ਬਠਿੰਡਾ:ਭਾਰਤ ਅਤੇ ਕੈਨੇਡਾ ਦੇ ਰਿਸ਼ਤਿਆਂ 'ਚ ਇੱਕ ਦਮ ਖਟਾਸ ਆਵੇਗੀ ਸ਼ਾਇਦ ਇਸ ਬਾਰੇ ਕਿਸੇ ਨੇ ਅੰਦਾਜ਼ਾ ਵੀ ਨਹੀਂ ਲਗਾਇਆ ਸੀ। ਇੱਕ ਵਿਅਕਤੀ ਦੇ ਕਤਲ ਕਾਰਨ ਦੋਵਾਂ ਦੇਸ਼ਾਂ ਦੇ ਸੰਬਧ ਖਰਾਬ ਹੋ ਗਏ। ਕੈਨੇਡਾ ਵੱਲੋਂ ਕੈਨੇਡੀਅਨ ਨਾਗਰਿਕ ਹਰਦੀਪ ਸਿੰਘ ਨਿੱਝਰ ਦੇ ਕਤਲ ਦੇ ਇਲਜ਼ਾਮ ਭਾਰਤੀ ਏਜੰਸੀਆਂ 'ਤੇ ਲਗਾਏ ਗਏ, ਤਾਂ ਭਾਰਤ ਵੱਲੋਂ ਵੀ ਇੰਨ੍ਹਾਂ ਸਾਰੇ ਇਲਜ਼ਾਮਾਂ ਨੂੰ ਸਿਰੇ ਤੋਂ ਖ਼ਾਰਿਜ਼ ਕਰ ਦਿੱਤਾ ਗਿਆ। ਇਸੇ ਖਟਾਸ ਵਿਚਾਲੇ ਭਾਰਤ ਨੇ ਫਿਲਹਾਲ ਕੈਨੇਡਾ ਦੇ ਨਾਗਰਿਕਾ ਨੂੰ ਵੀਜ਼ਾ ਦੇਣ ’ਤੇ ਇਨਕਾਰ ਕਰ ਦਿੱਤਾ ਹੈ। ਭਾਰਤ ਦੇ ਇਸ ਫੈਸਲਾ ਦਾ ਸਿੱਧਾ ਅਸਰ ਹੋਟਲ ਮਾਲਕਾਂ ਉੱਤੇ ਪਵੇਗਾ, ਜਿਹਨਾਂ ਨੂੰ ਵੱਡਾ ਨੁਕਸਾਨ ਝੱਲਣਾ ਪੈ ਸਕਦਾ ਹੈ। ਇਸ ਤਕਰਾਰ ਉਦੋਂ ਹੋਈ ਜਦੋਂ ਪੰਜਾਬ 'ਚ ਵਿਆਹ ਸਮਾਗਮਾਂ ਦਾ ਦੌਰ ਹੁੰਦਾ ਹੈ, ਕਿਉਂਕਿ ਬਹੁਤ ਸਾਰੇ ਐੱਨਆਰਆਈ ਵਿਆਹ ਕਰਵਾਉਣ ਲਈ ਪੰਜਾਬ ਆਉਂਦੇ ਹਨ ਤੇ ਉਹ ਇਹਨਾਂ ਸਮਾਗਮਾਂ ਵਿੱਚ ਖੁੱਲ੍ਹਕੇ ਖਰਚ ਕਰਦੇ ਹਨ।
ਹਰ ਸਾਲ ਹੁੰਦੇ ਹਨ ਵਿਆਹ:ਪੰਜਾਬ ਹੋਟਲ ਅਤੇ ਰੈਸਟੋਰੈਂਟ ਐਸੋਸੀਏਸ਼ਨ ਦੇ ਪ੍ਰਧਾਨ ਸਤੀਸ਼ ਕੁਮਾਰ ਅਰੋੜਾ ਨੇ ਦੱਸਿਆ ਕਿ ਹਰ ਸਾਲ ਵੱਡੀ ਗਿਣਤੀ ਵਿੱਚ ਐੱਨਆਰਆਈ ਪੰਜਾਬ ਵਿੱਚ ਵਿਆਹ ਕਰਵਾਉਣ ਆਉਂਦੇ ਹਨ। ਪਿਛਲੇ ਸਾਲ ਕਰੀਬ 4500 ਐੱਨਆਰਆਈਜ਼ ਨੇ ਪੰਜਾਬ ਵਿੱਚ ਵਿਆਹ ਸਮਾਗਮ ਬੁੱਕ ਕਰਵਾਏ ਸਨ, ਪਰ ਇਸ ਸਾਲ ਇਹ ਅੰਕੜਾ 5 ਹਜ਼ਾਰ ਤਕ ਸੀਮਿਤ ਰਹਿਣ ਦੀ ਉਮੀਦ ਹੈ। ਉਹਨਾਂ ਦਾ ਕਹਿਣਾ ਹੈ ਕਿ ਸਭ ਤੋਂ ਵੱਧ ਪੰਜਾਬੀ ਕੈਨੇਡਾ ਵਿੱਚ ਹਨ, ਜਿਸ ਕਾਰਨ ਇਸ ਸਾਲ ਉਹਨਾਂ ਨੂੰ ਕਾਫੀ ਮੰਦੀ ਦੇ ਦੌਰ ਵਿੱਚੋਂ ਲੰਘਣਾ ਪਵੇਗਾ।
ਭਾਰਤ ਸਰਕਾਰ ਵੱਲੋਂ ਕੈਨੇਡਾ ਦੇ ਨਾਗਰਿਕਾ ਨੂੰ ਵੀਜ਼ਾ ਦੇਣ 'ਤੇ ਲਗਾਈ ਰੋਕ ਤੋਂ ਬਾਅਦ ਹੋਟਲ ਇੰਡਸਟਰੀ ਨੂੰ ਕਰੀਬ 10 ਹਜ਼ਾਰ ਕਰੋੜ ਦਾ ਨੁਕਸਾਨ ਹੋਣ ਦੀ ਸੰਭਾਵਨਾ ਹੈ। ਹੋਟਲ ਇੰਡਸਟਰੀ ਦਾ ਪੰਜ ਲੱਖ ਪਰਿਵਾਰ ਇਸ ਨਾਲ ਸਿੱਧੇ ਰੂਪ ਵਿੱਚ ਜੁੜਿਆ ਹੋਇਆ ਹੈ। ਇਸ ਤੋਂ ਇਲਾਵਾ ਦਸ ਤੋਂ ਪੰਦਰਾਂ ਲੱਖ ਉਹ ਪਰਿਵਾਰ ਹਨ ਜੋ ਕਿਸੇ ਨਾ ਕਿਸੇ ਰੂਪ ਵਿੱਚ ਹੋਟਲ ਇੰਡਸਟਰੀ ਨਾਲ ਜੁੜੇ ਹੋਏ ਹਨ, ਜਿਨ੍ਹਾਂ ਵਿੱਚ ਮੁੱਖ ਤੌਰ 'ਤੇ ਟੈਂਟ ਕੈਟਰਿੰਗ ਅਤੇ ਲੇਬਰ ਆਦਿ ਹੈ। - ਸਤੀਸ਼ ਕੁਮਾਰ ਅਰੋੜਾ, ਪ੍ਰਧਾਨ ਪੰਜਾਬ ਹੋਟਲ ਅਤੇ ਰੈਸਟੋਰੈਂਟ ਐਸੋਸੀਏਸ਼ਨ
ਹੋਟਲ ਇੰਡਸਟਰੀ 'ਤੇ ਮਾੜਾ ਅਸਰ: ਵਿਆਹਾਂ ਦਾ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਹੋਟਲ ਮਾਲਕਾਂ ਵੱਲੋਂ ਲੱਖਾਂ ਰੁਪਏ ਖ਼ਰਚ ਕੀਤੇ ਜਾਂਦੇ ਹਨ ਤਾਂ ਜੋ ਵਧੀਆਂ ਤੋਂ ਵਧੀਆਂ ਸਹੂਲਤਾਂ ਦਿੱਤੀਆਂ ਜਾ ਸਕਣ। ਸਤੀਸ਼ ਕੁਮਾਰ ਨੇ ਕਿਹਾ ਕਿ ਹੋਟਲ ਇੰਡਸਟੀ ਨੂੰ ਪਹਿਲਾ ਕੋਰੋਨਾ ਮਹਾਂਮਾਰੀ, ਫਿਰ ਹੜ੍ਹ ਅਤੇ ਹੁਣ ਭਾਰਤ-ਕੈਨੇਡਾ ਵਿਚਾਲੇ ਤਕਰਾਰ ਦੀ ਮਾਰ ਝੱਲਣੀ ਪਵੇਗੀ। ਉਨ੍ਹਾਂ ਆਖਿਆ ਕਿ ਦੋਵਾਂ ਹੀ ਸਰਕਾਰਾਂ ਨੂੰ ਜਲਦ ਤੋਂ ਜਲਦ ਇਸ ਮਸਲੇ ਦਾ ਹੱਲ ਕੱਢਣਾ ਚਾਹੀਦਾ ਹੈ।
- Raja Warring Statement: ਕੈਨੇਡਾ-ਭਾਰਤ ਮਾਮਲੇ ਉੱਤੇ ਬੋਲੇ ਪੰਜਾਬ ਕਾਂਗਰਸ ਪ੍ਰਧਾਨ, ਕਿਹਾ-ਕੈਨੇਡੀਅਨ ਪੀਐੱਮ ਨੇ ਬਿਨ੍ਹਾਂ ਜਾਂਚ ਤੋਂ ਭਾਰਤ 'ਤੇ ਲਾਇਆ ਇਲਜ਼ਾਮ
- Hardeep Nijjar Murder Update: ਅਮਰੀਕੇ ਨੇ ਕਿਹਾ- ਹਰਦੀਪ ਨਿੱਝਰ ਦੇ ਕਤਲ ਮਾਮਲੇ ਦੀ ਹੋਵੇ ਜਾਂਚ, ਜੀ-20 ਸੰਮੇਲਨ ਦੌਰਾਨ ਵੀ ਅਮਰੀਕਾ-ਬ੍ਰਿਟੇਨ ਨੇ ਪੀਐੱਮ ਮੋਦੀ ਕੋਲ ਚੁੱਕਿਆ ਸੀ ਮੁੱਦਾ
- Political Reactions On Canada Issue : ਅਕਾਲੀ ਆਗੂ ਗਰੇਵਾਲ ਬੋਲੇ - ਸਿੱਖ ਵਿਰੋਧੀ ਸ਼ਕਤੀਆਂ ਦੀ ਕਰਨੀ ਪਵੇਗੀ ਪਛਾਣ, ਦੋਵੇਂ ਮੁਲਕ ਰਲ਼ਕੇ ਕਰਨ ਮਸਲਾ ਹੱਲ