ਬਠਿੰਡਾ :ਬਠਿੰਡਾ ਵਿਖੇ ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ ਹੋਣ ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇੱਕ 24 ਤੋਂ 25 ਸਾਲ ਦੀ ਉਮਰ ਦੇ ਨੌਜਵਾਨ ਦੀ ਮ੍ਰਿਤਕ ਦੇਹ ਪਿੰਡ ਵਾਸੀਆਂ ਨੂੰ ਲਾਵਾਰਿਸ ਹਾਲਤ ਵਿੱਚ ਕੁੜੇ ਦੇ ਢੇਰ ਕੋਲ ਪਈ ਮਿਲੀ। ਇਸ ਮੌਕੇ ਸਥਾਨਕ ਲੋਕਾਂ ਨੇ ਇਸ ਦੀ ਜਾਣਕਾਰੀ ਸਮਾਜ ਸੇਵੀ ਸੰਸਥਾ ਨੂੰ ਦਿੱਤੀ ਅਤੇ ਨਾਲ ਹੀ ਪੁਲਿਸ ਨੂੰ ਵੀ ਸੂਚਿਤ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ, ਸਮਾਜ ਸੇਵੀ ਸੰਦੀਪ ਨੇ ਦੱਸਿਆ ਕਿ ਬਠਿੰਡਾ ਦੇ ਸੰਤਪੁਰਾ ਰੋਡ ਰੇਲਵੇ ਲਾਈਨ ਦੇ ਨੇੜੇ ਇੱਕ ਦਰਖਤ ਨੇੜਿਓਂ ਲਾਸ਼ ਮਿਲੀ ਹੈ। ਲਾਸ਼ ਦੇ ਨੇੜੇ ਨਸ਼ੇ ਲਈ ਵਰਤੀਆਂ ਗਈਆਂ ਸਰਿੰਜਾਂ ਅਤੇ ਹੋਰ ਕਾਗਜ਼ ਪੱਤਰ ਪਏ ਮਿਲੇ ਸਨ। ਸਹਾਰਾ ਜਨ ਸੇਵਾ ਦੇ ਵਰਕਰ ਸੰਦੀਪ ਕੁਮਾਰ ਨੇ ਦੱਸਿਆ ਕਿ ਉਹਨਾਂ ਦੇ ਕੰਟਰੋਲ ਰੂਮ ਫੋਨ ਆਇਆ ਸੀ ਕਿ ਬਠਿੰਡਾ ਦੇ ਸੰਤਪੁਰਾ ਰੋਡ ਸਾਹਮਣੇ ਜਨਤਾ ਨਗਰ ਕੋਲ ਇੱਕ ਨੌਜਵਾਨ ਦੀ ਲਾਸ਼ ਪਈ ਹੈ।
Bathinda News : ਨਸ਼ੇ ਦੀ ਓਵਰਡੋਜ਼ ਕਾਰਨ ਬਠਿੰਡਾ ਦੇ ਨੌਜਵਾਨ ਦੀ ਮੌਤ, ਪੁਲਿਸ ਕਰ ਰਹੀ ਜਾਂਚ - ਬਠਿੰਡਾ
ਬਠਿੰਡਾ ਵਿਖੇ ਇੱਕ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ। ਪਿੰਡ ਵਾਸੀਆਂ ਨੇ ਕਿਹਾ ਕਿ ਨੌਜਵਾਨ ਪਹਿਲਾਂ ਵੀ ਨਸ਼ਾ ਕਰਦਾ ਸੀ, ਇਸ ਨੂੰ ਰੋਕਿਆ ਜਾ ਰਿਹਾ ਸੀ, ਪਰ ਇਹ ਬਾਜ਼ ਨਹੀਂ ਆਇਆ ਤਾਂ ਅੱਜ ਇਸ ਦੀ ਮੌਤ ਹੋ ਗਈ ਹੈ। (Bathinda youth died due to drug overdose)
![Bathinda News : ਨਸ਼ੇ ਦੀ ਓਵਰਡੋਜ਼ ਕਾਰਨ ਬਠਿੰਡਾ ਦੇ ਨੌਜਵਾਨ ਦੀ ਮੌਤ, ਪੁਲਿਸ ਕਰ ਰਹੀ ਜਾਂਚ bathinda youth died due to overdose of drug,police investigate](https://etvbharatimages.akamaized.net/etvbharat/prod-images/06-10-2023/1200-675-19694785-550-19694785-1696570062259.jpg)
Published : Oct 6, 2023, 11:18 AM IST
ਲਾਸ਼ ਕੋਲ ਮਿਲਿਆ ਨਸ਼ੇ ਦਾ ਸਮਾਨ:ਸਮਾਜ ਸੇਵੀ ਸੰਦੀਪ ਨੇ ਦੱਸਿਆ ਕਿਜਦੋਂ ਉਹਨਾਂ ਮੌਕੇ 'ਤੇ ਆ ਕੇ ਦੇਖਿਆ ਤਾਂ ਨੌਜਵਾਨ ਕੋਲ ਨਸ਼ੇ ਦੀਆਂ ਸਰਿੰਜਾਂ ਪਈਆਂ ਸਨ ਅਤੇ ਨੌਜਵਾਨ ਦੀ ਮੌਤ ਹੋ ਚੁਕੀ ਸੀ। ਜਦੋਂ ਉਹਨਾਂ ਵੱਲੋਂ ਇਸ ਜਗ੍ਹਾ ਦੀ ਚੰਗੀ ਤਰ੍ਹਾਂ ਛਾਣਬੀਣ ਕੀਤੀ ਗਈ ਤਾਂ ਉੱਥੇ ਕਾਫੀ ਵੱਡੀ ਗਿਣਤੀ ਵਿੱਚ ਸਰਿੰਜਾਂ ਦੇ ਕਵਰ ਅਤੇ ਸਰਿੰਜਾਂ ਮਿਲੀਆਂ ਇਸ ਤੋਂ ਇਲਾਵਾ ਉੱਥੇ ਲੋਕਾਂ ਦੇ ਸ਼ਨਾਖਤੀ ਕਾਰਡ ਅਤੇ ਹੋਰ ਕਾਗਜੀ ਪੱਤਰ ਮਿਲੇ, ਪਰ ਨੌਜਵਾਨ ਦੀ ਪਹਿਚਾਣ ਨਹੀਂ ਹੋ ਸਕੀ।
- Stubble Burning: ਮੋਗਾ ਦਾ ਕਿਸਾਨ ਹੋਰਾਂ ਲਈ ਵੀ ਬਣਿਆ ਮਿਸਾਲ, ਨੌ ਸਾਲਾਂ ਤੋਂ ਕਦੇ ਨੀ ਲਾਈ ਪਰਾਲੀ ਨੂੰ ਅੱਗ, ਖੇਤੀਬਾੜੀ ਵਿਭਾਗ ਵੀ ਕਰ ਰਿਹਾ ਜਾਗਰੂਕ
- Shubhman Gill Dengue : ਵਿਸ਼ਵ ਕੱਪ ਤੋਂ ਪਹਿਲਾਂ ਭਾਰਤੀ ਕ੍ਰਿਕਟ ਟੀਮ ਨੂੰ ਝਟਕਾ, ਸ਼ੁਭਮਨ ਗਿੱਲ ਨੂੰ ਹੋਇਆ ਡੇਂਗੂ
- Goregaon Building fire: ਮੁੰਬਈ ਦੇ ਗੋਰੇਗਾਂਵ 'ਚ ਬਹੁਮੰਜ਼ਿਲਾ ਇਮਾਰਤ 'ਚ ਭਿਆਨਕ ਅੱਗ ਲੱਗਣ ਕਾਰਨ 7 ਲੋਕਾਂ ਦੀ ਹੋਈ ਮੌਤ
ਨਸ਼ੇ ਦੇ ਆਦਿ ਨੌਜਵਾਨ ਵਾਰਦਾਤਾਂ ਨੂੰ ਦਿੰਦੇ ਅੰਜਾਮ:ਉਧਰ ਦੂਸਰੇ ਪਾਸੇ ਮੁਹੱਲਾ ਵਾਸੀਆਂ ਦਾ ਕਹਿਣਾ ਹੈ ਕਿ ਇਹ ਜਗ੍ਹਾ ਨਸ਼ੇੜੀਆਂ ਦਾ ਅੱਡਾ ਬਣ ਚੁੱਕੀ ਹੈ। ਵਾਰ-ਵਾਰ ਪੁਲਿਸ ਨੂੰ ਸੂਚਿਤ ਕਰਨ ਦੇ ਬਾਵਜੂਦ ਪੁਲਿਸ ਵੱਲੋਂ ਇਹਨਾਂ ਨਸ਼ੇੜੀ ਨੌਜਵਾਨਾਂ ਖਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ। ਆਏ ਦਿਨ ਇੱਥੇ ਲੁੱਟ ਖੋਹ ਦੀਆਂ ਵਾਰਦਾਤਾਂ ਵਾਪਰਦੀਆਂ ਰਹਿੰਦੀਆਂ ਹਨ। ਪਿਛਲੇ ਦਿਨੀਂ ਇੱਥੇ ਗੋਲੀ ਵੀ ਚੱਲੀ ਸੀ ਪਰ ਪੁਲਿਸ ਵੱਲੋਂ ਨਸ਼ਾ ਵੇਚਣ ਅਤੇ ਕਰਨ ਵਾਲਿਆਂ ਖਿਲਾਫ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਪਿੰਡ ਵਾਸੀ ਨੇ ਕਿਹਾ ਕਿ ਜਿਹੜੇ ਨੌਜਵਾਨ ਦੀ ਲਾਸ਼ ਮਿਲੀ ਹੈ,ਉਹ ਨੌਜਵਾਨ ਨਸ਼ੇ ਦਾ ਆਦੀ ਸੀ ਅਤੇ ਅਕਸਰ ਜਗ੍ਹਾ ਦੇ ਉੱਤੇ ਆਉਂਦਾ ਹੁੰਦਾ ਸੀ। ਪਿੰਡ ਵਾਸੀਆਂ ਨੇ ਮੰਗ ਕੀਤੀ ਕਿ ਸਰਕਾਰ ਨੂੰ ਚਾਹੀਦਾ ਹੈ, ਕਿ ਨਸ਼ੇ ਨੂੰ ਨੱਥ ਪਾਈ ਜਾਵੇ ਤਾਂ ਜੋ ਆਏ ਦਿਨ ਸਿਵਿਆਂ ਦੇ ਰਾਹ ਪੈ ਰਹੀਆਂ ਹਨ। ਨਸ਼ੇ ਦੇ ਆਦੀ ਇਹਨਾਂ ਨੌਜਵਾਨਾਂ ਵੱਲੋਂ ਹੀ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ ਹੁਣ ਤਾਂ ਲੋਕ ਇਹਨਾਂ ਨਸ਼ੇੜੀ ਨੌਜਵਾਨਾਂ ਤੋਂ ਡਰਦੇ ਘਰਾਂ ਚੋਂ ਨਿਕਲਣੇ ਹੀ ਬੰਦ ਹੋ ਗਏ ਹਨ।