ਬਠਿੰਡਾ: ਜ਼ਿਲ੍ਹੇ ਦੇ ਫ਼ੌਜੀ ਛਾਉਣੀ 'ਚ ਜੇਠ ਦਿਉਰ ਵੱਲੋਂ ਔਰਤ ਦੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਇਸ ਮਾਮਲੇ 'ਤੇ ਗੁਆਂਢੀ ਨੇ ਕਿਹਾ ਕਿ ਮ੍ਰਿਤਕ ਔਰਤ ਦਾ ਪਤੀ ਡਿਊਟੀ 'ਤੇ ਗਿਆ ਸੀ ਜਿਸ ਦੌਰਾਨ ਜੇਠ ਤੇ ਦਿਉਰ ਨੇ ਉਸ ਦਾ ਕਤਲ ਕਰ ਦਿੱਤਾ। ਉਸ ਨੇ ਕਿਹਾ ਕਿ ਪਹਿਲਾਂ ਰਜਨੀ ਨੂੰ ਕਰੰਟ ਦਾ ਝਟਕਾ ਦਿੱਤਾ ਫਿਰ ਉਸ ਨੂੰ ਗਲਾ ਘੋਟ ਕੇ ਮਾਰ ਦਿੱਤਾ।