ਪੰਜਾਬ

punjab

ETV Bharat / state

ਚੰਡੀਗੜ੍ਹ: ਪ੍ਰਵਾਸੀ ਮਜ਼ਦੂਰਾਂ ਨੇ ਬਿਹਾਰ ਜਾਣ ਲਈ ਖਰੀਦੀਆਂ ਸਾਈਕਲਾਂ

ਚੰਡੀਗੜ੍ਹ ਵਿੱਚ ਪ੍ਰਵਾਸੀ ਮਜ਼ਦੂਰਾਂ ਨੇ ਘਰ ਜਾਣ ਲਈ ਪ੍ਰਸ਼ਾਸਨ ਨੂੰ ਰੇਲ ਟਿਕਟ ਲਈ ਅਪਲਾਈ ਕੀਤਾ ਸੀ, ਪਰ ਉਨ੍ਹਾਂ ਨੂੰ ਟਿਕਟਾਂ ਨਹੀਂ ਮਿਲੀਆਂ, ਜਿਸ ਕਰਕੇ ਉਨ੍ਹਾਂ ਨੇ ਨਵੀਆਂ ਸਾਈਕਲਾਂ ਖਰੀਦ ਕੇ ਸਾਈਕਲਾਂ 'ਤੇ ਹੀ ਆਪਣੇ ਪਿੰਡ ਜੌਨਪੁਰ (ਬਿਹਾਰ) ਜਾਣ ਦਾ ਫ਼ੈਸਲਾ ਕੀਤਾ ਹੈ।

ਪ੍ਰਵਾਸੀ ਮਜ਼ਦੂਰਾਂ ਨੇ ਖਰੀਦੀਆਂ ਸਾਈਕਲਾਂ
Bicycle bought by migrant workers

By

Published : May 14, 2020, 4:57 PM IST

ਚੰਡੀਗੜ੍ਹ: ਜਿੱਥੇ ਕਰਫਿਊ ਕਾਰਨ ਵੱਖ-ਵੱਖ ਸੂਬਿਆਂ ਵਿੱਚ ਫਸੇ ਮਜ਼ੂਦਰਾਂ ਨੂੰ ਸਰਕਾਰ ਵੱਲੋਂ ਉਨ੍ਹਾਂ ਦੇ ਪਿੱਤਰੀ ਸੂਬਿਆਂ ਵਿੱਚ ਭੇਜਣ ਲਈ ਵਿਸ਼ੇਸ਼ ਟਰੇਨਾਂ ਚਲਾਈਆਂ ਜਾਂ ਰਹੀਆਂ ਹਨ। ਉੱਥੇ ਹੀ ਕਈ ਮਜ਼ਦੂਰ ਟਰੇਨ ਦੀ ਟਿਕਟ ਨਾ ਮਿਲਣ ਕਾਰਨ ਪੈਦਲ ਹੀ ਘਰਾਂ ਨੂੰ ਜਾਣ ਲਈ ਮਜ਼ਬੂਰ ਹਨ।

ਪ੍ਰਵਾਸੀ ਮਜ਼ਦੂਰਾਂ ਨੇ ਖਰੀਦੀਆਂ ਸਾਈਕਲਾਂ

ਉੱਥੇ ਹੀ ਚੰਡੀਗੜ੍ਹ ਵਿੱਚ ਪ੍ਰਵਾਸੀ ਮਜ਼ਦੂਰਾਂ ਨੇ ਘਰ ਜਾਣ ਲਈ ਪ੍ਰਸ਼ਾਸਨ ਨੂੰ ਰੇਲ ਟਿਕਟ ਲਈ ਅਪਲਾਈ ਕੀਤਾ ਸੀ, ਪਰ ਉਨ੍ਹਾਂ ਨੂੰ ਟਿਕਟਾਂ ਨਹੀਂ ਮਿਲੀਆਂ, ਜਿਸ ਕਰਕੇ ਉਨ੍ਹਾਂ ਨੇ ਨਵੀਆਂ ਸਾਈਕਲਾਂ ਖਰੀਦ ਕੇ ਸਾਈਕਲਾਂ 'ਤੇ ਹੀ ਬਿਹਾਰ ਜਾਣ ਦਾ ਫ਼ੈਸਲਾ ਕੀਤਾ ਹੈ।

ਇਨ੍ਹਾਂ ਪ੍ਰਵਾਸੀ ਮਜ਼ਦੂਰਾਂ ਨੇ ਕਿਹਾ ਕਿ ਉਹ ਪਿਛਲੇ 40-50 ਦਿਨਾਂ ਤੋਂ ਇੱਥੇ ਫਸੇ ਹੋਏ ਹਨ ਅਤੇ ਉਨ੍ਹਾਂ ਕੋਲ ਖਾਣ ਨੂੰ ਕੁਝ ਨਹੀਂ ਹੈ। ਉਨ੍ਹਾਂ ਨੇ ਦੱਸਿਆ ਕਿ ਜੋ ਸ਼੍ਰਮਿਕ ਟਰੇਨਾਂ ਚੱਲ ਰਹੀ ਹੈ, ਉਸ ਵਿੱਚ ਸੀਟ ਨਾ ਮਿਲਣ ਕਰਕੇ, ਉਹ ਨਿਰਾਸ਼ ਹੋ ਗਏ ਹਨ ਤੇ ਹੁਣ ਉਨ੍ਹਾਂ ਨੇ ਫ਼ੈਸਲਾ ਕੀਤਾ ਹੈ ਕਿ ਉਹ ਨਵੀਆਂ ਸਾਈਕਲਾਂ ਖਰੀਦ ਕੇ ਆਪਣੇ ਪਿੰਡ ਜੌਨਪੁਰ ਜੋ ਕਿ ਚੰਡੀਗੜ੍ਹ ਤੋਂ ਇੱਕ ਹਜ਼ਾਰ ਕਿਲੋਮੀਟਰ ਦੂਰ ਹੈ।

ਇਹ ਵੀ ਪੜੋ:ਪੰਜਾਬ ਤੋਂ ਬਿਹਾਰ ਪੈਦਲ ਜਾ ਰਹੇ ਮਜ਼ਦੂਰਾਂ ਨੂੰ ਰੋਡਵੇਜ਼ ਬੱਸ ਨੇ ਦਰੜਿਆ, 6 ਦੀ ਹੋਈ ਮੌਤ

ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੇ ਜਿਹੜੇ ਕੁਝ ਪੈਸੇ ਬਚਾ ਕੇ ਰੱਖੇ ਸੀ, ਉਨ੍ਹਾਂ ਪੈਸਿਆਂ ਦਾ ਸਾਈਕਲ ਖਰੀਦ ਕੇ ਉਨ੍ਹਾਂ ਨੇ ਆਪਣੇ ਘਰ ਜਾਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇੱਥੇ ਭੁੱਖੇ ਮਰਨ ਦੀ ਬਜਾਏ, ਉਹ ਆਪਣੇ ਘਰ ਜਾ ਕੇ ਕੁਝ ਖੇਤੀਬਾੜੀ ਕਰ ਲੈਣਗੇ।

ABOUT THE AUTHOR

...view details