ਬਠਿੰਡਾ:ਮਾਲਵੇ ਵਿੱਚ ਤੇਜ਼ੀ ਨਾਲ ਫੈਲ ਰਹੀਆਂ ਹੱਡੀਆਂ ਦੀਆਂ ਬਿਮਾਰੀਆਂ ਸਬੰਧੀ ਬਠਿੰਡਾ ਦੇ ਇੱਕ ਪ੍ਰਾਈਵੇਟ ਨਾਮੀ ਹਸਪਤਾਲ ਵੱਲੋਂ ਰੋਬੋਟ ਨਾਲ ਇਲਾਜ ਦੀ ਸੁਵਿਧਾ ਸ਼ੁਰੂ ਕੀਤੀ ਹੈ। ਬਠਿੰਡਾ ਵਿੱਚ ਪਹਿਲਾ ਆਟੋਮੈਟਿਕ ਰੋਬਟ ਡਾਕਟਰਾਂ ਵੱਲੋਂ ਲਿਆਂਦਾ ਗਿਆ ਹੈ, ਜਿਸ ਨੂੰ ਸਿਰਫ਼ ਕਮਾਂਡ ਦੇਣੀ ਹੋਵੇਗੀ। ਬਾਕੀ ਉਹ ਸਰਜਰੀ ਆਪਣੇ ਆਪ ਹੀ ਕਰੇਗਾ। ਰੋਬੋਟ ਦਾ ਉਦਘਾਟਨ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਵੱਲੋਂ ਕੀਤਾ ਗਿਆ।
ਮਰੀਜ਼ਾਂ ਵਿੱਚ ਇਨਫੈਕਸ਼ਨ ਦੀ ਸਮੱਸਿਆ ਵਿੱਚ ਕਮੀ ਆਵੇਗੀ:ਕੈਬਨਿਟ ਮੰਤਰੀ ਨੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਇਸ ਰੋਬੋਟ ਮਸ਼ੀਨ ਦੇ ਨਾਲ ਬਠਿੰਡਾ ਦਾ ਨਾਮ ਰੌਸ਼ਨ ਹੋਇਆ ਹੈ। ਡਾਕਟਰ ਦਾ ਚੰਗਾ ਉਪਰਾਲਾ ਹੈ। ਮੈਡੀਕਲ ਸਾਇੰਸ ਹਰ ਰੋਜ਼ ਨਵੀਂ ਤਰੱਕੀ ਕਰ ਰਹੀ ਹੈ ਅਤੇ ਇਸ ਤਰੱਕੀ ਨਾਲ ਹੋਏ ਇਲਾਜ ਕਰਨਾ ਵੀ ਸੌਖਾ ਹੋ ਗਿਆ ਹੈ ਰੋਬੋਟ ਨਾਲ ਇਲਾਜ ਕਰਨ ਨਾਲ ਮਰੀਜ਼ਾਂ ਵਿੱਚ ਇਨਫੈਕਸ਼ਨ ਦੀ ਸਮੱਸਿਆ ਵਿੱਚ ਕਾਫੀ ਕਮੀ ਆਵੇਗੀ। ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਵੀ ਹੁਣ ਇਸ ਹਸਪਤਾਲ ਅਤੇ ਡਾਕਟਰਾਂ ਦੇ ਨਾਮ ਦੇ ਨਾਲ ਤਾਲਮੇਲ ਕਰੇਗਾ ਅਤੇ ਇਸ ਦਾ ਫਾਇਦਾ ਹਰ ਗਰੀਬ ਲੋਕ ਨੂੰ ਮਿਲੇ। 5 ਲੱਖ ਵਿੱਚ ਫ੍ਰੀ ਵਿੱਚ ਹੈਲਥ ਸਕੀਮ ਵਿੱਚ ਇਸ ਨੂੰ ਸ਼ਾਮਲ ਕੀਤਾ ਜਾਵੇਗਾ, ਤਾਂ ਕਿ ਇਸ ਇਲਾਜ ਤੋਂ ਹਰ ਗਰੀਬ ਬੰਦਾ ਵਾਂਝਾ ਨਾ ਰਹਿ ਜਾਵੇ।