ਬਠਿੰਡਾ: ਮਹਾਰਾਜਾ ਰਣਜੀਤ ਸਿੰਘ ਟੈਕਨੀਕਲ ਯੂਨੀਵਰਸਿਟੀ ਦੇ ਵਿੱਚ ਵੈਲੇਨਟਾਈਨ ਡੇਅ ਮੌਕੇ ਉੱਤੇ ਇੱਕ ਖ਼ੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਪਿਛਲੇ ਸਾਲ 14 ਫ਼ਰਵਰੀ ਨੂੰ ਪੁਲਵਾਮਾ ਵਿੱਚ ਹੋਏ ਇੱਕ ਆਤੰਕੀ ਹਾਦਸੇ ਵਿੱਚ ਦੇਸ਼ ਦੇ ਕਈ ਜਵਾਨ ਸ਼ਹੀਦ ਹੋ ਗਏ ਸਨ। ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਇੱਕ ਰਕਤਦਾਨ ਕੈਂਪ ਦਾ ਆਯੋਜਨ ਕਾਲਜ ਪਰਿਸਰ ਵਿੱਚ ਰੈੱਡ ਕਰਾਸ ਅਤੇ ਐੱਨ ਐੱਸ ਐੱਸ ਨੇ ਮਿਲ ਕੇ ਕੀਤਾ।
ਵੈਲਨਟਾਈਨ ਡੇਅ ਮੌਕੇ ਲਾਇਆ ਖ਼ੂਨਦਾਨ ਕੈਂਪਵੈਲਨਟਾਈਨ ਡੇਅ ਮੌਕੇ ਲਾਇਆ ਖ਼ੂਨਦਾਨ ਕੈਂਪ ਕਾਲਜ ਦੇ ਸਟੂਡੈਂਟ ਖ਼ੂਨ ਦਾਨ ਕਰਨ ਵਾਸਤੇ ਕਾਫ਼ੀ ਉਤਸ਼ਾਹਿਤ ਨਜ਼ਰ ਆਏ। ਕਾਲਜ ਵਿੱਚ ਸੱਠ ਤੋਂ ਜ਼ਿਆਦਾ ਸਟੂਡੈਂਟਾਂ ਨੇ ਖ਼ੂਨ ਦਾਨ ਕਰਨ ਲਈ ਆਪਣੇ ਫਾਰਮ ਭਰੇ ਪਰ ਕੁਝ ਦੇ ਨੈਗੇਟਿਵ ਗਰੁੱਪ ਹੋਣ ਦੇ ਚੱਲਦੇ ਉਨ੍ਹਾਂ ਦਾ ਨਾਮ ਐਮਰਜੈਂਸੀ ਬੁੱਕ ਵਿੱਚ ਲਿਖਿਆ ਗਿਆ ਤਾਂ ਕਿ ਲੋੜ ਪੈਣ ਤੇ ਉਨ੍ਹਾਂ ਦੀ ਸਹਾਇਤਾ ਲਈ ਜਾ ਸਕੇ।
ਕਾਲਜ ਦੇ ਸਟੂਡੈਂਟ ਅਤੇ ਸਟਾਫ ਨੇ ਕਿਹਾ ਕਿ ਇਹ ਰਕਤਦਾਨ ਕੈਂਪ ਸ਼ਹੀਦਾਂ ਨੂੰ ਸਮਰਪਿਤ ਕੀਤਾ ਗਿਆ ਹੈ ਤਾਂਕਿ ਦੇਸ਼ ਸ਼ਹੀਦਾਂ ਦੀ ਸ਼ਾਹਦਤ ਨੂੰ ਕਦੇ ਨਾ ਭੁੱਲੇ।
ਰੈੱਡ ਕਰਾਸ ਅਕਸਰ ਰਕਤਦਾਨ ਕੈਂਪ ਲਗਵਾਉਂਦਾ ਰਹਿੰਦਾ ਹੈ ਤਾਂ ਕਿ ਲੋਕਾਂ ਦੇ ਵਿੱਚ ਰਕਤਦਾਨ ਕਰਨ ਦੀ ਜਾਗਰੂਕਤਾ ਪੈਦਾ ਹੋ ਸਕੇ ਅਤੇ ਰਕਤਦਾਨ ਦਾ ਸੁਨੇਹਾ ਘਰ ਘਰ ਪੁੱਜੇ ਤਾਂ ਕਿ ਰਕਤ ਦਾਨ ਵੱਧ ਤੋਂ ਵੱਧ ਲੋਕ ਕਰ ਸਕਣ । ਖੂਨ ਦਾਨ ਕਿਸੇ ਦੀ ਕੀਮਤੀ ਜਾਨ ਬਚਾ ਸਕੇ ਅਤੇ ਜ਼ਰੂਰਤ ਮੰਦ ਮਰੀਜ਼ਾਂ ਨੂੰ ਇਸ ਦਾ ਲਾਭ ਮਿਲ ਸਕੇ।
ਈ ਡੀ ਸੀ ਐੱਸ ਐੱਸ ਸਿੱਧੂ ਨੇ ਕਿਹਾ ਕਿ ਇਸ ਤਰ੍ਹਾਂ ਦੇ ਉਪਰਾਲੇ ਸਾਰਿਆਂ ਨੂੰ ਰਲ ਮਿਲ ਕੇ ਕਰਨੇ ਚਾਹੀਦੇ ਹਨ ,ਅਤੇ ਉਹ ਕਰਦੇ ਵੀ ਰਹਿਣਗੇ। ਰੈੱਡ ਕਰਾਸ ਦੇ ਨਰੇਸ਼ ਪਠਾਨੀਆ ਨੇ ਦੱਸਿਆ ਕਿ ਰੈੱਡ ਕਰਾਸ ਸੁਸਾਇਟੀ ਪਿਛਲੇ ਕਾਫੀ ਸਾਲਾਂ ਤੋਂ ਰਕਤਦਾਨ ਕੈਂਪ ਵੱਖ ਵੱਖ ਥਾਂ ਤੇ ਲਗਾਉਂਦੀ ਰਹਿੰਦੀ ਹੈ ਤਾਂ ਜੋ ਲੋਕਾਂ ਵਿੱਚ ਖ਼ੁਦ ਰਕਤਦਾਨ ਕਰਨ ਦੀ ਜਾਗਰੂਕਤਾ ਹੋ ਸਕੇ ਅਤੇ ਉਹ ਲੋੜ ਪੈਣ ਤੇ ਲੋੜਵੰਦਾਂ ਦੇ ਕੰਮ ਆ ਸਕਣ।
ਨਰੇਸ਼ ਪਠਾਣੀਆਂ ਦੱਸਿਆ ਕਿ ਫਸਟ ਏਡ ਦੀ ਜਾਣਕਾਰੀ ਵੀ ਰੈੱਡਕਰਾਸ ਸੁਸਾਇਟੀ ਵੱਲੋਂ ਦਿੱਤੀ ਜਾਂਦੀ ਦਿੰਦੀ ਹੈ। ਕਾਲਜ ਪਰਿਸਰ ਵਿੱਚ ਸਟੂਡੈਂਟਾਂ ਨੇ ਰਕਤਦਾਨ ਕਰਨ ਤੋਂ ਪਹਿਲਾਂ ਸ਼ਹੀਦਾਂ ਨੂੰ ਨਮਨ ਕੀਤਾ ਅਤੇ ਦੋ ਮਿੰਟ ਦਾ ਮੌਨ ਵੀ ਰੱਖਿਆ।
ਬਠਿੰਡਾ ਸ਼ਹਿਰ ਵਿੱਚ ਇਸ ਤਰ੍ਹਾਂ ਦੀ ਰਕਤਦਾਨ ਹੁੰਦੇ ਰਹਿਣ ਇਹੀ ਗੱਲ ਹਰ ਇੱਕ ਦੀ ਜ਼ੁਬਾਨ ਵਿੱਚ ਦੇਖਣ ਨੂੰ ਮਿਲੀ।