ਬਠਿੰਡਾ:ਸੂਬੇ ਭਰ ’ਚ ਬੇਅਦਬੀਆਂ ਦਾ ਸਿਲਸਿਲਾ ਰੁਕਣ ਦਾ ਨਾਂਅ ਨਹੀਂ ਲੈ ਰਿਹਾ ਹੈ। ਇਸੇ ਤਰ੍ਹਾਂ ਦਾ ਮਾਮਲਾ ਨਹਿਰ ਦੇ ਨਾਲ ਨੈਸ਼ਨਲ ਕਾਲੋਨੀ ਦੇ ਕੋਲ ਗੁਟਕਾ ਸਾਹਿਬ ਦੇ ਅੰਗ ਅਤੇ ਹਿੰਦੂ ਧਰਮ ਨਾਲ ਸਬੰਧਤ ਹਨੂਮਾਨ ਚਾਲੀਸਾ , ਦੇਵੀ ਦੇਵਤਿਆਂ ਦੀਆਂ ਤਸਵੀਰਾਂ ਨੂੰ ਕੂੜੇ ’ਤੇ ਪਈਆ ਮਿਲੀਆਂ।
ਬਠਿੰਡਾ ਵਿਖੇ ਨੈਸ਼ਨਲ ਕਲੋਨੀ ਨਹਿਰਾ ਕੋਲ ਹੋਈ ਗੁਟਕਾ ਸਾਹਿਬ ਦੀ ਬੇਅਦਬੀ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੰਥਕ ਆਗੂ ਮਹਿੰਦਰ ਸਿੰਘ ਖਾਲਸਾ ਨੇ ਦੱਸਿਆ ਕਿ ਉਹ ਸਵੇਰ ਸੈਰ ਕਰ ਰਹੇ ਸੀ ਤਾਂ ਉਨ੍ਹਾਂ ਨੂੰ ਗੁਟਕਾ ਸਾਹਿਬ ਦੇ ਅੰਗ ਮਿਲੇ। ਉਨ੍ਹਾਂ ਨੇ ਫੋਟਾਵਾ ਨੂੰ ਇੱਕਠਾ ਕਰਕੇ ਗੁਰਦੁਆਰਾ ਸਾਹਿਬ ਨੈਸ਼ਨਲ ਕਾਲੋਨੀ ਲੈ ਗਏ। ਨਾਲ ਹੀ ਇਸ ਸਬੰਧਿਤ ਜਾਣਕਾਰੀ ਪੁਲਿਸ ਨੂੰ ਦੇ ਦਿੱਤੀ ਗਈ।
ਦੂਜੇ ਪਾਸੇ ਸਮੁੱਚੀ ਘਟਨਾ ਬਾਰਾ ਗੁਰਦੀਪ ਸਿੰਘ ਬਠਿੰਡਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਈਮੇਲ ਰਾਹੀ ਸੰਪਰਕ ਕਰਕੇ ਜਾਣੂ ਕਰਵਾਇਆ ਗਿਆ ਹੈ। ਅਤੇ ਦੋਸ਼ੀਆ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਭਾਈ ਗੁਰਦੀਪ ਸਿੰਘ ਬਠਿੰਡਾ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਹੀ ਭੀੜ ਤਲਾਬ ਬਸਤੀ ਵਿੱਚ ਸਿੱਖ ਭਾਵਨਾਵਾਂ ਨੂੰ ਅਰਦਾਸ ਕਰਕੇ ਠੇਸ ਪਹੁੰਚਾਈ ਗਈ। ਉੱਥੇ ਹੀ ਇਹ ਬੇਅਦਬੀ ਦਾ ਮਾਮਲਾ ਬਹੁਤ ਗੰਭੀਰ ਹੈ ਅਤੇ ਪੁਲਿਸ ਨੂੰ ਤੁਰੰਤ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ’ਤੇ ਕਾਰਵਾਈ ਕਰਨੀ ਚਾਹੀਦੀ ਹੈ।
ਦੱਸ ਦਈਏ ਕਿ ਮੌਕੇ ’ਤੇ ਪਹੁੰਚੇ ਐਸਐਸਪੀ ਬਠਿੰਡਾ ਨੇ ਘਟਨਾ ਸਥਾਨ ਦਾ ਦੌਰਾ ਕੀਤਾ ਅਤੇ ਪੁਲਿਸ ਅਧਿਕਾਰੀਆਂ ਨੇ ਜਾਣਕਾਰੀ ਹਾਸਿਲ ਕਰ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜੋ: Coronavirus: ਲੌਕਡਾਊਨ ਤੇ ਕਰਫਿਊ ਵਿਚਾਲੇ ਕੀ ਹੈ ਅੰਤਰ, ਧਾਰਾ 144 ਕਿਉਂ ਲਗਾਈ ਜਾਂਦੀ ਹੈ ?