ਪੰਜਾਬ

punjab

ETV Bharat / state

Bathinda Police: ਸਹੁਰੇ ਘਰ ਜਾ ਭੈਣ ਨੂੰ ਗੋਲੀ ਮਾਰਨ ਵਾਲੇ ਭਰਾ ਗ੍ਰਿਫ਼ਤਾਰ - Bathinda

ਬਠਿੰਡਾ ਦੇ ਤਲਵੰਡੀ ਸਾਬੋ ਵਿੱਚ ਆਪਣੀ ਹੀ ਲੜਕੀ ਦੇ ਸਹੁਰੇ ਘਰ ਜਾ ਕੇ ਭਰਾਵਾਂ ਨੇ ਫਾਇਰਿੰਗ ਕਰ ਦਿੱਤੀ ਸੀ, ਜਿਸ ਦੇ ਕਾਰਵਾਈ ਕਰਦੇ ਹੋਏ ਪੁਲਿਸ ਨੇ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ, ਜਾਣੋ ਕੀ ਹੈ ਪੂਰਾ ਮਾਮਲਾ...

ਭੈਣ ਨੂੰ ਉਸ ਦੇ ਸਹੁਰੇ ਘਰ ਜਾ ਕੇ ਮਾਰੀ ਗੋਲੀ
ਭੈਣ ਨੂੰ ਉਸ ਦੇ ਸਹੁਰੇ ਘਰ ਜਾ ਕੇ ਮਾਰੀ ਗੋਲੀ

By

Published : Feb 4, 2023, 6:31 PM IST

ਸਹੁਰੇ ਘਰ ਜਾ ਭੈਣ ਨੂੰ ਗੋਲੀ ਮਾਰਨ ਵਾਲੇ ਭਰਾ ਗ੍ਰਿਫ਼ਤਾਰ

ਬਠਿੰਡਾ:ਤਲਵੰਡੀ ਸਾਬੋ ਵਿੱਚ ਇੱਕ ਪਰਿਵਾਰ ਨੇ ਆਪਣੀ ਧੀ ਦੇ ਸਹੁਰੇ ਘਰ ਜਾ ਕੇ ਗੋਲੀ ਮਾਰ ਦਿੱਤੀ, ਜਿਥੇ ਲੜਕੀ ਜ਼ਖਮੀ ਹੋ ਗਈ। ਜਿਸ ਤੋਂ ਬਾਅਦ ਲੜਕੀ ਨੂੰ ਫਰੀਦਕੋਟ ਦੇ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਫਾਇਰਿੰਗ ਕਰਨ ਵਾਲੇ ਮੁਲਜ਼ਮਾਂ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ।

ਕੀ ਹੈ ਮਾਮਲਾ?ਲੜਕੀ ਨੇ ਆਪਣੇ ਹੀ ਪਿੰਡ ਵਿੱਚ ਲਵ ਮੈਰਿਜ ਕਰਵਾ ਲਈ। ਜਿਸ ਤੋਂ ਨਰਾਜ ਹੋ ਕੇ ਲੜਕੀ ਦੇ ਭਰਾਵਾਂ ਅਤੇ ਹੋਰ ਰਿਸਤੇਦਾਰਾਂ ਨੇ ਲੜਕੀ ਦੇ ਸਹੁਰੇ ਘਰ ਜਾ ਕੇ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਭਰਾਵਾਂ ਨੇ ਲੜਕੀ ਦੇ ਗੋਲੀ ਮਾਰ ਦਿੱਤੀ ਜਿਸ ਤੋਂ ਬਾਅਦ ਉਸ ਨੂੰ ਨਿੱਜੀ ਹਸਪਤਾਲ ਵਿੱਚ ਭਰਤੀ ਕਰਵਾ ਦਿੱਤਾ।

ਪੁਲਿਸ ਨੇ ਕੀਤੀ ਕਾਰਵਾਈ:ਤਲਵੰਡੀ ਸਾਬੋ ਦੇ ਡੀ.ਐਸ.ਪੀ ਬੂਟਾ ਸਿੰਘ ਨੇ ਦੱਸਿਆ ਕਿ ਪਿਛਲੇ ਦਿਨੀ ਤਿੰਨ ਨੌਜਵਾਨ ਨੇ ਹਥਿਆਰਾਂ ਸਮੇਤ ਆਪਣੀ ਭੈਣ ਦੇ ਸਹੁਰੇ ਘਰ ਹਮਲਾ ਕਰ ਦਿੱਤਾ ਸੀ। ਜਿਸ ਤੋ ਬਾਅਦ ਉਸ ਦੇ ਸਹੁਰੇ ਪਰਿਵਾਰ ਨੇ ਪੁਲਿਸ ਕੋਲ ਬਿਆਨ ਲਿਖਾਇਆ ਸੀ ਕਿ ਉਸ ਦੇ ਮੁੰਡੇ ਦਾ ਵਿਆਹ ਪਿੰਡ ਦੀ ਹੀ ਲੜਕੀ ਮਨਦੀਪ ਕੌਰ ਨਾਲ 4 ਸਾਲ ਪਹਿਲਾਂ ਆਪਸੀ ਸਹਿਮਤੀ ਨਾਲ ਹੋਇਆ ਸੀ। ਜਿਸ ਤੋਂ ਬਾਅਦ ਪੁਲਿਸ ਨੇ ਟੀਮਾਂ ਬਣਾ ਕੇ ਮੁਲਜ਼ਮਾਂ ਨੂੰ ਕਾਬੂ ਕਰ ਲਿਆ।

ਜਿਸ ਤੋਂ ਬਾਅਦ ਲੜਕੀ ਦੇ ਪਰਿਵਾਰ ਵਾਲੇ ਵਿਆਹ ਤੋਂ ਨਾਰਾਜ਼ ਸਨ। ਪਿੰਡ ਵਿੱਚ ਹੀ ਇੰਟਰ ਕਾਸਟ ਮੈਰਿਜ ਕਾਰਨ ਲੜਕੀ ਦੇ ਪਰਿਵਾਰ ਵਾਲੇ ਇਸ ਵਿਆਹ ਤੋਂ ਖੁਸ਼ ਨਹੀਂ ਸਨ। ਜਿਸ ਤੋਂ ਨਰਾਜ ਲੜਕੀ ਦੇ ਚਾਚੇ- ਤਾਏ ਦੇ ਪੁੱਤਰਾਂ ਨੇ ਲੜਕੀ ਦੇ ਸਹੁਰੇ ਘਰ ਉਤੇ ਹਮਲਾ ਕਰ ਦਿੱਤਾ।

ਇਹ ਵੀ ਪੜ੍ਹੋ:-Bhagwant Mann Jalandhar Visit: ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਜਲੰਧਰ ਪੁੱਜੇ ਭਗਵੰਤ ਮਾਨ, ਕੀਤੇ ਕਈ ਵੱਡੇ ਐਲਾਨ

ABOUT THE AUTHOR

...view details