ਪੰਜਾਬ

punjab

ETV Bharat / state

ਭਾਰਤੀ ਰਾਜਨੀਤੀ 'ਚ ਇਨ੍ਹੀਂ ਦਿਨ੍ਹੀਂ ਚਰਚਾ ਦਾ ਵਿਸ਼ਾ ਬਣਿਆ ਬਲਡੋਜ਼ਰ - ਭਾਰਤੀ ਰਾਜਨੀਤੀ 'ਚ ਇਨ੍ਹੀਂ ਦਿਨ੍ਹੀਂ ਚਰਚਾ ਦਾ ਵਿਸ਼ਾ ਬਣਿਆ ਬਲਡੋਜ਼ਰ

ਭਾਰਤੀ ਰਾਜਨੀਤੀ ਵਿੱਚ ਬੁਲਡੋਜ਼ਰ ਇਨ੍ਹੀਂ ਦਿਨੀਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ, ਬਲਡੋਜ਼ਰ ਨੇ ਯੂਪੀ ਦੀਆਂ ਚੋਣਾਂ ਵਿੱਚ ਅਹਿਮ ਭੂਮਿਕਾ ਅਦਾ ਕੀਤੀ ਅਤੇ ਚਿੰਤਕ ਲੋਕਾਂ ਵੱਲੋਂ ਬੁਲਡੋਜ਼ਰ ਰਾਹੀਂ ਕੀਤੀ ਜਾ ਰਹੀ ਰਾਜਨੀਤੀ ਤੇ ਚਿੰਤਾ ਜਤਾਈ ਗਈ। ਜਾਗਰੂਕ ਲੋਕਾਂ ਵੱਲੋਂ ਬਲਡੋਜ਼ਰ ਦੇ ਨਾਂ ਤੇ ਕੀਤੀ ਜਾ ਰਹੀ ਰਾਜਨੀਤੀ ਦੀ ਜਿੱਥੇ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ।

ਭਾਰਤੀ ਰਾਜਨੀਤੀ 'ਚ ਇਨ੍ਹੀਂ ਦਿਨ੍ਹੀਂ ਚਰਚਾ ਦਾ ਵਿਸ਼ਾ ਬਣਿਆ ਬਲਡੋਜ਼ਰ
ਭਾਰਤੀ ਰਾਜਨੀਤੀ 'ਚ ਇਨ੍ਹੀਂ ਦਿਨ੍ਹੀਂ ਚਰਚਾ ਦਾ ਵਿਸ਼ਾ ਬਣਿਆ ਬਲਡੋਜ਼ਰ

By

Published : Apr 27, 2022, 11:05 PM IST

ਬਠਿੰਡਾ:ਭਾਰਤੀ ਰਾਜਨੀਤੀ ਵਿੱਚ ਬੁਲਡੋਜ਼ਰ ਇਨ੍ਹੀਂ ਦਿਨੀਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ, ਬਲਡੋਜ਼ਰ ਨੇ ਯੂਪੀ ਦੀਆਂ ਚੋਣਾਂ ਵਿੱਚ ਅਹਿਮ ਭੂਮਿਕਾ ਅਦਾ ਕੀਤੀ ਅਤੇ ਚਿੰਤਕ ਲੋਕਾਂ ਵੱਲੋਂ ਬੁਲਡੋਜ਼ਰ ਰਾਹੀਂ ਕੀਤੀ ਜਾ ਰਹੀ ਰਾਜਨੀਤੀ ਤੇ ਚਿੰਤਾ ਜਤਾਈ ਗਈ। ਜਾਗਰੂਕ ਲੋਕਾਂ ਵੱਲੋਂ ਬਲਡੋਜ਼ਰ ਦੇ ਨਾਂ ਤੇ ਕੀਤੀ ਜਾ ਰਹੀ ਰਾਜਨੀਤੀ ਦੀ ਜਿੱਥੇ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ, ਉੱਥੇ ਹੀ ਵਿਰੋਧ ਪ੍ਰਗਟ ਕਰਦੇ ਹੋਏ ਕਿਹਾ ਕਿ ਇਹ ਭਵਿੱਖ ਲਈ ਖ਼ਤਰਨਾਕ ਹੈ।

ਬਠਿੰਡਾ ਦੀ ਜਾਮਾ ਮਸਜਿਦ ਦੇ ਇਮਾਮ ਮੁਹੰਮਦ ਰਮਜ਼ਾਨ ਨੇ ਕਿਹਾ ਕਿ ਉਹ ਹਰ ਇਕ ਦੇਸ਼ ਵਾਸੀ ਨੂੰ ਅਪੀਲ ਕਰਨਾ ਚਾਹੁੰਦੇ ਹਨ, ਜਿਨ੍ਹਾਂ ਨੂੰ ਇਹ ਦੇਸ਼ ਪਿਆਰਾ ਹੈ ਅਤੇ ਇਸ ਦੇਸ਼ ਨੂੰ ਆਜ਼ਾਦ ਕਰਾਉਣ ਵਿੱਚ ਹਰ ਉਸ ਵਿਅਕਤੀ ਦਾ ਧੰਨਵਾਦ ਕਰਨਾ ਬਣਦਾ ਹੈ। ਜਿਸ ਨੇ ਇਸ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਆਪਣਾ ਖੂਨ ਡੋਲ੍ਹਿਆ, ਉਨ੍ਹਾਂ ਕਿਹਾ ਕਿ ਦੇਸ਼ ਵਾਸੀਆਂ ਨੂੰ ਗੰਗਾ ਜਮੁਨੀ ਤਹਿਜ਼ੀਬ ਦੀ ਕਦਰ ਕਰਨੀ ਚਾਹੀਦੀ ਹੈ ਅਤੇ ਆਪਸੀ ਭਾਈਚਾਰਕ ਸਾਂਝ ਬਣਾਈ ਰੱਖਣੀ ਚਾਹੀਦੀ ਹੈ।

ਭਾਰਤੀ ਰਾਜਨੀਤੀ 'ਚ ਇਨ੍ਹੀਂ ਦਿਨ੍ਹੀਂ ਚਰਚਾ ਦਾ ਵਿਸ਼ਾ ਬਣਿਆ ਬਲਡੋਜ਼ਰ

ਬਲਡੋਜ਼ਰ ਰਾਹੀਂ ਖ਼ਾਸ ਇੱਕ ਫਿਰਕੇ ਦੇ ਲੋਕਾਂ ਨੂੰ ਬਣਾਇਆ ਜਾ ਰਿਹਾ ਨਿਸ਼ਾਨਾ: ਉਨ੍ਹਾਂ ਕਿਹਾ ਕਿ ਇਕ ਪਾਸੇ ਦੇਸ਼ ਦੇ ਪ੍ਰਧਾਨ ਮੰਤਰੀ ਗ਼ਰੀਬ ਲੋਕਾਂ ਨੂੰ ਛੱਤ ਬਣਾਉਣ ਕਿ ਦੇਣ ਦੀ ਗੱਲ ਕਰਦੇ ਹਨ ਦੂਸਰੇ ਪਾਸੇ ਬਲਡੋਜ਼ਰ ਰਾਹੀਂ ਖ਼ਾਸ ਇੱਕ ਫਿਰਕੇ ਦੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਜੇਕਰ ਉਨ੍ਹਾਂ ਵੱਲੋਂ ਸਰਕਾਰੀ ਜ਼ਮੀਨ ਉੱਪਰ ਕਬਜ਼ਾ ਵੀ ਕੀਤਾ ਗਿਆ ਹੈ ਤਾਂ ਇੱਕ ਵਾਰ ਸਰਕਾਰ ਨੂੰ ਉਨ੍ਹਾਂ ਨੂੰ ਮੌਕਾ ਦੇਣਾ ਚਾਹੀਦਾ ਹੈ ਕਿ ਉਹ ਆਪਣਾ ਹੋਰ ਜਗ੍ਹਾ ਘਰ ਦੀ ਉਸਾਰੀ ਕਰ ਸਕਣ।

ਉਨ੍ਹਾਂ ਹਰ ਇਕ ਜਾਗਰੂਕ ਵਿਅਕਤੀ ਨੂੰ ਅਪੀਲ ਕੀਤੀ ਕਿ ਜ਼ੁਲਮ ਖ਼ਿਲਾਫ਼ ਇਕਜੁੱਟ ਹੋ ਕੇ ਆਵਾਜ਼ ਚੁੱਕਣੀ ਚਾਹੀਦੀ ਹੈ। ਜਿੰਨੀ ਦੇਰੀ ਨਾਲ ਆਵਾਜ਼ ਚੁੱਕੋਗੇ ਉਨ੍ਹਾਂ ਨੁਕਸਾਨ ਵੱਧ ਹੋਵੇਗਾ, ਜਿੰਨੀ ਇਕਜੁਟਤਾ ਨਾਲ ਜਲਦੀ ਆਵਾਜ ਚੁੱਕੋਗੇ ਉਨ੍ਹਾਂ ਹੀ ਤੁਸੀਂ ਜ਼ੁਲਮ ਤੋਂ ਜਲਦੀ ਰਾਹਤ ਪਾਓਗੇ। ਉਨ੍ਹਾਂ ਕਿਹਾ ਕਿ ਦੇਸ਼ ਦੇ ਸੂਝਵਾਨ ਲੋਕਾਂ ਨੂੰ ਚਾਹੀਦਾ ਹੈ ਕਿ ਰਾਜਨੀਤਕ ਲੋਕਾਂ ਦੀਆਂ ਸਿਆਸੀ ਚਾਲਾਂ ਨੂੰ ਸਮਝਣ ਅਤੇ ਆਪਸੀ ਭਾਈਚਾਰਕ ਸਾਂਝ ਨੂੰ ਖ਼ਰਾਬ ਨਾ ਕਰਨ ਇਹ ਦੇਸ਼ ਇੱਕ ਗੁਲਦਸਤਾ ਹੈ ਤੇ ਇਸ ਗੁਲਦਸਤੇ ਵਿੱਚ ਹਰ ਤਰ੍ਹਾਂ ਦੇ ਫੁੱਲ ਹਨ।

ਜੇਸੀਬੀ ਮਸ਼ੀਨ ਨੂੰ ਵੀ ਦਰਸਾਇਆ ਜਾ ਰਿਹਾ ਹੈ ਬੁਲਡੋਜ਼ਰ: ਇਨ੍ਹੀਂ ਦਿਨੀਂ ਰਾਜਨੀਤੀ ਵਿੱਚ ਚਰਚਾ ਦਾ ਵਿਸ਼ਾ ਬਣੇ ਹੋਏ ਬੁਲਡੋਜ਼ਰ ਦੀਆ ਤਸਵੀਰਾਂ ਜੋ ਪੇਸ਼ ਕੀਤੀਆਂ ਜਾ ਰਹੀਆਂ ਹਨ ਉਹ ਅਸਲ ਵਿਚ ਬਲਡੋਜ਼ਰ ਨਹੀਂ ਬਲਕਿ ਜੇਸੀਬੀ ਮਸ਼ੀਨ ਹੈ। ਬਲਡੋਜ਼ਰ ਮਸ਼ੀਨ ਜ਼ਮੀਨ ਦੀ ਤਹਿ ਲਾਉਣ ਵਾਸਤੇ ਕੰਮ ਆਉਂਦੀ ਹੈ ਜਦੋਂ ਕਿ ਜਿਸ ਵੀ ਮਸ਼ੀਨ ਟੋਆ ਪੁੱਟਣ ਅਤੇ ਡੂੰਘੇ ਖੱਡਾਂ ਪੁੱਟਣ ਆਦਿ ਦੇ ਕੰਮ ਆਉਂਦੀ ਹੈ। ਜੇਸੀਬੀ ਦਾ ਕਾਰੋਬਾਰ ਕਰਨ ਵਾਲੇ ਜਸ਼ਨਪ੍ਰੀਤ ਸਿੰਘ ਨਾਮਕ ਨੌਜਵਾਨ ਦਾ ਕਹਿਣਾ ਹੈ ਕਿ ਜੇਸੀਬੀ ਮਸ਼ੀਨਾਂ ਅਤੇ ਬੁਲਡੋਜ਼ਰ ਵਿੱਚ ਜ਼ਮੀਨ ਆਸਮਾਨ ਦਾ ਅੰਤਰ ਹੈ। ਬਲਡੋਜ਼ਰ ਸਰਕਾਰੀ ਵਿਭਾਗਾਂ ਕੋਲ ਹੁੰਦੇ ਹਨ, ਜਿਨ੍ਹਾਂ ਵੱਲੋਂ ਸੜਕ ਆਦਿ ਅਤੇ ਆਰਮੀ ਵੱਲੋਂ ਇਨ੍ਹਾਂ ਨੂੰ ਵਰਤਿਆ ਜਾਂਦਾ ਹੈ ਜੇਸੀਬੀ ਮਸ਼ੀਨਾਂ ਨਾਲ ਡੂੰਘੇ ਟੋਏ ਆਦਿ ਪੁੱਟਣ ਦਾ ਕੰਮ ਲਿਆ ਜਾਂਦਾ ਹੈ।

ਇਹ ਵੀ ਪੜ੍ਹੋ:ਪੰਜਾਬ ’ਚ ਗੈਰ-ਕਾਨੂੰਨੀ ਕਲੋਨੀਆਂ ਦਾ ਪਰਦਾਫਾਸ਼ ! ਵੇਖੋ ਇਸ ਖਾਸ ਰਿਪੋਰਟ ’ਚ

ABOUT THE AUTHOR

...view details