ਬਠਿੰਡਾ: ਵੀਰਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਪਾਰਟੀ ਵੱਲੋਂ ਬਠਿੰਡਾ ਦੇ ਪਿੰਡ ਜੰਡ ਵਾਲਾ 'ਚ ਚੋਣ ਰੈਲੀ ਕੀਤੀ ਗਈ ਜਿਸ ਵਿੱਚ ਅਕਾਲੀ ਦਲ ਪਾਰਟੀ ਦੇ ਸਾਬਕਾ ਕੈਬਿਨੇਟ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ ਨੇ ਵੀ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉੱਤੇ ਸ਼ਬਦੀ ਵਾਰ ਕੀਤੇ।
ਸਾਡੇ 'ਤੇ ਦੋਸ਼ ਲਾਉਂਦੇ ਸਨ, ਹੁਣ ਆਪ ਡੇਰਿਆਂ ਤੇ ਜਾ ਕੇ ਮੰਗ ਰਹੇ ਹਨ ਵੋਟਾਂ: ਮਜੀਠੀਆ - majithia slams capt. amrinder singh
ਸ਼੍ਰੋਮਣੀ ਅਕਾਲੀ ਦਲ ਪਾਰਟੀ ਨੇ ਬਠਿੰਡਾ ਦੇ ਪਿੰਡ ਜੰਡ ਵਾਲਾ 'ਚ ਚੋਣ ਰੈਲੀ ਕੀਤੀ। ਅਕਾਲੀ ਦਲ ਪਾਰਟੀ ਦੇ ਸਾਬਕਾ ਕੈਬਿਨੇਟ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ ਨੇ ਇਸ ਰੈਲੀ ਦੌਰਾਨ ਕੈਪਟਨ ਅਮਰਿੰਦਰ ਸਿੰਘ 'ਤੇ ਨਿਸ਼ਾਨੇ ਸਾਧੇ।
ਬਿਕਰਮਜੀਤ ਸਿੰਘ ਮਜੀਠੀਆ ਨੇ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਸਾਡੇ ਉੱਪਰ ਦੋਸ਼ ਲਗਾਉਂਦੇ ਸਨ ਕਿ ਉਹ ਧਾਰਮਿਕ ਥਾਵਾਂ 'ਤੇ ਜਾ ਕੇ ਵੋਟ ਮੰਗਦੇ ਹਨ, ਹੁਣ ਉਹ ਆਪ ਬਿਆਸ ਡੇਰੇ ਜਾ ਕੇ ਵੋਟਾਂ ਮੰਗ ਰਹੇ ਹਨ।
ਸੁਖਪਾਲ ਸਿੰਘ ਖਹਿਰਾ ਦੁਆਰਾ ਪਿਛਲੇ ਦਿਨੀਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਬਹਿਸ ਕਰਨ ਦੀ ਚੁਣੌਤੀ ਦੇਣ ਵਾਲੇ ਮਾਮਲੇ 'ਤੇ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਸੁਖਪਾਲ ਸਿੰਘ ਖਹਿਰਾ ਤਾਂ ਖ਼ੁਦ ਭਗੌੜਾ ਹੈ ਜੋ ਜਲੰਧਰ ਤੋਂ ਬਠਿੰਡਾ 'ਚ ਆ ਕੇ ਚੋਣ ਲੜ ਰਿਹਾ ਹੈ ਜੋ ਇੱਕ ਤਰ੍ਹਾਂ ਦਾ ਕਾਂਗਰਸ ਦੀ ਬੀ ਟੀਮ ਦਾ ਵਿਅਕਤੀ ਹੈ।