ਪੰਜਾਬ

punjab

By

Published : Jun 3, 2023, 8:29 PM IST

ETV Bharat / state

Gurmeet Singh Khuddian: ਸਰਕਾਰ ਵੱਲੋਂ ਮਿਲੀ ਜ਼ਿੰਮੇਵਾਰੀ ਉਤੇ ਬੋਲੇ ਮੰਤਰੀ ਗੁਰਮੀਤ ਖੁੱਡੀਆਂ- "ਤਨਦੇਹੀ ਨਾਲ ਕਰਾਂਗਾ ਕੰਮ"

ਗੁਰਮੀਤ ਸਿੰਘ ਖੁੱਡੀਆਂ ਨੂੰ ਬੀਤੇ ਦਿਨ ਪਹਿਲਾਂ ਪੰਜਾਬ ਦੇ ਖੇਤੀਬਾੜੀ ਮੰਤਰੀ ਵਜੋਂ ਜ਼ਿੰਮੇਵਾਰੀ ਸੌਂਪੀ ਗਈ ਸੀ। ਇਸ ਮਗਰੋਂ ਅੱਜ ਕੈਬਨਿਟ ਮੰਤਰੀ ਖੁੱਡੀਆਂ ਵੱਲੋਂ ਬਠਿੰਡਾ ਵਿਖੇ ਧੰਨਵਾਦੀ ਦੌਰਾ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਉਹ ਸਰਕਾਰ ਵੱਲੋਂ ਮਿਲੀ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਕੰਮ ਕਰਨਗੇ।

Cabinet Minister Gurmeet Singh Khudian said he will work responsibly
ਸਰਕਾਰ ਵੱਲੋਂ ਮਿਲੀ ਜ਼ਿੰਮੇਵਾਰੀ ਉਤੇ ਬੋਲੇ ਮੰਤਰੀ ਗੁਰਮੀਤ ਖੁੱਡੀਆਂ- "ਤਨਦੇਹੀ ਨਾਲ ਕਰਾਂਗਾ ਕੰਮ"

ਸਰਕਾਰ ਵੱਲੋਂ ਮਿਲੀ ਜ਼ਿੰਮੇਵਾਰੀ ਉਤੇ ਬੋਲੇ ਮੰਤਰੀ ਗੁਰਮੀਤ ਖੁੱਡੀਆਂ- "ਤਨਦੇਹੀ ਨਾਲ ਕਰਾਂਗਾ ਕੰਮ"

ਬਠਿੰਡਾ :ਲੰਬੀ ਹਲਕੇ ਤੋਂ ਮਰਹੂਮ ਸਾਬਕਾ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਖਿਲਾਫ ਚੋਣਾਂ ਵਿਚ ਜੇਤੂ ਰਹੇ ਆਮ ਆਦਮੀ ਪਾਰਟੀ ਤੋਂ ਵਿਧਾਇਕ (ਹੁਣ ਮੰਤਰੀ) ਗੁਰਮੀਤ ਸਿੰਘ ਖੁੱਡੀਆਂ ਨੂੰ ਬੀਤੇ ਦਿਨ ਪਹਿਲਾਂ ਪੰਜਾਬ ਦੇ ਖੇਤੀਬਾੜੀ ਮੰਤਰੀ ਵਜੋਂ ਜ਼ਿੰਮੇਵਾਰੀ ਸੌਂਪੀ ਗਈ ਸੀ। ਇਸ ਮਗਰੋਂ ਅੱਜ ਕੈਬਨਿਟ ਮੰਤਰੀ ਖੁੱਡੀਆਂ ਵੱਲੋਂ ਬਠਿੰਡਾ ਦੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦਾ ਧੰਨਵਾਦੀ ਦੌਰਾ ਕੀਤਾ ਗਿਆ ਅਤੇ ਮੀਡੀਆ ਦੇ ਨਾਲ ਰੂਬਰੂ ਹੋਏ।

ਅਕਾਲੀ ਦਲ ਨਾਲ ਹੀ ਸ਼ੁਰੂ ਹੋਇਆ ਖੁੱਡੀਆਂ ਦਾ ਸਿਆਸੀ ਸਫ਼ਰ :ਯਾਦ ਰਹੇ ਕਿ ਵਿਧਾਨ ਸਭਾ ਹਲਕਾ ਲੰਬੀ ਤੋਂ ਮਰਹੂਮ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਚੋਣਾਂ ਵਿੱਚ ਟੱਕਰ ਦੇਣ ਵਾਲੇ ਗੁਰਮੀਤ ਸਿੰਘ ਖੁੱਡੀਆਂ ਕਾਫੀ ਚਰਚਾ ਦੇ ਵਿੱਚ ਰਹੇ ਸਨ। ਸਿਆਸੀ ਸਫ਼ਰ ਦੌਰਾਨ ਗੁਰਮੀਤ ਸਿੰਘ ਖੁਡੀਆਂ ਦੇ ਪਿਤਾ ਜਥੇਦਾਰ ਜਗਦੇਵ ਸਿੰਘ ਖੁੱਡੀਆਂ ਕਦੀ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਗੂੜ੍ਹੀ ਸਾਂਝ ਨਿਭਾਉਂਦੇ ਸੀ, ਜਿਸ ਤੋਂ ਬਾਅਦ ਗੁਰਮੀਤ ਸਿੰਘ ਖੁੱਡੀਆਂ ਦਾ ਸਿਆਸੀ ਸਫ਼ਰ ਵੀ ਅਕਾਲੀ ਦਲ ਪਾਰਟੀ ਦੇ ਨਾਲ ਸ਼ੁਰੂ ਹੋਇਆ ਸੀ। ਅਕਾਲੀ ਦਲ ਪਾਰਟੀ ਤੋਂ ਸਿਆਸਤ ਦੇ ਬਾਬਾ ਬੋਹੜ ਪ੍ਰਕਾਸ਼ ਸਿੰਘ ਬਾਦਲ ਨੂੰ ਚੋਣਾਂ ਵਿਚ ਹਰਾ ਕੇ ਗੁਰਮੀਤ ਸਿੰਘ ਖੁਡੀਆਂ ਨੇ ਮਿਸਾਲ ਕਾਇਮ ਕੀਤੀ ਸੀ।

ਜਲੰਧਰ ਵਿੱਚ ਇਕੱਠੀਆਂ ਹੋਈਆਂ ਵਿਰੋਧੀ ਪਾਰਟੀਆਂ ਉਤੇ ਵੀ ਤੰਜ਼ :ਗੁਰਮੀਤ ਸਿੰਘ ਖੁੱਡੀਆਂ ਨੇ ਅੱਜ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਹਾਲੇ ਉਨ੍ਹਾਂ ਨੂੰ ਸਿਰਫ ਤਿੰਨ ਦਿਨ ਹੋਏ ਹਨ ਮੰਤਰੀ ਬਣਿਆ। ਹਾਲੇ ਵਿਭਾਗ ਨੂੰ ਵੇਖਾਂਗੇ ਅਤੇ ਸਮਝਣ ਤੋਂ ਬਾਅਦ ਕੁਝ ਵੱਡੇ ਐਕਸ਼ਨ ਲਵਾਂਗੇ, ਪਰ ਜੋ ਵੀ ਕਦਮ ਚੁੱਕਣਗੇ ਉਹ ਪੰਜਾਬ ਦੇ ਮੁੱਖ ਕਿੱਤਾ ਖੇਤੀਬਾੜੀ ਦੇ ਲਈ ਲਾਹੇਵੰਦ ਸਾਬਤ ਹੋਣਗੇ। ਜਾਂਦੇ ਜਾਂਦੇ ਗੁਰਮੀਤ ਸਿੰਘ ਖੁੱਡੀਆਂ ਸਿਆਸੀ ਪਾਰਟੀਆਂ ਤੇ ਲੀਡਰਾਂ ਉਤੇ ਵੀ ਕੁਝ ਸਿਆਸੀ ਤੰਜ਼ ਇਸ ਢੰਗ ਤੇ ਤਰੀਕੇ ਨਾਲ ਕਰ ਗਏ ਕਿ ਸ਼ਾਇਦ ਸਿਆਸੀ ਲੀਡਰਾਂ ਨੂੰ ਵੀ ਸੋਚੀ ਪਾ ਦਿੱਤਾ ਹੋਵੇ। ਉਨ੍ਹਾਂ ਬੀਤੇ ਦਿਨ ਵਿਜੀਲੈਂਸ ਵਿਭਾਗ ਦੀ ਕਾਰਗੁਜ਼ਾਰੀ ਨੂੰ ਲੈ ਕੇ ਤਮਾਮ ਸਿਆਸੀ ਪਾਰਟੀ ਦੇ ਲੀਡਰ ਇੱਕੋ ਮੰਚ ਉਤੇ ਵਿਜੀਲੈਂਸ ਵਿਭਾਗ ਖ਼ਿਲਾਫ਼ ਇਕਠੇ ਹੋਏ ਸੀ, ਜਿਸ ਨੂੰ ਲੈ ਕੇ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਵਿਜੀਲੈਂਸ ਵਿਭਾਗ ਲੈ ਕੇ ਚਿੰਤਾ ਉਹ ਜਤਾਉਂਦੇ ਹਨ, ਜਿਹਨਾਂ ਦੇ ਮਨ ਵਿੱਚ ਚੋਰ ਹੁੰਦਾ ਹੈ ਮੈਂ ਇਸ ਗੱਲ ਦੀ ਕੋਈ ਚਿੰਤਾ ਨਹੀਂ ਜਤਾਉਂਦਾ, ਮੇਰੇ ਮਨ ਵਿਚ ਚੋਰ ਨਹੀਂ ਹੈ।

ABOUT THE AUTHOR

...view details