ਬਠਿੰਡਾ :ਭਾਰਤ ਵਿੱਚ ਗਊ ਨੂੰ ਮਾਤਾ ਦਾ ਦਰਜਾ ਦਿੱਤਾ ਗਿਆ ਹੈ। ਗਊ ਵੰਸ਼ ਦੀ ਸੇਵਾ ਲਈ ਜਿੱਥੇ ਦੇਸ਼ ਭਰ ਦੇ ਵਿੱਚ ਗਊਸ਼ਾਲਾਵਾਂ ਖੋਲ੍ਹੀਆਂ ਗਈਆਂ ਹਨ। ਉਥੇ ਹੀ ਬਠਿੰਡਾ ਰਹਿਣ ਵਾਲੇ ਕੁਝ ਪਰਿਵਾਰਾਂ ਵੱਲੋਂ ਹਾਦਸਿਆਂ ਦਾ ਸ਼ਿਕਾਰ ਬਿਮਾਰ ਗਊ ਵੰਸ਼ ਲਈ ਡਿਸਪੈਂਸਰੀ ਦਾ ਨਿਰਮਾਣ ਕਰਵਾਇਆ ਗਿਆ। ਇਸ ਡਿਸਪੈਂਸਰੀ ਵਿਚ ਇਲਾਜ ਲਈ ਆਉਣ ਵਾਲੀਆਂ ਗਊਆਂ ਲਈ ਸਮਾਜ ਸੇਵੀ ਪਰਿਵਾਰ ਵੱਲੋ ਮੰਦਰਾਂ ਵਿੱਚ ਰੋਟੀ ਇਕੱਠੀ ਕਰਨ ਲਈ ਵਿਸ਼ੇਸ ਉਪਰਾਲਾ ਕੀਤਾ ਗਿਆ ਹੈ।
ਗਊਆਂ ਨੂੰ ਆਉਦੀਆਂ ਹਨ ਬਹੁਤ ਸਮੱਸਿਆਵਾਂ:ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕ੍ਰਿਸ਼ਨ ਗੋਪਾਲ ਗਰਗ ਨੇ ਦੱਸਿਆ ਕਿ ਅਕਸਰ ਹੀ ਜਦੋਂ ਉਹ ਸ਼ਹਿਰ ਵਿਚ ਵਿਚਰਦੇ ਹਨ ਤਾਂ ਉਨ੍ਹਾਂ ਨੂੰ ਬੀਮਾਰ ਲਾਚਾਰ ਅਤੇ ਹਾਦਸਿਆਂ ਦਾ ਸ਼ਿਕਾਰ ਹੋਈਆ ਗਊਆਂ ਮਿਲਦੀਆਂ ਹਨ। ਇਨ੍ਹਾਂ ਗਊਆਂ ਨੂੰ ਇਲਾਜ ਨਾ ਮਿਲਨ ਕਾਰਨ ਮੁਸ਼ਕਲ ਦਾ ਸਾਹਮਣਾ ਕਰਨਾ ਪੈਦਾ ਹੈ। ਦੂਜਾ ਕਾਰਨ ਗਊਆਂ ਸਹੀ ਤਰੀਕੇ ਨਾਲ ਹਰਾ ਚਾਰਾ ਨਹੀਂ ਮਿਲਦੀ ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਜਾਂਦੀ ਹੈ। ਜੋ ਕਿ ਸੜਕ ਉਤੇ ਪਈਆਂ ਹੀ ਦਮ ਤੋੜ ਦਿੰਦੀਆਂ ਹਨ।
ਗਊਆਂ ਦੇ ਇਲਾਜ ਲਈ ਡਿਸਪੈਂਸਰੀ ਦਾ ਨਿਰਮਾਣ:ਕ੍ਰਿਸ਼ਨ ਗੋਪਾਲ ਗਰਗ ਨੇ ਦੱਸਿਆ ਕਿ ਇਨ੍ਹਾਂ ਸਭ ਕਾਰਨਾਂ ਦੇ ਕਾਰਨ ਹੀ ਉਨ੍ਹਾਂ ਵੱਲੋਂ ਗਊ ਵੰਸ਼ ਲਈ ਡੱਬਵਾਲੀ ਰੋਡ ਉੱਪਰ ਡਿਸਪੈਂਸਰੀ ਦਾ ਨਿਰਮਾਣ ਕਰਵਾਇਆ ਗਿਆ। ਇੱਥੇ ਬੀਮਾਰ ਲਾਚਾਰ ਅਤੇ ਹਾਦਸਿਆਂ ਦਾ ਸ਼ਿਕਾਰ ਹੋਏ ਗਊ ਵੰਸ਼ ਨੂੰ ਲਿਆ ਕੇ ਇਲਾਜ ਕੀਤਾ ਜਾਂਦਾ ਹੈ। ਇਸ ਦੌਰਾਨ ਹੀ ਇਹ ਗੱਲ ਸਾਹਮਣੇ ਆਈ ਕਿ ਹਾਦਸਿਆਂ ਦਾ ਸ਼ਿਕਾਰ ਹੋਏ ਗਊ ਵੰਸ਼ ਹਰਾ ਚਾਰ ਖਾਣਾਂ ਤੋਂ ਅਸਮਰਥ ਹੁੰਦੇ ਹਨ। ਜਿਸ ਲਈ ਉਹਨਾਂ ਆਪਣੇ ਘਰੋਂ ਰੋਟੀ ਪਕਵਾ ਕੇ ਇਨ੍ਹਾਂ ਗਊ ਵੰਸ਼ ਨੂੰ ਖੁਆਈ ਜਾਂਦੀ ਸੀ।