ਸਮਾਜ ਸੇਵੀ ਸੁਸਾਇਟੀ ਨੇ ਗਰੀਬਾਂ ਦੀ ਸਹੂਲਤ ਲਈ ਖੋਲ੍ਹਿਆ ਹਸਪਤਾਲ, ਹੋ ਰਿਹਾ ਵਰਦਾਨ ਸਿੱਧ ਬਠਿੰਡਾ:ਅਕਸਰ ਹੀ ਕਿਹਾ ਜਾਂਦਾ ਹੈ ਕਿ ਮਨੁੱਖਾਂ ਦੀ ਸੇਵਾ ਸਭ ਤੋਂ ਉੱਤਮ ਸੇਵਾ ਹੈ, ਜਿਸ ਤਹਿਤ ਸਮਾਜ ਸੇਵੀ ਲੋਕਾਂ ਵੱਲੋਂ ਵੱਖ-ਵੱਖ ਸਮਾਜ ਸੇਵਾ ਸਬੰਧੀ ਉਪਰਾਲੇ ਕੀਤੇ ਜਾਂਦੇ ਹਨ। ਅਜਿਹਾ ਹੀ ਬਠਿੰਡਾ ਦੀ ਸਮਾਜ ਸੇਵੀ ਗੁੱਡਵਿਲ ਸੁਸਾਇਟੀ ਨੇ ਗਰੀਬ ਲੋਕਾਂ ਲਈ ਇੱਕ ਹਸਪਤਾਲ ਖੋਲ੍ਹਿਆ ਹੈ, ਜੋ ਕਿ ਗਰੀਬ ਲੋਕਾਂ ਲਈ ਵਰਦਾਨ ਸਿੱਧ ਹੋ ਰਿਹਾ ਹੈ।
1980 ਵਿੱਚ ਸੁਸਾਇਟੀ ਦਾ ਗਠਨ:- ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗੁੱਡਵਿਲ ਸੁਸਾਇਟੀ ਦੇ ਪ੍ਰਧਾਨ ਵਿਜੇ ਕੁਮਾਰ ਬਰੇਜ਼ਾਂ ਨੇ ਦੱਸਿਆ ਕਿ 10 ਦੋਸਤਾਂ ਵੱਲੋਂ 1980 ਵਿੱਚ ਸੁਸਾਇਟੀ ਦਾ ਗਠਨ ਕੀਤਾ ਗਿਆ ਅਤੇ ਇੱਕ ਕਮਰਾ ਲਾਈਨੋਂ ਪਾਰ ਇਲਾਕੇ ਵਿੱਚ ਜੋ ਕਿ ਸਲੱਮ ਏਰੀਆ ਸੀ ਕਿਰਾਏ ਉੱਤੇ ਲਿਆ ਗਿਆ ਅਤੇ ਉਸ ਵਿੱਚ ਡਿਸਪੈਂਸਰੀ ਸ਼ੁਰੂ ਕੀਤੀ ਗਈ ਅਤੇ ਗਰੀਬ ਲੋਕਾਂ ਦਾ ਇਲਾਜ ਮੁਫ਼ਤ ਕੀਤਾ ਜਾਣ ਲੱਗਿਆ ਸੁਸਾਇਟੀ ਵੱਲੋਂ ਕੀਤੇ ਜਾ ਰਹੇ
1982 ਵਿੱਚ ਪਹਿਲਾ ਖੂਨਦਾਨ ਕੈਂਪ:-ਸਮਾਜ ਸੇਵੀ ਕਾਰਜਾਂ ਦੀ ਜਾਣਕਾਰੀ ਜਦੋਂ ਗਵਰਨਰ ਪੰਜਾਬ ਨੂੰ ਮਿਲੀ ਤਾਂ ਉਹਨਾਂ ਵੱਲੋਂ ਸੁਸਾਇਟੀ ਦੇ ਮੈਂਬਰਾਂ ਨੂੰ ਖੂਨ ਦਾਨ ਕੈਂਪ ਲਾਉਣ ਦੀ ਅਪੀਲ ਕੀਤੀ ਗਈ ਤਾਂ 1982 ਵਿੱਚ ਗੁੱਡਵਿਲ ਸੁਸਾਇਟੀ ਵੱਲੋਂ ਖੂਨਦਾਨ ਕੈਂਪ ਲਗਾਇਆ ਗਿਆ। ਜਿਸ ਵਿੱਚ 53 ਯੂਨਿਟ ਖੂਨਦਾਨ ਕੀਤਾ ਗਿਆ। ਕਰੀਬ 4 ਦਹਾਕੇ ਪਹਿਲਾਂ ਲੋਕਾਂ ਵਿੱਚ ਖੂਨਦਾਨ ਨੂੰ ਲੈ ਕੇ ਵੱਡਾ ਡਰ ਸੀ, ਪਰ ਲੋਕਾਂ ਦੇ ਮਿਲ ਰਹੇ ਸਹਿਯੋਗ ਕਾਰਨ ਸੁਸਾਇਟੀ ਨੂੰ ਗਵਰਨਰ ਆਫ ਪੰਜਾਬ ਵੱਲੋਂ ਸਟੇਟ ਅਵਾਰਡ ਨਾਲ ਸਨਮਾਨਤ ਕੀਤਾ ਗਿਆ।
ਡਿਸਪੈਂਸਰੀ ਨੂੰ ਹਸਪਤਾਲ ਵਿੱਚ ਕੀਤਾ ਤਬਦੀਲ:-ਪ੍ਰਧਾਨ ਵਿਜੇ ਕੁਮਾਰ ਨੇ ਦੱਸਿਆ ਕਿ ਗੁੱਡਵਿਲ ਸੁਸਾਇਟੀ ਵੱਲੋਂ ਕੀਤੇ ਜਾ ਰਹੇ ਲਗਾਤਾਰ ਸਮਾਜਸੇਵੀ ਉਪਰਾਲਿਆਂ ਨੂੰ ਵੇਖਦੇ ਹੋਏ, ਇਹ ਫੈਸਲਾ ਕੀਤਾ ਗਿਆ ਕਿ ਡਿਸਪੈਂਸਰੀ ਨੂੰ ਹਸਪਤਾਲ ਵਿੱਚ ਤਬਦੀਲ ਕੀਤਾ ਜਾਵੇ ਤੇ ਇਸ ਲਈ ਬਕਾਇਦਾ ਇੱਕ ਜਗ੍ਹਾ ਲਾਈਨੋਂ ਪਾਰ ਇਲਾਕੇ ਵਿਚ ਸੁਨਿਸ਼ਚਿਤ ਕੀਤੀ ਗਈ। ਲੋਕਾਂ ਦੇ ਸਹਿਯੋਗ ਨਾਲ ਉਸ ਉੱਪਰ ਹਸਪਤਾਲ ਦੀ ਉਸਾਰੀ ਕਰਵਾਈ ਗਈ, ਜਿੱਥੇ ਅੱਜ ਲੋਕਾਂ ਨੂੰ ਮਾਤਰ ਵੀ ਰੁਪਏ ਵਿੱਚ ਚੈੱਕਅੱਪ ਦੇ ਨਾਲ-ਨਾਲ ਮੁਫ਼ਤ ਦਵਾਈ ਦਿੱਤੀ ਜਾਂਦੀ ਹੈ। ਪ੍ਰਧਾਨ ਵਿਜੇ ਕੁਮਾਰ ਬਰੇਜ਼ਾਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਸਮੇਂ-ਸਮੇਂ ਉੱਤੇ ਖੂਨਦਾਨ ਕੈਂਪ ਚਮੜੀ ਦੇ ਰੋਗਾਂ ਦੇ ਕੈਂਪ ਅਤੇ ਅੱਖਾਂ ਦੇ ਕੈਂਪ ਲਗਾਏ ਜਾਂਦੇ ਹਨ। ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਅੱਖਾਂ ਦੇ ਆਪ੍ਰੇਸ਼ਨ ਵੀ ਕੀਤੇ ਜਾਂਦੇ ਹਨ, ਇਹ ਸਭ ਲੋਕਾਂ ਦੇ ਸਹਿਯੋਗ ਨਾਲ ਚੱਲ ਰਿਹਾ ਹੈ।
ਇਹ ਵੀ ਪੜੋ:-ਸੁਨਿਆਰ ਦੀ ਦੁਕਾਨ ਵਿੱਚੋਂ ਔਰਤ ਨੇ ਚਲਾਕੀ ਨਾਲ ਕੀਤੀ ਚੋਰੀ, ਘਟਨਾ ਸੀਸੀਟੀਵੀ ਵਿੱਚ ਕੈਦ