ਬਠਿੰਡਾ:ਬਠਿੰਡਾ ਦੇ ਪਿੰਡ ਗੋਨਿਆਣਾ ਖੁਰਦ ਦਾ ਰਹਿਣ ਵਾਲਾ ਬੇਰੁਜ਼ਗਾਰ ਨੌਜਵਾਨ ਬਿਕਰ ਸਿੰਘ ਪਿਛਲੇ 25 ਸਾਲਾਂ ਤੋਂ ਨੌਕਰੀ ਲਈ ਲਗਾਤਾਰ ਰੁਜ਼ਗਾਰ ਦਫ਼ਤਰ ਵਿੱਚ ਆਪਣਾ ਨਾਮ ਦਰਜ ਕਰਵਾ ਰਿਹਾ ਹੈ। ਬਿਕਰ ਸਿੰਘ ਨੇ ਦੱਸਿਆ ਕਿ ਉਸ ਨੇ ਪਹਿਲੀ ਵਾਰ ਆਪਣਾ ਰੁਜ਼ਗਾਰ ਦਫ਼ਤਰ ਵਿੱਚ ਨਾਮ 1996 ਵਿੱਚ ਦਰਜ ਕਰਵਾ ਲਿਆ ਸੀ ਅਤੇ ਲਗਾਤਾਰ ਹੁਣ ਤੱਕ ਹਰ ਸਾਲ ਉਹ ਆਪਣਾ ਨਾਮ ਰੁਜ਼ਗਾਰ ਦਫ਼ਤਰ ਵਿੱਚ ਰਿਨਿਊ ਕਰਵਾਉਣ ਜਾਂਦਾ ਹੈ।
ਨਾ ਰੁਜ਼ਗਾਰ ਮਿਲਿਆ ਨਾ ਬੇਰੁਜ਼ਗਾਰੀ ਭੱਤਾ:-ਬਿਕਰ ਸਿੰਘ ਨੇ ਦੱਸਿਆ ਕਿ ਰੁਜ਼ਗਾਰ ਦਫ਼ਤਰ ਵਿੱਚ ਉਸ ਨੇ ਇਸ ਲਈ ਨਾਮ ਦਰਜ ਕਰਵਾਇਆ ਸੀ ਕਿ ਉਸ ਨੂੰ ਕੋਈ ਨਾ ਕੋਈ ਨੌਕਰੀ ਮਿਲ ਜਾਵੇਗੀ। ਪਰ ਪਿਛਲੇ 25 ਸਾਲਾਂ ਤੋਂ ਰੁਜ਼ਗਾਰ ਦਫ਼ਤਰ ਵੱਲੋਂ ਨਾ ਹੀ ਹੁਣ ਤੱਕ ਉਨ੍ਹਾਂ ਨੂੰ ਕੋਈ ਪੱਤਰ ਲਿਖਿਆ ਗਿਆ ਅਤੇ ਨਾ ਹੀ ਕੋਈ ਨੌਕਰੀ ਸਬੰਧੀ ਜਾਣਕਾਰੀ ਦਿੱਤੀ ਗਈ ਹੈ।
25 ਸਾਲ ਤੋਂ ਬੇਰੁਜ਼ਗਾਰ ਨੌਜਵਾਨ ਰੁਜ਼ਗਾਰ ਦਫ਼ਤਰ ਖਾ ਰਿਹਾ ਧੱਕੇ ਬਿਕਰ ਸਿੰਘ ਨੇ ਦੱਸਿਆ ਕਿ ਹਰ ਸਾਲ ਉਹ ਆਪਣਾ ਰੁਜ਼ਗਾਰ ਦਫ਼ਤਰ ਵਿੱਚ ਨਾਮ ਰੀਨਿਊ ਕਰਾਉਣ ਜਾਂਦੇ ਹਨ ਭਾਵੇਂ ਨੌਕਰੀ ਦੀ ਉਮਰ ਲੰਘ ਜਾਣ ਦੇ ਬਾਵਜੂਦ ਉਨ੍ਹਾਂ ਵੱਲੋਂ ਇਹ ਨਾਮ ਦਰਜ ਕਰਵਾਇਆ ਜਾਂਦਾ ਰਿਹਾ ਹੈ। ਪਰ ਸਰਕਾਰ ਵੱਲੋਂ ਹਾਲੇ ਤੱਕ ਨਾ ਹੀ ਉਨ੍ਹਾਂ ਨੂੰ ਰੁਜ਼ਗਾਰ ਦਿੱਤਾ ਹੈ ਅਤੇ ਨਾ ਹੀ ਬੇਰੁਜ਼ਗਾਰੀ ਭੱਤਾ ਦਿੱਤਾ ਗਿਆ, ਉਨ੍ਹਾਂ ਦੱਸਿਆ ਕਿ ਉਹ ਹੌਸਲਾ ਨਹੀਂ ਛੱਡਣਗੇ ਅਤੇ ਹਰ ਸਾਲ ਇਸੇ ਤਰ੍ਹਾਂ ਰੁਜ਼ਗਾਰ ਦਫ਼ਤਰ ਵਿੱਚ ਆਪਣਾ ਨਾਮ ਰਨਿਊ ਕਰਵਾਉਣ ਜਾਂਦੇ ਰਹਿਣਗੇ।
ਬੇਰੁਜ਼ਗਾਰ ਬਿਕਰ ਸਿੰਘ ਦੀ ਕਿਸੇ ਵੀ ਸਿਆਸੀ ਪਾਰਟੀ ਨੇ ਨਹੀਂ ਫੜੀ ਬਾਂਹ:- ਬਿਕਰ ਸਿੰਘ ਨੇ ਦੱਸਿਆ ਕਿ 1996 ਤੋਂ ਲਗਾਤਾਰ ਰੁਜ਼ਗਾਰ ਦਫ਼ਤਰ ਵਿੱਚ ਚੱਕਰ ਮਾਰ ਰਿਹਾ ਹਾਂ। ਮੈਂ ਇਨ੍ਹਾਂ 25 ਸਾਲਾਂ ਵਿੱਚ 5 ਮੁੱਖ ਮੰਤਰੀ ਤੇ 5 ਪ੍ਰਧਾਨਮੰਤਰੀਆਂ ਨੂੰ ਵੋਟਾਂ ਪਾ ਚੁੱਕੀਆਂ, ਪਰ ਕਿਸੇ ਵੀ ਸਿਆਸੀ ਪਾਰਟੀ ਨੇ ਮੈਨੂੰ ਰੁਜ਼ਗਾਰ ਦੇਣ ਦੀ ਹਿੰਮਤ ਨਹੀਂ ਵਿਖਾਈ।
ਉਨ੍ਹਾਂ ਕਿਹਾ ਕਿ ਮੈਂ ਹੌਸਲਾ ਨਹੀਂ ਛੱਡਾਂਗਾ ਤੇ ਲਗਾਤਾਰ ਰੁਜ਼ਗਾਰ ਦਫ਼ਤਰ ਜਾ ਕੇ ਆਪਣੀ ਨੌਕਰੀ ਲਈ ਕਾਰਡ ਨਿਊ ਕਰਵਾਉਂਦਾ ਰਹਾਂਗਾ। ਉਨ੍ਹਾਂ ਅਕਾਲੀ ਕਾਂਗਰਸੀ ਤੇ ਆਮ ਆਦਮੀ ਪਾਰਟੀ ਉੱਪਰ ਸਿਆਸੀ ਤੰਜ਼ ਕੱਸਦੇ ਹੋਏ ਕਿਹਾ ਕਿ ਨੌਜਵਾਨਾਂ ਨੂੰ ਸਿਰਫ਼ ਧੱਕੇ ਮਰ ਰਹੇ ਹਨ, ਰੁਜ਼ਗਾਰ ਨਹੀਂ ਬੇਰੁਜ਼ਗਾਰੀ ਦੇ ਨਾਮ ਉੱਪਰ ਸਿਰਫ਼ ਸਿਆਸੀ ਰੋਟੀਆਂ ਹੀ ਸੇਕੀਆਂ ਜਾਂਦੀਆਂ ਹਨ।
42 ਸਾਲਾ ਬਿਕਰ ਸਿੰਘ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਭਾਵੇਂ ਉਨ੍ਹਾਂ ਦੀ ਉਮਰ ਲੰਘ ਚੁੱਕੀ ਹੈ। ਪਰ ਘਰ ਦੇ ਹਾਲਾਤ ਵੇਖਦੇ ਹੋਏ, ਕਿਸੇ ਜਗ੍ਹਾ ਚਪੜਾਸੀ ਦੀ ਹੀ ਨੌਕਰੀ ਦੇ ਦਿੱਤੀ ਜਾਵੇ। ਕਿਉਂਕਿ ਉਹ ਮਾਤਰ 1 ਏਕੜ ਜ਼ਮੀਨ ਦਾ ਮਾਲਕ ਹੈ, ਜਿਸ ਨਾਲ ਗੁਜ਼ਾਰਾ ਕਰਨਾ ਬਹੁਤ ਮੁਸ਼ਕਿਲ ਹੈ, ਹਿੱਸੇ ਪੱਤੀ ਉੱਪਰ ਖੇਤੀ ਕਰਕੇ ਉਨ੍ਹਾਂ ਦਾ ਗੁਜ਼ਾਰਾ ਨਹੀਂ ਹੋ ਰਿਹਾ।
ਇਹ ਵੀ ਪੜੋ:- ਵੱਖ-ਵੱਖ ਜਥੇਬੰਦੀਆਂ ਨੇ ਲਿਆ ਬੰਦੀ ਸਿੰਘਾਂ ਦੀ ਰਿਹਾਈ ਲਈ ਸਾਂਝਾ ਸੰਘਰਸ਼ ਵਿੱਢਣ ਦਾ ਫੈਸਲਾ