ਪੰਜਾਬ

punjab

ETV Bharat / state

ਨੌਜਵਾਨ ਦੀ ਲਾਸ਼ ਨੂੰ ਦਰੱਖਤ ਕੋਲ ਰੱਖਦਿਆਂ ਦੀਆਂ ਤਸਵੀਰਾਂ ਸੀਸੀਟੀਵੀ ’ਚ ਕੈਦ, ਇਲਾਕੇ ਚ ਸਹਿਮ ਦਾ ਮਾਹੌਲ - body of a youth found at the back of an Indian school

ਗੋਨਿਆਣਾ ਮੰਡੀ ਜੈਤੋ ਬਾਈਪਾਸ ਦੇ ਨੇੜੇ ਭਾਰਤੀ ਸਕੂਲ ਦੇ ਪਿਛਲੇ ਪਾਸਿਓਂ ਇੱਕ ਨੌਜਵਾਨ ਦੀ ਲਾਸ਼ ਮਿਲੀ ਹੈ। ਲਾਸ਼ ਨੂੰ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਵੱਲੋਂ ਦਰੱਖਤ ਕੋਲ ਰੱਖਿਆ ਗਿਆ ਹੈ। ਇਸ ਘਟਨਾ ਦੀਆਂ ਤਸਵੀਰਾਂ ਸੀਸੀਟੀਵੀ ਵਿੱਚ ਕੈਦ ਹੋਈਆਂ ਹਨ। ਨੌਜਵਾਨ ਦੀ ਲਾਸ਼ ਮਿਲਣ ਕਾਰਨ ਇਲਾਕੇ ਵਿੱਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਨਸ਼ੇ ਕਰਨ ਦਾ ਆਦੀ ਸੀ।

ਲਾਸ਼ ਨੂੰ ਦਰੱਖਤ ਕੋਲ ਰੱਖਦਿਆਂ ਦੀਆਂ ਤਸਵੀਰਾਂ ਸੀਸੀਟੀਵੀ ’ਚ ਕੈਦ
ਲਾਸ਼ ਨੂੰ ਦਰੱਖਤ ਕੋਲ ਰੱਖਦਿਆਂ ਦੀਆਂ ਤਸਵੀਰਾਂ ਸੀਸੀਟੀਵੀ ’ਚ ਕੈਦ

By

Published : May 22, 2022, 10:49 PM IST

ਬਠਿੰਡਾ: ਥਾਣਾ ਨੇਹੀਆਂ ਵਾਲਾ ਦੀ ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਦੁਪਹਿਰ 1 ਵਜੇ ਰਾਹਗੀਰਾਂ ਵੱਲੋਂ ਪਈ ਨੌਜਵਾਨ ਦੀ ਲਾਸ਼ ਦੇਖੀ ਗਈ। ਕਿਸੇ ਵੱਲੋਂ ਨੌਜਵਾਨ ਦੀ ਪਛਾਣ ਕਰਨ ’ਤੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ ਗਿਆ ਅਤੇ ਪਰਿਵਾਰਕ ਮੈਂਬਰਾਂ ਵੱਲੋਂ ਨੌਜਵਾਨ ਨੂੰ ਚੁੱਕ ਕੇ ਹਸਪਤਾਲ ਵਿੱਚ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਕਰਾਰ ਦੇ ਦਿੱਤਾ।

ਲਾਸ਼ ਨੂੰ ਦਰੱਖਤ ਕੋਲ ਰੱਖਦਿਆਂ ਦੀਆਂ ਤਸਵੀਰਾਂ ਸੀਸੀਟੀਵੀ ’ਚ ਕੈਦ

ਮ੍ਰਿਤਕ ਨੌਜਵਾਨ ਦੀ ਪਛਾਣ ਬਬਲਦੀਪ ਸਿੰਘ (21) ਪੁੱਤਰ ਜਸਕਰਨ ਸਿੰਘ ਵਾਸੀ ਬਲਾਹੜ ਵਿੰਝੂ ਵਜੋਂ ਹੋਈ ਹੈ। ਮ੍ਰਿਤਕ ਨਸ਼ਾ ਕਰਨ ਦਾ ਆਦੀ ਸੀ ਜਦੋਂ ਪੁਲਿਸ ਵੱਲੋਂ ਨੇੜੇ-ਤੇੜੇ ਲੱਗੇ ਸੀਸੀਟੀਵੀ ਕੈਮਰਿਆਂ ਨੂੰ ਖੰਗਾਲਿਆ ਗਿਆ ਤਾਂ ਲਗਪਗ ਬਾਰਾਂ ਵੱਜ ਕੇ ਪੰਜਾਹ ਮਿੰਟ ’ਤੇ ਦੋ ਮੋਟਰਸਾਈਕਲ ਸਵਾਰ ਅਣਪਛਾਤੇ ਨੌਜਵਾਨ ਬਬਲਦੀਪ ਦੀ ਲਾਸ਼ ਨੂੰ ਸੁੱਟ ਕੇ ਜਾਂਦੇ ਦੇਖੇ ਗਏ ਹਨ। ਇਸ ਘਟਨਾ ਦੀਆਂ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਹਨ।

ਪੁਲਿਸ ਵੱਲੋਂ ਜਦੋਂ ਬਬਲਦੀਪ ਦੀ ਲਾਸ਼ ਨੂੰ ਪੋਸਟਮਾਰਟਮ ਲਈ ਲਿਜਾਣ ਦੀ ਕੋਸ਼ਿਸ਼ ਕੀਤੀ ਗਈ ਤਾਂ ਪਰਿਵਾਰਕ ਮੈਂਬਰਾਂ ਵੱਲੋਂ ਪਹਿਲਾਂ ਮੋਟਰਸਾਈਕਲ ਸਵਾਰ ਨੌਜਵਾਨਾਂ ਨੂੰ ਫੜਨ ਦੀ ਮੰਗ ਕਰ ਦਿੱਤੀ ਗਈ। ਪਰਿਵਾਰਕ ਮੈਂਬਰਾਂ ਅਨੁਸਾਰ ਜਦੋਂ ਤੱਕ ਇੰਨ੍ਹਾਂ ਮੋਟਰਸਾਈਕਲ ਸਵਾਰਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਉਦੋਂ ਤੱਕ ਉਹ ਲਾਸ਼ ਦਾ ਪੋਸਟਮਾਰਟਮ ਨਹੀਂ ਕਰਵਾਉਣਗੇ। ਪਰਿਵਾਰਕ ਮੈਂਬਰਾਂ ਨੂੰ ਇਹ ਨੌਜਵਾਨ ਨਸ਼ਾ ਤਸਕਰ ਹੋਣ ਦਾ ਸ਼ੱਕ ਹੈ। ਖ਼ਬਰ ਲਿਖੇ ਜਾਣ ਤੱਕ ਮ੍ਰਿਤਕ ਨੌਜਵਾਨ ਦਾ ਪੋਸਟਮਾਰਟਮ ਨਹੀਂ ਹੋ ਸਕਿਆ ਸੀ।

ਇਹ ਵੀ ਪੜ੍ਹੋ:ਮੌੜ ਬੰਬ ਬਲਾਸਟ ਮਾਮਲੇ ’ਚ ਤੱਤਕਾਲੀ SHO ਦੇ ਗ੍ਰਿਫਤਾਰੀ ਵਾਰੰਟ ਜਾਰੀ

ABOUT THE AUTHOR

...view details