ਬਠਿੰਡਾ: ਤੁਸੀਂ ਪੁਲਿਸ ਨੂੰ ਨਸ਼ੀਲੇ ਪਦਾਰਥ, ਚੋਰ ਲੁਟੇਰੇ, ਕਾਤਲਾਂ ਨੂੰ ਕਬਜ਼ੇ ਵਿੱਚ ਲੈਂਦਿਆ ਸੁਣਿਆ ਤੇ ਵੇਖਿਆ ਤਾਂ ਜ਼ਰੂਰ ਹੀ ਹੋਵੇਗਾ, ਪਰ ਪੁਲਿਸ ਨੇ ਜੋ ਅੱਜ ਕੀਤਾ ਉਹ ਸ਼ਾਇਦ ਤੁਸੀਂ ਇਸ ਤੋਂ ਪਹਿਲਾਂ ਨਹੀਂ ਵੇਖਿਆ ਹੋਵੇਗਾ ਕਿਉਂਕਿ ਪੁਲਿਸ ਨੇ ਬਠਿੰਡਾ ਵਿੱਚ ਗਾਜਰਾਂ ਦੇ ਤਿੰਨ ਡਾਲਿਆਂ ਨੂੰ ਕਬਜ਼ੇ ਵਿੱਚ ਲਿਆ ਹੈ।
ਲੁਧਿਆਣੇ ਦੀ ਗਾਜਰਾਂ ਆਈਆਂ ਬਠਿੰਡਾ ਪੁਲਿਸ ਦੇ ਅੜਿੱਕੇ - ਗਾਜਰਾਂ ਦੀਆਂ ਤਿੰਨ ਬੋਰੀਆਂ
ਬਠਿੰਡਾ ਵਿੱਚ ਪੁਲਿਸ ਵਾਲਿਆਂ ਨੇ ਗਾਜਰਾਂ ਦੀਆਂ ਤਿੰਨ ਬੋਰੀਆਂ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਜਿਸ ਦਾ ਕਾਰਨ ਇਹ ਸੀ ਕਿ ਗਾਜਰਾਂ ਗਲੀਆਂ ਹੋਈਆਂ ਸੀ।
ਦਰਅਸਲ ਇਹ ਮਾਮਲਾ ਬਠਿੰਡਾ ਦੀ ਸਬਜ਼ੀ ਮੰਡੀ ਦਾ ਹੈ ਜਦੋਂ ਇੱਕ ਸਬਜ਼ੀ ਡੀਲਰ ਲੁਧਿਆਣਾ ਦੀ ਸਬਜ਼ੀ ਮੰਡੀ ਵਿੱਚੋਂ ਬਠਿੰਡਾ ਵਿੱਚ ਸਬਜ਼ੀਆ ਲੈ ਕੇ ਆਇਆ ਤਾਂ ਉਸ ਵਿੱਚੋਂ ਜ਼ਿਆਦਾਤਰ ਗਾਜਰਾਂ ਦੀ ਹਾਲਤ ਇਹੋ ਜਿਹੀ ਸੀ ਕਿ ਉਹ ਲੋਕਾਂ ਦੇ ਤਾਂ ਕੀ ਪਸ਼ੂਆਂ ਦੇ ਖਾਣ ਯੋਗ ਵੀ ਨਹੀ ਸੀ। ਇਸ ਮਾਮਲੇ ਦੀ ਜਾਣਕਾਰੀ ਤੋਂ ਬਾਅਦ ਪੁਲਿਸ ਨੇ ਗਾਜਰਾਂ ਨੂੰ ਕਬਜ਼ੇ ਵਿੱਚ ਲੈ ਲਿਆ ਜਦੋਂ ਪਿਕਅੱਪ ਡਰਾਇਵਰ ਨਾਲ਼ ਗੱਲ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਉਹ ਇਹ ਸਬਜ਼ੀ ਲੁਧਿਆਣਾ ਦੀ ਸਬਜ਼ੀ ਮੰਡੀ ਤੋਂ ਲੈ ਕੇ ਆਇਆ ਸੀ ਅਤੇ ਜਿਸ ਦੀ ਡਿਲਵਰੀ ਬਠਿੰਡਾ ਵਿੱਚ ਕਰਨੀ ਸੀ।
ਇੱਥੇ ਗੱਲ ਜੁਰਮ ਦੀ ਨਹੀਂ ਇਨਸਾਨੀਅਨ ਦੀ ਹੋ ਰਹੀ ਐ, ਕਿ ਕਿਵੇਂ ਲੋਕਾਂ ਵਿੱਚ ਇਨਸਾਨੀਅਨ ਮਰਦੀ ਜਾ ਰਹੀ ਹੈ, ਕਿਵੇਂ ਲੋਕ ਥੋੜੇ ਜਿਹੇ ਪੈਸਿਆ ਪਿੱਛੇ ਲੋਕਾਂ ਦੀ ਸਿਹਤ ਨਾਲ਼ ਖਿਲਵਾੜ ਕਰਨ ਤੋਂ ਵੀ ਗੁਰੇਜ਼ ਨਹੀਂ ਕਰਦੇ, ਬੇਸ਼ੱਕ ਜ਼ਿੰਦਗੀ ਵਿੱਚ ਪੈਸਿਆਂ ਦੀ ਲੋੜ ਹੁੰਦੀ ਹੈ ਪਰ ਪੈਸਿਆਂ ਦੀ ਲੋੜ ਐਨੀ ਨਹੀਂ ਹੋਣੀ ਚਾਹੀਦੀ ਕਿ ਕਿਸੇ ਦੀ ਵੀ ਜ਼ਿੰਦਗੀ ਨਾਲ਼ ਖਿਲਵਾੜ ਕੀਤਾ ਜਾਵੇ।