾਨ ਵੱਲੋਂ ਸਵੈ-ਰੁਜ਼ਗਾਰ ਸ਼ੁਰੂ ਕੀਤਾ ਗਿਆ ਹੈ। ਰਾਜੇਸ਼ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਹ ਪਹਿਲਾਂ ਵੀ ਫਾਸਟ ਫੂਡ ਦਾ ਕਾਰੋਬਾਰ ਕਰਦਾ ਸੀ ਪਰ ਉਸ ਦੀ ਰੇਹੜੀ ਬਹੁਤੀ ਚੰਗੀ ਨਾ ਹੋਣ ਕਾਰਨ ਗਾਹਕ ਨਹੀਂ ਸੀ ਆਉਂਦੇ ਫਿਰ ਉਸ ਵੱਲੋਂ ਨਗਰ ਨਿਗਮ ਵਿੱਚ ਜਾ ਕੇ ਰਾਸ਼ਟਰੀ ਸ਼ਹਿਰੀ ਅਜੀਬਕਾ ਮਿਸ਼ਨ ਤਹਿਤ ਕਰਜ਼ਾ ਲਿਆ ਅਤੇ ਇਸ ਕਰਜ਼ੇ ਰਾਹੀਂ ਨਗਰ ਨਿਗਮ ਵੱਲੋਂ ਉਸ ਨੂੰ ਸਟੀਲ ਦੀ ਰੇਹੜੀ ਬਣਵਾ ਕੇ ਦਿੱਤੀ ਗਈ ਅਤੇ ਰੁਜ਼ਗਾਰ ਵਧਾਉਣ ਲਈ ਕਰਜ਼ਾ ਵੀ ਮੁਹੱਈਆ ਕਰਵਾਇਆ (50 thousand rupees loan provided) ਗਿਆ। ਇਸ ਸਕੀਮ ਸਜਕਾ ਉਸ ਨੇ ਨਵੀਂ ਰੇਹੜੀ ਲਗਾਈ ਅਤੇ ਅੱਜ ਉਸ ਦਾ ਰੁਜ਼ਗਾਰ ਬਹੁਤ ਵਧੀਆ ਚੱਲ ਰਿਹਾ ਹੈ। ਰਜੇਸ਼ ਮੁਤਾਬਿਕ ਉਸ ਨੂੰ 50 ਹਜ਼ਾਰ ਰੁਪਏ ਕਰਜ਼ਾ ਮੁਹੱਈਆ ਕਰਵਾਇਆ ਗਿਆ ਸੀ ਜਿਸ ਦੀ ਉਹ ਪ੍ਰਤੀ ਮਹੀਨਾ 1500 ਰੁਪਏ ਕਿਸ਼ਤ ਅਦਾ ਰਿਹਾ ਹੈ। ਰੁਜ਼ਗਾਰ ਵਿੱਚ ਹੋਏ ਵਾਧੇ ਕਾਰਨ ਉਸ ਦਾ ਕਾਰੋਬਾਰ ਵੀ ਦੁੱਗਣਾ ਹੋ ਗਿਆ ਹੈ।
ਰਜੇਸ਼ ਕੁਮਾਰ ਨੇ ਦੱਸਿਆ ਕਿ ਲੋਨ ਲੈਣ ਲਈ ਉਸ ਨੇ ਨਗਰ ਨਿਗਮ ਦਫਤਰ ਜਾ ਕੇ ਆਧਾਰ ਕਾਰਡ, ਪੈਨ ਕਾਰਡ ਅਤੇ ਬੈਂਕ ਦੀ ਖਾਤੇ ਦੀ ਕਾਪੀ ਦਿੱਤੀ ਸੀ। ਨਗਰ ਨਿਗਮ ਦਫ਼ਤਰ ਵਿੱਚ ਸਥਿਤ ਰਾਸ਼ਟਰੀ ਸ਼ਹਿਰੀ ਅਜੀਵਕਾ ਮਿਸ਼ਨ ਦੇ ਪ੍ਰਬੰਧਕਾਂ ਵੱਲੋਂ ਉਸ ਨੂੰ ਥੋੜ੍ਹੇ ਸਮੇਂ ਵਿੱਚ ਹੀ 50 ਹਜ਼ਾਰ ਦਾ ਕਰਜ਼ਾ ਉਪਲੱਬਧ ਕਰਾਇਆ ਗਿਆ, ਜਿਸ ਵਿੱਚ 7 ਪ੍ਰਤੀਸ਼ਤ ਸਬਸਿਡੀ ਵੀ ਸ਼ਾਮਿਲ ਸੀ। ਨਗਰ ਨਿਗਮ ਵੱਲੋਂ ਢੁੱਕਵੀਂ ਜਗ੍ਹਾ ਵੀ ਰੇਹੜੀ ਲਗਾਉਣ ਲਈ ਉਪਲੱਬਧ ਕਰਾਉਣ ਦੀ ਗੱਲ ਆਖੀ ਗਈ। ਰਾਜੇਸ਼ ਨੇ ਦੱਸਿਆ ਕਿ ਅੱਜ ਉਸ ਦਾ ਕਾਰੋਬਾਰ ਵਧੀਆ ਚੱਲ ਰਿਹਾ ਹੈ ਅਤੇ ਉਹ ਆਪਣੇ ਪਰਿਵਾਰ ਦਾ ਚੰਗੀ ਤਰ੍ਹਾਂ ਪਾਲਣ ਪੋਸ਼ਣ ਕਰ ਰਿਹਾ। ਕੇਂਦਰ ਸਰਕਾਰ ਦੀ ਇਸ ਸਕੀਮਾਂ ਤਹਿਤ ਜਿੱਥੇ ਉਸ ਨੂੰ ਬਿਨਾਂ ਕਿਸੇ ਗਰੰਟੀ ਤੋਂ ਕਰਜ਼ਾ ਉਪਲਬਧ ਕਰਾਇਆ ਗਿਆ ਹੈ ਉੱਥੇ ਹੀ ਨਗਰ ਨਿਗਮ ਵੱਲੋਂ ਇੱਕ ਨਿਸ਼ਚਿਤ ਜਗ੍ਹਾ ਵੀ ਉਪਲਬਧ ਕਰਾਈ ਗਈ ਹੈ, ਜਿਸ ਨਾਲ ਉਸਦੇ ਰੁਜ਼ਗਾਰ ਵਿੱਚ ਚੰਗਾ ਵਾਧਾ ਹੋਇਆ ਹੈ।
ਸਮੇਂ ਸਿਰ ਕਿਸ਼ਤਾਂ ਮੋੜਨ ਉੱਤੇ ਮਿਲੇਗਾ ਹੋਰ ਕਰਜ਼ਾ: ਰਾਸ਼ਟਰੀ ਸ਼ਹਿਰੀ ਅਜੀਵਕਾ ਮਿਸ਼ਨ ਸੂਬਾ ਸਰਕਾਰ ਨਾਲ ਰਲ ਕੇ ਨੌਜਵਾਨਾਂ ਨੂੰ ਸਵੈ ਰੁਜਗਾਰ (Self Employed) ਸ਼ੁਰੂ ਕਰਨ ਇਹ ਕਰਜ਼ਾ ਉਪਲਬਧ ਕਰਾਇਆ ਜਾ ਰਿਹਾ ਹੈ। ਇਸ ਮਿਸ਼ਨ ਬਾਰੇ ਜਾਣਕਾਰੀ ਦਿੰਦੇ ਹੋਏ ਐਨਯੂਐਲਐਮ ਵਿਭਾਗ (Dept of NULM ) ਦੀ ਸੀਓ ਸਾਕਸ਼ੀ ਗਰਗ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਵੱਖ-ਵੱਖ ਸਮੇਂ ਉੱਤੇ ਵੱਖ-ਵੱਖ ਸਕੀਮਾਂ ਨੌਜਵਾਨਾਂ ਨੂੰ ਸਵੈ-ਰੁਜ਼ਗਾਰ ਸ਼ੁਰੂ ਕਰਨ ਲਈ ਦਿੱਤੀਆਂ ਜਾ ਰਹੀਆਂ ਹਨ। ਜਿਵੇਂ ਰੇਹੜੀ ਵਾਲਿਆਂ ਲਈ ਪ੍ਰਧਾਨ ਮੰਤਰੀ ਸਵੈਨਿਧੀ ਯੋਜਨਾ ਤਹਿਤ 10 ਹਜ਼ਾਰ ਰੁਪਏ ਦਾ ਲੋਨ ਮੁਹੱਈਆ ਕਰਾਇਆ ਜਾ ਰਿਹਾ ਹੈ, ਜਿਸ ਦੇ 7 ਪ੍ਰਤੀਸ਼ਤ ਸਬਸਿਡੀ ਵਸੂਲੀ ਜਾਂਦੀ ਹੈ। ਜੇਕਰ ਕਰਜ਼ਾ ਧਾਰਕ ਸਮੇਂ ਸਿਰ ਕਰਜ਼ਾ ਵਾਪਸ ਕਰਦਾ ਹੈ ਤਾਂ ਉਸ ਨੂੰ ਹੋਰ ਕਾਰੋਬਾਰ ਵਧਾਉਣ ਲਈ ਕਰਜ਼ਾ ਦਿੱਤਾ ਜਾਂਦਾ ਹੈ। ਇਸ ਯੋਜਨਾ ਤਹਿਤ 6 ਤੋਂ 7 ਹਜਾਰ ਲੋਕਾਂ ਨੂੰ ਕਰਜ਼ਾ ਦਿੱਤਾ ਜਾ ਚੁੱਕਿਆ ਹੈ ਅਤੇ ਉਹ ਆਪਣਾ ਰੁਜ਼ਗਾਰ ਵਧੀਆ ਢੰਗ ਨਾਲ ਚਲਾ ਰਹੇ ਹਨ। ਇਸ ਤੋਂ ਇਲਾਵਾ ਕਰਜ਼ਾਧਾਰਕ ਸਮੇਂ ਸਿਰ ਇਸ ਕਰਜੇ ਦੀਆਂ ਕਿਸ਼ਤਾਂ ਵੀ ਮੋੜ ਰਹੇ ਹਨ।
ਇਸੇ ਤਰ੍ਹਾਂ ਉਨ੍ਹਾਂ ਕੋਲ ਐੱਸਈਪੀ ਯੋਜਨਾ ਤਹਿਤ ਨਵਾਂ ਕਾਰੋਬਾਰ ਸ਼ੁਰੂ ਕਰਨ ਲਈ ਨੌਜਵਾਨਾਂ ਨੂੰ 2 ਲੱਖ ਰੁਪਏ ਦਾ ਕਰਜ਼ਾ ਉਪਲੱਬਧ ਕਰਾਇਆ ਜਾ ਰਿਹਾ ਹੈ। ਇਸ ਕਰਜ਼ੇ ਉੱਤੇ ਚਾਰ ਪ੍ਰਤੀਸ਼ਤ ਵਿਆਜ ਸਬਸਿਡੀ ਹੈ। ਜੋ ਨੌਜਵਾਨ ਆਪਣਾ ਨਵਾਂ ਰੁਜ਼ਗਾਰ ਸ਼ੁਰੂ ਕਰਨਾ ਚਾਹੁੰਦੇ ਹਨ, ਉਹਨਾਂ ਲਈ ਬਹੁਤ ਲਾਹੇਵੰਦ ਹੈ। ਇਸ ਯੋਜਨਾ ਤਹਿਤ ਉਹਨਾਂ ਵੱਲੋਂ 2000 ਦੇ ਕਰੀਬ ਨੌਜਵਾਨਾਂ ਨੂੰ ਕਰਜ਼ਾ ਉਪਲੱਬਧ ਕਰਾਇਆ ਜਾ ਚੁੱਕਿਆ ਹੈ। ਇਸੇ ਤਰ੍ਹਾਂ ਪੀਐੱਮਐੱਫਐੱਮ ਈ ਯੋਜਨਾ ਤਹਿਤ ਉਹਨਾਂ ਔਰਤਾਂ ਨੂੰ ਕਰਜ਼ਾ ਉਪਲਬਧ (2 lakhs loan available) ਕਰਾਇਆ ਜਾ ਰਿਹਾ ਹੈ ਜੋ ਘਰ ਵਿੱਚ ਫੂਡ ਪੈਕਿੰਗ ਜਾਂ ਫੂਡ ਬਣਾਉਣ ਦਾ ਕਾਰੋਬਾਰ ਕਰ ਰਹੀਆਂ ਹਨ ਜਾਂ ਕਰਨਾ ਚਾਹੁੰਦੀਆਂ ਹਨ। ਇਸ ਯੋਜਨਾ ਤਹਿਤ 40 ਹਜ਼ਾਰ ਰੁਪਏ ਦਾ ਕਰਜ਼ਾ ਦਿੱਤਾ ਜਾਂਦਾ ਹੈ, ਜਿਸ ਦੇ ਚਾਰ ਪ੍ਰਤੀਸ਼ਤ ਬਿਆਸ ਸਬਸਿਡੀ ਦਿੱਤੀ ਜਾਂਦੀ ਹੈ। ਸਾਕਸ਼ੀ ਗਰਗ ਨੇ ਦੱਸਿਆ ਕਿ ਇਹ ਕਰਜ਼ਾ ਲੈਣ ਲਈ ਸਿਰਫ ਆਧਾਰ ਕਾਰਡ ਪੈਨ ਕਾਰਡ ਅਤੇ ਬੈਂਕ ਦੇ ਖਾਤੇ ਦੀ ਕਾਪੀ ਦੀ ਜ਼ਰੂਰਤ ਹੈ ਅਤੇ ਇਹ ਕਰਜ਼ਾ ਸਿਰਫ ਸ਼ਹਿਰੀ ਖੇਤਰ ਦੇਵ ਸਨੀਕਾਂ ਲਈ ਹੀ ਉਪਲਬਧ ਕਰਾਇਆ ਜਾ ਰਿਹਾ। ਅਨਪੜ-ਪੜਿਆ ਲਿਖਿਆ ਅਤੇ ਕਿਸੇ ਵੀ ਜਾਤੀ ਨਾਲ ਸੰਬੰਧਿਤ ਵਿਅਕਤੀ ਇਹ ਕਰਜ਼ਾ ਲੈਕੇ ਆਪਣਾ ਰੁਜ਼ਗਾਰ ਸ਼ੁਰੂ ਕਰ ਸਕਦਾ ਹੈ।