ਕਲਪਨਾ ਚਾਵਲਾ ਦੀ ਬਰਸੀ ਮੌਕੇ ਸਨਮਾਨਿਤ ਹੋਣਗੀਆਂ ਅਹਿਮ ਹਸਤੀਆਂ - Punjab latest news
1 ਫ਼ਰਵਰੀ ਨੂੰ ਪੁਲਾੜ ਯਾਤਰੀ ਕਲਪਨਾ ਚਾਵਲਾ ਦੀ ਬਰਸੀ ਮੌਕੇ ਬਠਿੰਡਾ ਦੀ ਗੁਰੂ ਕਾਂਸ਼ੀ ਯੂਨੀਵਰਸਿਟੀ ਵੱਲੋਂ ਵੱਖ-ਵੱਖ ਖੇਤਰਾਂ ਵਿੱਚ ਆਪਣੀ ਅਹਿਮ ਥਾਂ ਬਣਾਉਣ ਵਾਲੀਆਂ ਹਸਤੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ। ਇਹ ਸਨਮਾਨ ਕਲਪਨਾ ਚਾਵਲਾ ਦੇ ਪਿਤਾ ਬਨਾਰਸੀ ਦਾਸ ਚਾਵਲਾ ਭੇਂਟ ਕਰਨਗੇ।
ਫ਼ੋਟੋ
ਬਠਿੰਡਾ: ਕਲਪਨਾ ਚਾਵਲਾ ਦੀ ਬਰਸੀ ਮੌਕੇ 1 ਫ਼ਰਵਰੀ ਨੂੰ ਗੁਰੂ ਕਾਂਸ਼ੀ ਯੂਨੀਵਰਸਿਟੀ ਵੱਲੋਂ ਕਲਪਨਾ ਚਾਵਲਾ ਐਕਸੀਲੈਂਟ ਅਵਾਰਡ ਦਿੱਤਾ ਜਾ ਰਿਹਾ ਹੈ। ਵੱਖ-ਵੱਖ ਖੇਤਰਾਂ 'ਚ ਉਪੱਲਬਧੀਆਂ ਹਾਸਿਲ ਕਰ ਚੁੱਕੀਆਂ ਔਰਤਾਂ ਨੂੰ ਇਹ ਸਨਮਾਨ ਦਿੱਤਾ ਜਾਵੇਗਾ। ਗੁਰੂ ਕਾਂਸ਼ੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਗੁਰਸ਼ਰਨ ਸਿੰਘ ਰੰਧਾਵਾ ਵੱਲੋਂ ਪ੍ਰੈਸ ਵਾਰਤਾ ਕਰ ਇਸ ਐਵਾਰਡ ਸਮਾਰੋਹ ਦੀ ਜਾਣਕਾਰੀ ਦਿੱਤੀ ਗਈ। ਉਨ੍ਹਾਂ ਕਿਹਾ ਕਿ ਇਹ ਸਨਮਾਨ ਕਲਪਨਾ ਚਾਵਲਾ ਦੇ ਪਿਤਾ ਬਨਾਰਸੀ ਦਾਸ ਚਾਵਲਾ ਜੀ ਦੇਣਗੇ।