ਬਠਿੰਡਾ: ਪੰਜਾਬ ਵਿੱਚ ਮਹਿੰਗੀ ਬਿਜਲੀ ਲਈ ਜ਼ਿੰਮੇਵਾਰ ਮੰਨੇ ਜਾ ਰਹੇ ਪੀਪੀਏ ਐਗਰੀਮੈਂਟ ਰੱਦ ਨਾ ਕਰਨ ਨੂੰ ਲੈ ਕੇ ਕੈਪਟਨ ਸਰਕਾਰ ਵੱਲੋਂ ਪਿਛਲੇ ਦਿਨੀਂ ਦਿੱਤੇ ਗਏ ਬਿਆਨ ਖ਼ਿਲਾਫ਼ ਆਮ ਆਦਮੀ ਪਾਰਟੀ ਨੇ ਮੋਰਚਾ ਖੋਲ੍ਹਦਿਆਂ ਅੱਜ ਕੈਪਟਨ ਅਮਰਿੰਦਰ ਸਿੰਘ ਦੇ ਪੁਤਲੇ ਫੂਕੇ ਗਏ। ਆਮ ਆਦਮੀ ਪਾਰਟੀ ਦੇ ਬੁਲਾਰੇ ਜਗਰੂਪ ਸਿੰਘ ਗਿੱਲ ਨੇ ਕਿਹਾ ਕਿ ਜੋ ਪ੍ਰਾਈਵੇਟ ਥਰਮਲ ਪਲਾਂਟਾਂ ਤੋਂ ਬਿਜਲੀ ਖਰੀਦੀ ਜਾ ਰਹੀ ਹੈ ਉਹ ਬਹੁਤ ਮਹਿੰਗੀ ਖ਼ਰੀਦੀ ਜਾ ਰਹੀ ਹੈ।
ਆਪ ਦੇ ਬੁਲਾਰੇ ਜਗਰੂਪ ਸਿੰਘ ਗਿੱਲ ਨੇ ਕਿਹਾ ਪੰਜਾਬ ਵਿੱਚ ਮਹਿੰਗੀ ਬਿਜਲੀ ਨਾਲ ਲੋਕਾਂ ਦਾ ਕਚੂੰਬਰ ਨਿਕਲਿਆ ਪਿਆ ਹੈ। ਲੋਕਾਂ ਦੀ ਆਮਦਨ ਦਾ ਅੱਧਾ ਹਿੱਸਾ ਬਿਜਲੀ ਦੇ ਖ਼ਰਚਿਆਂ ਵਿੱਚ ਚਲਿਆ ਜਾਂਦਾ ਹੈ, ਜਿਸ ਕਾਰਨ ਅਸੀਂ ਲੋਕਾਂ ਨੂੰ ਜਾਗਰੂਕ ਕਰ ਰਹੇ ਹਾਂ। ਜੋ 3 ਸਮਝੋਤੇ 2008-2009-2010 ਦੇ ਵਿੱਚ ਪੀਪੀਏ ਅਕਾਲੀ ਸਰਕਾਰ ਨੇ ਕੀਤੇ ਸੀ ਉਸਨੂੰ ਰੱਦ ਕਰਨ ਦਾ ਵਾਅਦਾ ਕਾਂਗਰਸ ਸਰਕਾਰ ਨੇ ਕੀਤਾ ਸੀ।
ਜਿਹਨਾਂ ਬਾਰੇ ਕਿਸੇ ਨੇ ਦੁਬਾਰਾ ਨੇ ਨਹੀਂ ਸੋਚਿਆ ਅਤੇ ਜੇ ਕੁਝ ਕੀਤਾ ਵੀ ਗਿਆ ਤਾਂ 2014-2021 ਤੱਕ ਕੀਤਾ ਗਿਆ। ਜਦੋ ਕਿ 2008 ਤੋਂ ਕਰਨਾ ਬਣਦਾ ਸੀ। ਅਗਲੇ ਸਾਲ ਇਸਦਾ ਵਾਇਟ ਪੇਪਰ ਜਾਰੀ ਕੀਤਾ ਜਾਂਦਾ ਜਿਸ ਨਾਲ ਲੋਕਾਂ ਅੱਗੇ ਸੱਚ ਸਾਹਮਣ੍ਹੇ ਆ ਜਾਣਾ ਸੀ ਕਿ ਕਿੰਨੀ ਮਹਿੰਗੀ ਬਿਜਲੀ ਅਤੇ ਪੰਜਾਬ ਦਾ 28 ਸੌ ਕਰੋੜ ਰੁਪਏ ਹਰ ਸਾਲ ਲੁੱਟਣ ਦੇ ਲਈ ਇਨ੍ਹਾਂ ਨੇ ਪ੍ਰਾਇਵੇਟ ਕੰਪਨੀਆਂ ਨੂੰ ਦਿੱਤਾ ਗਿਆ ਹੈ।
ਇੱਥੋਂ ਤੱਕ ਬਠਿੰਡੇ ਦਾ ਥਰਮਲ ਪਲਾਂਟ ਜਿੱਥੇ ਪਰਾਲੀ ਨਾਲ 4 ਰਪਏ ਯੂਨਿਟ ਸੋਲਰ ਪਲਾਂਟ ਨਾਲ ਢਾਈ ਰੁਪਏ ਯੂਨਿਟ ਅਤੇ ਪਹਿਲਾਂ ਇਹ 4 ਰੁਪਏ 67 ਪੈਸੇ ਯੂਨਿਟ ਦਿੰਦਾ ਸੀ ਜਿਸਨੂੰ ਬੰਦ ਕਰਕੇ ਲੋਕਾਂ ਨਾਲ ਬਹੁਤ ਵੱਡਾ ਧੋਖਾ ਕੀਤਾ ਗਿਆ ਹੈ। ਇਨ੍ਹਾਂ ਸਾਰੀਆਂ ਗੱਲਾਂ ਨੂੰ ਲੈ ਕੇ ਇਹ ਧਰਨਾ ਪ੍ਰਦਰਸ਼ਨ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਸਾਨੂੰ ਉਮੀਦ ਹੈ ਕਿ ਲੋਕ ਇਸ ਸਮੇਂ ਨੂੰ ਮੁੱਖ ਰੱਖਦੇ ਹੋਏ ਆਮ ਆਦਮੀ ਪਾਰਟੀ ਨੂੰ ਲੈ ਕੇ ਆਉਣਗੇ।