ਪੰਜਾਬ

punjab

ETV Bharat / state

ਹੜ੍ਹ ਪੀੜਤਾਂ ਲਈ ਰਾਸ਼ਨ ਦੇ ਨਾਲ-ਨਾਲ ਭੇਜੀਆਂ ਦਵਾਈਆਂ - bathinda villager provide medical facilities for flood victims

ਪਿੰਡ ਘੁੱਦਾ ਵਾਸੀਆਂ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਾਸਤੇ ਰਾਸ਼ਨ ਦਾ ਭਰਿਆ ਟਰੱਕ ਰਵਾਨਾ ਕੀਤਾ। ਇਸ ਤੋਂ ਇਲਾਵਾ ਇਨ੍ਹਾਂ ਪਿੰਡ ਵਾਸੀਆਂ ਦੀ ਮਦਦ ਸਦਕਾ ਹੜ੍ਹਾਂ ਕਾਰਨ ਪੈਦਾ ਹੋਈਆਂ ਬਿਮਾਰੀਆਂ ਦੇ ਇਲਾਜ ਲਈ ਦਵਾਈਆਂ ਦਾ ਕੈਂਪ ਵੀ ਲਾਇਆ ਜਾਵੇਗਾ।

ਹੜ੍ਹ ਪੀੜਤਾ ਲਈ ਰਾਸ਼ਨ ਦੇ ਨਾਲ-ਨਾਲ ਦਵਾਈਆਂ ਵੀ ਭੇਜੀਆਂ

By

Published : Aug 24, 2019, 9:56 PM IST

ਬਠਿੰਡਾ : ਪੰਜਾਬ ਵਿੱਚ ਪਿਛਲੇ ਦਿਨੀਂ ਆਏ ਹੜ੍ਹਾਂ ਕਾਰਨ ਕਈ ਲੋਕ ਬੇਘਰ ਹੋ ਗਏ ਹਨ। ਸੂਬੇ ਅਤੇ ਪੰਜਾਬ ਦੀਆਂ ਕਈ ਸਮਾਜਸੇਵੀ ਸੰਸਥਾਵਾਂ ਉਨ੍ਹਾਂ ਲੋਕਾਂ ਦੀ ਮਦਦ ਲਈ ਉਪਰਾਲੇ ਕਰ ਰਹੀਆਂ ਹਨ।

ਅਜਿਹਾ ਹੀ ਇੱਕ ਉਪਰਾਲਾ ਬਠਿੰਡਾ ਦੇ ਅਧੀਨ ਪੈਂਦੇ ਪਿੰਡ ਘੁੱਦਾ ਦੇ ਵਾਸੀਆਂ ਨੇ ਕੀਤਾ ਹੈ। ਜਿਥੇ ਮਾਨਵ ਸੇਵਾ ਫ਼ਾਉਂਡੇਸ਼ਨ ਅਤੇ ਪਿੰਡ ਵਾਸੀਆਂ ਨੇ ਮਿਲ ਕੇ ਹੜ੍ਹ ਪੀੜਤਾਂ ਲਈ ਰਾਸ਼ਨ ਇਕੱਠਾ ਕਰ ਕੇ ਟਰੱਕ ਨੂੰ ਰਵਾਨਾ ਕੀਤਾ।

ਪਿੰਡ ਵਾਸੀਆਂ ਨੇ ਜਾਣਕਾਰੀ ਦਿੰਦਿਆ ਕਿਹਾ ਕਿ ਪੀੜਤਾਂ ਲਈ ਰਾਸ਼ਨ ਅਤੇ ਹੋਰ ਸਮਾਨ ਤਾਂ ਬਾਕੀ ਹੋਰ ਲੋਕ ਸੰਸਥਾਵਾਂ ਵੀ ਭੇਜ ਰਹੀਆਂ ਹਨ, ਪਰ ਹੜ੍ਹਾਂ ਤੋਂ ਬਾਅਦ ਪੈਦਾ ਹੋਈਆਂ ਬਿਮਾਰੀਆਂ ਲਈ ਅਸੀਂ ਦਵਾਈਆਂ ਦਾ ਕੈਂਪ ਵੀ ਲਾ ਰਹੇ ਹਾਂ।

ਵੇਖੋ ਵੀਡੀਓ।

ਸਤਲੁਜ ਦਾ ਜਲ ਪੱਧਰ ਵਧਣ ਕਾਰਨ ਫੌਜ ਦੇ ਬੰਕਰ ਰੁੜੇ, ਬੰਨ੍ਹ ਟੁੱਟਣ ਦਾ ਵੀ ਖ਼ਤਰਾ

ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪ੍ਰਕਿਰਤੀ ਆਪਦਾ ਅੱਗੇ ਕਿਸੇ ਦਾ ਵੱਸ ਨਹੀਂ ਚੱਲਦਾ ਇਸ ਲਈ ਸਾਨੂੰ ਸਾਰਿਆਂ ਨੂੰ ਮਿਲ ਕੇ ਆਪਣਾ ਫਰਜ਼ ਨਿਭਾਉਣਾ ਚਾਹੀਦਾ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜਿਥੇ ਲੋਕਾਂ ਲਈ ਰਾਸ਼ਨ ਵਗੈਰਾ ਭੇਜਿਆ ਜਾ ਰਿਹਾ ਹੈ, ਉਥੇ ਹੀ ਪਸ਼ੂਆਂ ਅਤੇ ਜਾਨਵਰਾਂ ਲਈ ਵੀ ਚਾਰਾ, ਤੂੜੀ ਆਦਿ ਵੀ ਭੇਜਿਆ ਜਾਵੇ।

ABOUT THE AUTHOR

...view details