ਪੰਜਾਬ

punjab

ETV Bharat / state

DSP TAKING BRIBE CASE: ਬਠਿੰਡਾ 'ਚ ਸਬ ਡਵੀਜ਼ਨ ਮੌੜ ਦਾ ਡੀਐੱਸਪੀ 30 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਰੰਗੀ ਹੱਥੀ ਕਾਬੂ

ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਬਠਿੰਡਾ ਸਬ ਡਵੀਜ਼ਨ ਮੰਡੀ ਮੌੜ ਦੇ ਡੀਐੱਸਪੀ ਬਲਜੀਤ ਸਿੰਘ ਬਰਾੜ ਨੂੰ 30 ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ।

BRIBE BATHINDA, sub-division Maur's DSP arrested for taking Rs 30,000 bribe
BRIBE BATHINDA : ਬਠਿੰਡਾ 'ਚ ਸਬ ਡਵੀਜ਼ਨ ਮੌੜ ਦਾ ਡੀਐੱਸਪੀ 30 ਹਜ਼ਾਰ ਰੁਪਏ ਰਿਸ਼ਵਤ ਸਣੇ ਗ੍ਰਿਫਤਾਰ

By ETV Bharat Punjabi Team

Published : Aug 25, 2023, 9:59 PM IST

Updated : Aug 25, 2023, 10:05 PM IST

ਬਠਿੰਡਾ : ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਅਪਣਾਈ ਜੀਰੋ ਟਾਲਰੈਂਸ ਦੀ ਨੀਤੀ ਅਤੇ ਚੀਫ ਵਿਜੀਲੈਂਸ ਬਿਉਰੋ ਪੰਜਾਬ ਵੱਲੋਂ ਰਿਸ਼ਵਤਖੋਰੀ ਵਿਰੁੱਧ ਵਿੱਢੀ ਮੁਹਿੰਮ ਤਹਿਤ ਅੱਜ ਸ਼ੁੱਕਰਵਾਰ ਨੂੰ ਸਬ ਡਵੀਜ਼ਨ ਮੌੜ ਦੇ ਡੀਐੱਸਪੀ ਬਲਜੀਤ ਸਿੰਘ ਬਰਾੜ ਨੂੰ 30,000 ਰੁਪਏ ਦੀ ਰਿਸ਼ਵਤ ਲੈਦਿਆ ਰੰਗੇ ਹੱਥੀ ਕਾਬੂ ਕਰ ਲਿਆ ਹੈ। ਵਿਜੀਲੈਂਸ ਬਿਉਰੋ ਦੇ ਬੁਲਾਰੇ ਨੇ ਦੱਸਿਆ ਕਿ ਉਪਰੋਕਤ ਮੁਲਜ਼ਮ ਨੂੰ ਮੌੜ ਮੰਡੀ ਜਿਲਾ ਬਠਿੰਡਾ ਦੇ ਵਾਸੀ ਰਵਿੰਦਰ ਸਿੰਘ ਵੱਲੋ ਕੀਤੀ ਸ਼ਿਕਾਇਤ ਦੇ ਆਧਾਰ ਤੇ ਮੁਕੱਦਮਾ ਦਰਜ ਕਰਕੇ ਗ੍ਰਿਫਤਾਰ ਕੀਤਾ ਗਿਆ ਹੈ।

ਉਨਾਂ ਦੱਸਿਆ ਕਿ ਮੁਦੱਈ ਰਵਿੰਦਰ ਸਿੰਘ ਜ਼ੋ ਕਿ ਮੋਬਾਇਲ ਰਿਪੇਅਰ ਦਾ ਕੰਮ ਕਰਦਾ ਹੈ, ਉਸਨੇ ਵਿਜੀਲੈਂਸ ਕੋਲ ਪਹੁੰਚ ਕਰਕੇ ਦੋਸ਼ ਲਗਾਇਆ ਕਿ ਉਸਦੇ ਲੜਕੇ ਦੇ ਖਿਲਾਫ ਥਾਣਾ ਬਾਲਿਆਵਾਲੀ ਵਿਖੇ ਲੜਾਈ ਝਗੜੇ ਦੀ ਰਪਟ ਦਰਜ ਕੀਤੀ ਗਈ ਹੈ। ਇਸ ਕੇਸ ਵਿੱਚ ਆਪਣੇ ਲੜਕੇ ਦੀ ਬੇਗੁਨਾਹੀ ਲਈ ਮੁਦੱਈ ਰਵਿੰਦਰ ਸਿੰਘ ਵੱਲੋ ਦਰਖਾਸਤ ਸੀਨੀਅਰ ਕਪਤਾਨ ਪੁਲਿਸ ਬਠਿੰਡਾ ਨੂੰ ਦਿੱਤੀ ਗਈ ਸੀ, ਜਿਸਦੀ ਪੜਤਾਲ ਡੀਐੱਸਪੀ ਸਬ ਡਵੀਜ਼ਨ ਮੌੜ ਨੂੰ ਮਾਰਕ ਹੋਈ ਸੀ। ਮੁਦੱਈ ਨੇ ਇਹ ਵੀ ਦੱਸਿਆ ਕਿ ਉਸ ਵੱਲੋ ਆਪਣੇ ਲੜਕੇ ਦੀ ਬੇਗੁਨਾਹੀ ਸਬੰਧੀ ਇੱਕ ਵੀਡੀਉ ਰਿਕਾਰਡਿੰਗ ਵੀ ਬਲਜੀਤ ਸਿੰਘ ਬਰਾੜ ਡੀ.ਐਸ.ਪੀ. ਸਬ ਡਵੀਜ਼ਨ ਮੌੜ ਦੇ ਵਾਰ-ਵਾਰ ਪੇਸ਼ ਕੀਤੀ ਗਈ ਪ੍ਰੰਤੂ ਫਿਰ ਵੀ ਬਲਜੀਤ ਸਿੰਘ ਬਰਾੜ ਡੀ.ਐਸ.ਪੀ. ਸਬ ਡਵੀਜ਼ਨ ਮੌੜ ਵੱਲੋ ਮੁਦੱਈ ਦੇ ਲੜਕੇ ਦੀ ਬੇਗੁਨਾਹੀ ਸਬੰਧੀ ਕੋਈ ਕਾਰਵਾਈ ਨਹੀਂ ਕੀਤੀ ਗਈ ਅਤੇ ਮੁਦੱਈ ਦੇ ਲੜਕੇ ਨੂੰ ਬੇਗੁਨਾਹ ਕਰਨ ਲਈ 50,000 ਰੁਪਏ ਰਿਸ਼ਵਤ ਦੀ ਮੰਗ ਕੀਤੀ ਗਈ। ਮੁਦੱਈ ਪਾਸ 50,000 ਰੁਪਏ ਪੂਰੇ ਨਾ ਹੋਣ ਕਰਕੇ ਉਸਨੇ 30,000 ਰੁਪਏ ਦਾ ਇੰਤਜ਼ਾਮ ਕੀਤਾ ਜੋ ਅੱਜ ਡੀ.ਐਸ.ਪੀ. ਵੱਲੋ ਪਹਿਲੀ ਕਿਸ਼ਤ ਵਜੋ ਹਾਸਲ ਕੀਤੇ ਜਾਣੇ ਸਨ।

ਇਥੇ ਬੁਲਾਰੇ ਨੇ ਦੱਸਿਆ ਕਿ ਮੁਦੱਈ ਰਵਿੰਦਰ ਸਿੰਘ ਦੀ ਸ਼ਿਕਾਇਤ ਦੀ ਮੁੱਢਲੀ ਪੜਤਾਲ ਉਪਰੰਤ ਵਿਜੀਲੈਂਸ ਬਿਉਰੋ ਬਠਿੰਡਾ ਨੇ ਜਾਲ ਵਿਛਾਇਆ ਤੇ ਬਲਜੀਤ ਸਿੰਘ ਬਰਾੜ ਡੀ.ਐਸ.ਪੀ. ਸਬ ਡਵੀਜ਼ਨ ਮੌੜ ਨੂੰ ਮੁਦੱਈ ਰਵਿੰਦਰ ਸਿੰਘ ਕੋਲੋ 30,000 ਰੁਪਏ ਦੀ ਰਿਸ਼ਵਤ ਦੀ ਰਕਮ ਹਾਸਲ ਕਰਦਿਆ ਦੋ ਸਰਕਾਰੀ ਗਵਾਹਾ ਦੀ ਹਾਜ਼ਰੀ ਵਿੱਚ ਰੰਗੇ ਹੱਥੀ ਕਾਬੂ ਕਰ ਲਿਆ। ਇਸ ਸਬੰਧ ਵਿੱਚ ਉਕਤ ਮੁਲਜ਼ਮ ਖਿਲਾਫ ਵਿਜੀਲੈਂਸ ਬਿਉਰੋ ਦੇ ਥਾਣਾ ਬਠਿੰਡਾ ਰੇਂਜ਼ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ। ਇਸ ਤੋਂ ਇਲਾਵਾ ਡੀ.ਐਸ.ਪੀ. ਬਲਜੀਤ ਸਿੰਘ ਬਰਾੜ ਦੇ ਰੀਡਰ ਹੌਲਦਾਰ ਮਨਪ੍ਰੀਤ ਸਿੰਘ ਪਾਸੋ 1,00,000 ਰੁਪਏ ਦੀ ਰਕਮ ਬ੍ਰਾਮਦ ਹੋਈ ਹੈ, ਜਿਸ ਸਬੰਧੀ ਸ਼ੱਕ ਹੈ ਕਿ ਇਹ ਵੀ ਰਿਸ਼ਵਤ ਦੀ ਰਕਮ ਹੋ ਸਕਦੀ ਹੈ। ਇਸ ਵੱਖਰੀ ਬ੍ਰਾਮਦ ਹੋਈ 1,00,000 ਰੁਪਏ ਦੀ ਰਕਮ ਸਬੰਧੀ ਰੀਡਰ ਹੌਲਦਾਰ ਮਨਪ੍ਰੀਤ ਸਿੰਘ ਦਾ ਰੋਲ ਤਫਤੀਸ਼ ਦੋਰਾਨ ਵਿਚਾਰਿਆ ਜਾਵੇਗਾ। (ਪ੍ਰੈੱਸ ਨੋਟ)

Last Updated : Aug 25, 2023, 10:05 PM IST

ABOUT THE AUTHOR

...view details