ਨਵੇਂ ਸਾਲ ਮੌਕੇ ਧੀ ਪੈਦਾ ਹੋਣ ਉੱਤੇ ਨਿੰਮ ਬੰਨ੍ਹ ਕੇ ਮਨਾਈ ਖੁਸ਼ੀ, ਦਿੱਤਾ ਸੁਨੇਹਾ ਬਠਿੰਡਾ:ਮੌੜ ਮੰਡੀ ਸਬ ਡਵੀਜ਼ਨ ਦੇ ਪਿੰਡ ਸਦੋਹਾ ਵਿੱਚ ਧੀ ਜੰਮਣ ਉੱਤੇ ਪਰਿਵਾਰ ਵੱਲੋਂ ਧੂਮਧਾਮ ਨਾਲ ਖੁਸ਼ੀ ਮਨਾਈ ਗਈ। ਖੁਸ਼ੀ ਵਿੱਚ ਪਰਿਵਾਰ ਨੇ ਆਲੇ-ਦੁਆਲੇ ਦੇ ਲੋਕਾਂ ਨੂੰ ਸੱਦ ਕੇ ਨਿੰਮ ਬੰਨ੍ਹੀ ਅਤੇ ਖੁਸ਼ੀ ਮਨਾਈ। ਇਸ ਦੀ ਰਿਸ਼ਤੇਦਾਰ ਅਤੇ ਸਥਾਨਕ ਵਾਸੀ ਸ਼ਲਾਘਾ ਕਰਦੇ ਨਜ਼ਰ (Birth of New Born Baby Girl) ਆਏ। ਉਥੇ ਹੀ, ਪਰਿਵਾਰ ਨੇ ਸਮਾਜ ਨੂੰ ਲੜਕੀਆਂ ਦੀ ਆਮਦ ਉੱਤੇ ਖੁਸ਼ ਹੋਣ ਦਾ ਸੰਦੇਸ਼ ਦਿੱਤਾ ਹੈ।
ਦੂਜੀ ਧੀ ਹੋਣ ਉੱਤੇ ਵੀ ਮਨਾਈ ਖੁਸ਼ੀ: ਇਸ ਸਬੰਧੀ ਗੁਰਦੀਪ ਸਿੰਘ ਅਤੇ ਉਸ ਦੇ ਸਾਰੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਗੁਰਦੀਪ ਸਿੰਘ ਦੇ ਪਹਿਲਾਂ ਵੀ ਇੱਕ ਲੜਕੀ ਸੀ ਤੇ ਅੱਜ ਨਵੇਂ ਸਾਲ ਵਾਲੇ ਦਿਨ ਇਕ ਲੜਕੀ ਪੈਦਾ ਹੋਈ ਹੈ। ਇਸ ਦੀ ਖੁਸ਼ੀ ਵਿੱਚ ਉਨ੍ਹਾਂ ਨੇ ਆਪਣੇ ਦਰਵਾਜੇ ਉੱਤੇ ਲੜਕਿਆਂ ਦੀ ਆਮਦ ਉੱਤੇ ਨਿੰਮ ਬੰਨਣ ਵਾਂਗ ਬੰਨ੍ਹ ਕੇ ਖੁਸ਼ੀ ਮਨਾਈ ਹੈ। ਇਸ ਮੌਕੇ ਉਨ੍ਹਾਂ ਸਮਾਜ ਨੂੰ ਲੜਕੀਆਂ ਦੀ ਭਰੂਣ ਹੱਤਿਆ ਨਾ ਕਰਵਾਉਣ ਦਾ ਸੰਦੇਸ਼ ਦਿੰਦਿਆਂ ਲੜਕੀਆਂ ਨੂੰ ਲੜਕਿਆਂ ਵਾਂਗ ਪਾਲਣ ਦਾ ਸੁਨੇਹਾ ਦਿੱਤਾ ਹੈ।
ਧੀਆਂ ਨੂੰ ਪੁੱਤਾਂ ਨਾਲੋਂ ਘੱਟ ਨਾ ਸਮਝਿਆ ਜਾਵੇ:ਉੱਥੇ ਹੀ, ਨਵਜੰਮੀ ਬੱਚੀ ਦੇ ਦਾਦਾ ਹਰਭਜਨ ਸਿੰਘ ਸੰਦੋਹਾ ਤੇ ਚਾਚਾ ਜਸਬੀਰ ਸਿੰਘ ਨੇ ਬੱਚੀ ਦੇ ਜਨਮ ਉੱਤੇ ਬੇਹਦ ਖੁਸ਼ੀ ਪ੍ਰਗਟਾਈ। ਉਨ੍ਹਾਂ ਕਿਹਾ ਕਿ ਇਸ ਨਾਲ ਸਮਾਜ ਨੂੰ ਵੀ ਸੇਧ ਲੈਣੀ ਚਾਹੀਦੀ ਹੈ ਕਿ ਅੱਜ ਦੇ ਸਮੇਂ ਵਿੱਚ ਧੀਆਂ (Celebration on born of girl) ਨੂੰ ਪੁੱਤਾਂ ਨਾਲੋਂ ਘੱਟ ਨਾ ਸਮਝਣ। ਧੀਆਂ ਨੂੰ ਜਨਮ ਲੈਣ ਦੇਣ ਅਤੇ ਅੱਗੇ ਵੱਧਣ ਦਾ ਮੌਕਾ ਦੇਣ। ਉਨ੍ਹਾਂ ਕਿਹਾ ਕਿ ਧੀਆਂ ਵੀ ਪੁੱਤਾਂ ਵਾਂਗ ਸਾਰੀ ਉਮਰ ਮਾਪਿਆਂ ਦਾ ਸਹਾਰਾ ਬਣਦੀਆਂ ਹਨ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਧੀਆਂ ਅਤੇ ਪੁੱਤਰਾਂ ਵਿਚਾਲੇ ਕੋਈ ਫ਼ਰਕ ਨਹੀਂ ਹੈ।
ਧੀ ਦੇ ਜੰਮਣ 'ਤੇ ਬੰਨ੍ਹਿਆ ਜਾਣਾ ਚਾਹੀਦਾ ਨਿੰਮ:ਉੱਥੇ ਹੀ, ਘਰ ਵਿੱਚ ਧੀ ਪੈਦਾ ਹੋਣ ਉੱਤੇ ਗੁਰਦੀਪ ਦੇ ਰਿਸ਼ਤੇਦਾਰ ਵੀ ਉਸ ਦੀ ਖੁਸ਼ੀ ਵਿੱਚ ਸ਼ਾਮਲ ਹੋਣ ਲਈ ਪਹੁੰਚੇ। ਗੱਲ ਕਰਦਿਆ ਬੱਚੀ ਦੀ ਰਿਸ਼ਤੇਦਾਰ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਲੜਕੇ-ਲੜਕੀ ਵਿੱਚ ਕੋਈ ਫ਼ਰਕ ਨਹੀਂ ਹੈ। ਇਸ ਲਈ ਜਿਵੇਂ ਪੁੱਤ ਹੋਣ ਉੱਤੇ ਨਿੰਮ ਬੰਨ੍ਹਿਆ ਜਾਂਦਾ ਹੈ, ਉੰਝ ਹੀ ਧੀ ਹੋਣ ਉੱਤੇ ਵੀ ਨਿੰਮ ਬੰਨ੍ਹਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉਹ ਸਾਰੇ ਬਹੁਤ ਖੁਸ਼ ਹਨ ਕਿ ਸਾਡੇ ਘਰ ਨਵੇ ਵਰ੍ਹੇ ਮੌਕੇ ਧੀ ਆਈ ਹੈ।
ਇਹ ਵੀ ਪੜ੍ਹੋ:Coronavirus Update: ਭਾਰਤ ਵਿੱਚ ਕੋਰੋਨਾ ਦੇ 250 ਨਵੇਂ ਮਾਮਲੇ, ਜਦਕਿ ਪੰਜਾਬ 'ਚ 4 ਨਵੇਂ ਮਾਮਲੇ ਦਰਜ