ਲੁਧਿਆਣਾ:ਪੰਜਾਬ ਦੀ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਲੁਧਿਆਣਾ ਦੀਆਂ ਕਿਲ੍ਹਾ ਰਾਏਪੁਰ ਖੇਡਾਂ ਵਿੱਚ ਖਿਡਾਰੀਆਂ ਦੀ ਹੌਂਸਲਾ ਅਫ਼ਜ਼ਾਈ ਕਰਨ ਲਈ ਪਹੁੰਚੇ। ਇਸ ਦੌਰਾਨ ਉਨ੍ਹਾਂ ਖਿਡਾਰੀਆਂ ਦੇ ਨਾਲ ਗੱਲਬਾਤ ਕੀਤੀ ਅਤੇ ਕਿਹਾ ਪੰਜਾਬ ਦੇ ਵਿੱਚ ਖੇਡਾਂ ਨੂੰ ਪ੍ਰਫੁਲਿਤ ਕਰਨ ਲਈ ਸਾਡੀ ਸਰਕਾਰ ਵਚਨਬੱਧ ਹੈ। ਉਨ੍ਹਾਂ ਨੇ ਕਿਹਾ ਕਿ ਅਗਲੇ ਸਾਲ ਪੰਜਾਬ ਸਰਕਾਰ ਵੱਲੋਂ ਵੀ ਜਿਹੜੀਆਂ ਸਾਡੀਆਂ ਪੁਰਾਣੀਆਂ ਖੇਡਾਂ ਹਨ ਉਨ੍ਹਾਂ ਨੂੰ ਸੁਰਜੀਤ ਕਰਨ ਲਈ ਮੁਕਾਬਲੇ ਕਰਵਾਏ ਜਾ ਰਹੇ ਹਨ ਉਹਨਾਂ ਵਿੱਚ ਸਰਕਾਰ ਯੋਗਦਾਨ ਪਾਵੇਗੀ।
ਉਨ੍ਹਾਂ ਨੂੰ ਪੁੱਛਿਆ ਗਿਆ ਹੈ ਪੰਜਾਬ ਦੇ ਨੌਜਵਾਨਾਂ ਨੂੰ ਕੌਮੀ ਪੱਧਰ 'ਤੇ ਖੇਡਣ ਦੇ ਬਾਵਜੂਦ ਨੌਕਰੀਆਂ ਨਹੀਂ ਮਿਲਦੀਆਂ ਤਾਂ ਉਹਨਾਂ ਕਿਹਾ ਕਿ ਸਾਡੀ ਸਰਕਾਰ ਇਸ ਉਤੇ ਕੰਮ ਕਰ ਰਹੀ ਹੈ ਬੀਤੇ ਦਿਨੀਂ ਅਸੀਂ ਹਾਕੀ ਖਿਡਾਰੀ ਨੂੰ ਨੌਕਰੀ ਦਿੱਤੀ ਹੈ।
ਸਨਅਤੀ ਨੀਤੀ ਬਾਰੇ ਬੋਲੇ ਮੰਤਰੀ ਗਗਨ ਅਨਮੋਲ ਗਗਨ ਮਾਨ : ਇਸ ਦੌਰਾਨ ਜਦੋਂ ਉਨ੍ਹਾਂ ਨੂੰ ਨਵਜੋਤ ਸਿੱਧੂ ਸਬੰਧੀ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਇਸ ਬਾਰੇ ਕੁਝ ਨਹੀਂ ਕਹਿ ਸਕਦੇ ਨਾਲ ਹੀ ਪੈਟ੍ਰੋਲ ਡੀਜ਼ਲ ਨੂੰ ਲੈ ਕੇ ਵੀ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਹਮੇਸ਼ਾ ਹੀ ਪੰਜਾਬ ਦੇ ਵਿਰੋਧ ਅਤੇ ਲੋਕਾਂ ਦੇ ਖ਼ਿਲਾਫ਼ ਹੀ ਨੀਤੀਆਂ ਬਣਾਈਆਂ ਹਨ। ਉਨ੍ਹਾਂ ਕਿਹਾ ਕਿ ਅਸੀਂ ਲੋਕਾਂ ਨੂੰ ਵੱਧ ਤੋਂ ਵੱਧ ਰਾਹਤ ਦੇਣ ਲਈ ਕੰਮ ਕਰ ਰਹੇ ਹਾਂ। ਇਸ ਦੇ ਨਾਲ ਹੀ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਪੰਜਾਬ ਦੇ ਸਨਅਤੀ ਨੀਤੀ ਨੂੰ ਲੈ ਕੇ ਕਿਹਾ ਕਿ ਜਿਹੜੇ-ਜਿਹੜੇ ਸੁਝਾਅ ਸਾਡੇ ਕੋਲ ਆ ਰਹੇ ਹਨ ਉਹਨਾਂ ਨੂੰ ਅਸੀਂ ਸ਼ਾਮਿਲ ਕੀਤਾ ਹੈ।
ਪੰਜਾਬ ਦੇ ਵਿਕਾਸ ਲਈ ਮਿਹਨਤ: ਅਨਮੋਲ ਗਗਨ ਮਾਨ ਨੇ ਕਿਹਾ ਕਿ ਸਾਡੀ ਸਰਕਾਰ ਪੰਜਾਬ ਦੇ ਚੌਹ ਮੁੱਖੀ ਵਿਕਾਸ ਲਈ ਕੰਮ ਕਰ ਰਹੀ ਹੈ। ਸਰਕਾਰ ਨੂੰ ਇੱਕ ਸਾਲ ਹੀ ਹੋਇਆ ਹੈ ਅਤੇ ਇਸ ਦਾ ਫ਼ਰਕ ਦਿਖਾਈ ਦੇਣ ਲੱਗ ਗਿਆ ਹੈ। ਪੰਜਾਬ ਦੇ ਵਿੱਚ ਜੋ ਵੀ ਕੁਝ ਕਮੀਆਂ ਸਾਨੂੰ ਦਿਖ ਰਹੀਆਂ ਹਨ ਉਨ੍ਹਾਂ ਦਾ ਹੱਲ ਕੱਢ ਰਹੇ ਹਾਂ। ਪੰਜਾਬ ਨੂੰ ਸੈਰ ਸਪਾਟੇ ਲਈ ਵਿਕਸਿਤ ਕੀਤਾ ਜਾਵੇਗਾ ਇਸ ਸਬੰਧੀ ਜਲਦੀ ਹੀ ਨਵੀਂ ਨੀਤੀ ਵੀ ਤਿਆਰ ਹੋ ਰਹੀ ਹੈ ਅਨਮੋਲ ਗਗਨ ਮਾਨ ਨੇ ਕਿਹਾ ਕਿ ਸਾਡੀ ਸਰਕਾਰ ਦੀ ਮਨਸ਼ਾ ਸਾਫ਼ ਹੈ ਅਸੀਂ ਇਮਾਨਦਾਰ ਹਾਂ ਅਸੀਂ ਪੰਜਾਬ ਦੇ ਵਿਕਾਸ ਲਈ ਜੀ ਤੋੜ ਮਿਹਨਤ ਕਰ ਰਹੇ ਹਾਂ।
ਇਹ ਵੀ ਪੜ੍ਹੋ:-Bhagwant Mann Jalandhar Visit: ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਜਲੰਧਰ ਪੁੱਜੇ ਭਗਵੰਤ ਮਾਨ, ਕੀਤੇ ਕਈ ਵੱਡੇ ਐਲਾਨ