ਬਠਿੰਡਾ: ਕੈਪਟਨ ਸਰਕਾਰ ਵੱਲੋਂ ਲਗਾਏ ਜਾ ਰਹੇ ਬਿਜਲੀ ਕੱਟ ਅਤੇ ਵਧੇ ਹੋਏ ਰੇਟਾਂ ਖਿਲਾਫ ਸ਼੍ਰੋਮਣੀ ਅਕਾਲੀ ਦਲ ਵੱਲੋਂ ਬਠਿੰਡਾ ਦੇ ਸਿਰਕੀ ਬਾਜ਼ਾਰ ਪੰਜਾਬ ਸਰਕਾਰ ਖ਼ਿਲਾਫ ਪ੍ਰਦਰਸ਼ਨ ਕੀਤਾ ਗਿਆ। ਧਰਨੇ ਤੇ ਪਹੁੰਚੇ ਬਠਿੰਡਾ ਤੋਂ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਕੈਪਟਨ ਸਰਕਾਰ ਲੁਟੇਰਿਆਂ ਦੀ ਸਰਕਾਰ ਹੈ। ਇਨ੍ਹਾਂ ਵੱਲੋਂ ਹੁਣ ਮਾਇਨਿੰਗ ਮਾਮਲੇ 'ਚ ਵੱਡੇ ਪੱਧਰ ਤੇ ਉੱਪਰ ਘੋੋਟਾਲਾ ਕੀਤਾ ਜਾ ਰਿਹਾ ਹੈ।
ਕੈਪਟਨ ਸਰਕਾਰ ਲੋਕਾਂ ਨਾਲ ਕਰ ਰਹਿ ਹੈ ਧੋਖਾ
ਕੈਪਟਨ ਸਰਕਾਰ ਵੱਲੋਂ ਜਾਂਚ ਦੇ ਨਾਂ ਉੱਪਰ ਲੋਕਾਂ ਦੀਆਂ ਅੱਖਾਂ 'ਚ ਮਿੱਟੀ ਪਾਈ ਜਾ ਰਹੀ ਹੈ। ਬਠਿੰਡਾ ਦੇ ਮਾਇਨਿੰਗ ਮਾਮਲੇ 'ਚ ਵੀ ਮਨਪ੍ਰੀਤ ਬਾਦਲ ਅਤੇ ਉਸਦੇ ਰਿਸ਼ਤੇਦਾਰ ਨੂੰ ਕਲੀਨ ਚਿੱਟ ਮਿਲੇਗੀ। ਉਨ੍ਹਾਂ ਕਿਹਾ ਕਿ ਸੱਤਾ ਵਿੱਚ ਆਉਣ ਤੋਂ ਬਾਅਦ ਕੈਪਟਨ ਸਰਕਾਰ ਵੱਲੋਂ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ ਅਤੇ ਪੰਜਾਬ ਨੂੰ ਲੁੱਟਣਾ ਸ਼ੁਰੂ ਕਰ ਦਿੱਤਾ ਗਿਆ।
Mining matters : ਕੈਪਟਨ ਦੇਣਗੇ ਆਪਣੇ ਮੰਤਰਿਆਂ ਨੂੰ ਕਲਿਨ ਚਿੱਟ : ਹਰਸਿਮਰਤ ਕੌਰ ਬਾਦਲ ਹਰਸਿਮਰਤ ਕੌਰ ਨੇ ਕੀਤਾ ਦਾਅਵਾ
ਉਨ੍ਹਾਂ ਨੇ ਇਹ ਵੀ ਕਿਹਾ ਕਿ ਭਾਵੇਂ ਉਹ ਵਜ਼ੀਫ਼ਾ ਘੋਟਾਲਾ ਹੋਵੇ ਭਾਵੇਂ ਉਹ ਸ਼ਰਾਬ ਘੋਟਾਲਾ ਹੋਵੇ ਅਤੇ ਭਾਵੇਂ ਉਹ ਮਾਈਨਿੰਗ ਦਾ ਮਾਮਲਾ ਹੋਵੇ ਕਿਸੇ ਵੀ ਮਾਮਲੇ ਵਿੱਚ ਹਾਲੇ ਤਕ ਜਾਂਚ ਮੁਕੰਮਲ ਨਹੀਂ ਹੁੰਦੀ ਹੈ ਅਤੇ ਆਪਣੇ ਮੰਤਰੀਆਂ ਨੂੰ ਕਲੀਨ ਚਿੱਟ ਦੇ ਦਿੰਦੇ ਹਨ। ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਕੈਪਟਨ ਸਰਕਾਰ ਵੱਲੋਂ ਜੋ ਵੀ ਘੋਟਾਲੇ ਕੀਤੇ ਗਏ ਹਨ ਉਹ ਅਕਾਲੀ ਦਲ ਦੀ ਸਰਕਾਰ ਆਉਂਦਿਆਂ ਹੀ ਜਾਂਚ ਤੋਂ ਬਾਅਦ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।