ਬਠਿੰਡਾ: ਜ਼ਿਲ੍ਹੇ ’ਚ ਮਾਡਲ ਟਾਊਨ ਫੇਸ ਇੱਕ ਵਿੱਚ ਰਹਿ ਰਹੇ ਭਾਈ ਉਪਿੰਦਰ ਸਿੰਘ ਜੋ ਕਿ ਭਾਈ ਬਹਿਲੋ ਦੇ ਪਰਿਵਾਰ ਵਿੱਚ ਹਨ ਕੋਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵਸ਼ਤਰ ਅਤੇ ਸ਼ਸਤਰ ਮੌਜੂਦ ਹਨ ਜਿਨ੍ਹਾਂ ਦੇ ਪਰਿਵਾਰ ਵੱਲੋਂ ਪਿਛਲੀਆਂ 15 ਪੀੜ੍ਹੀਆਂ ਤੋਂ ਲਗਾਤਾਰ ਇਨ੍ਹਾਂ ਦੀ ਸੇਵਾ ਸੰਭਾਲ ਕੀਤੀ ਜਾ ਰਹੀ ਹੈ।
ਭਾਈ ਉਪਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਪਾਸ 321 ਸਾਲ ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਹੁਕਮਨਾਮਾ , ਦੋ ਚੋਲੇ, ਰੁਮਾਲ ਖੱਲ ਦੀ ਪੰਜਾਮੀ, ਜੋੜੇ ਅਤੇ ਸ਼ਸਤਰ ਮੌਜੂਦ ਹਨ। ਜਿਨ੍ਹਾਂ ਦੀ ਉਨ੍ਹਾਂ ਵੱਲੋਂ ਸਾਂਭ ਸਭਾਲ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਪੁਰਾਤਨ ਵਿਭਾਗ ਦੇ ਸਹਿਯੋਗ ਨਾਲ ਉਨ੍ਹਾਂ ਵੱਲੋਂ ਇਸ ਦੀ ਦੇਖ ਰੇਖ ਕੀਤੀ ਜਾ ਰਹੀ ਹੈ। ਜਦੋਂ ਗੁਰੂ ਸਾਹਿਬਾਨ ਵੱਲੋਂ ਉਨ੍ਹਾਂ ਦੇ ਬਜ਼ੁਰਗ ਦੇਸ ਰਾਜ ਦੀ ਸੇਵਾ ਤੋਂ ਖੁਸ਼ ਹੋ ਕੇ ਇਹ ਵਸਤਰ ਅਤੇ ਸ਼ਾਸਤਰ ਦਿੱਤੇ ਗਏ ਸੀ ਜਿਨ੍ਹਾਂ ਦੀ ਹੁਣ ਤਕ ਉਨ੍ਹਾਂ ਦਾ ਪਰਿਵਾਰ ਦੇਖਭਾਲ ਕਰਦਾ ਰਿਹਾ ਹੈ।