ਬਠਿੰਡਾ: ਕੋਰੋਨਾ ਮਹਾਂਮਾਰੀ ਸੰਕਟ ਵਿੱਚ ਵੀ ਭਾਰਤ ਇਕਜੁੱਟ ਹੈ ਅਤੇ ਹਰ ਕੋਈ ਆਪਣੀ ਸੇਵਾ ਭਾਵਨਾ ਦੇ ਨਾਲ ਇੱਕ ਦੂਜੇ ਦੇ ਲਈ ਸਹਿਯੋਗ ਅਦਾ ਕਰ ਰਿਹਾ ਹੈ ਜਿਸ ਨੂੰ ਲੈ ਕੇ ਬਠਿੰਡਾ ਦਾ ਰਹਿਣ ਵਾਲਾ ਨਵੀਨ ਕੁਮਾਰ ਪੇਂਟਰ ਵੀ ਇਸ ਵਿੱਚ ਆਪਣਾ ਕਿਰਦਾਰ ਬਾਖੂਬੀ ਨਿਭਾ ਰਹੇ ਹੈ। ਨਵੀਨ ਸ਼ਹਿਰ ਵਿੱਚ ਕੋਰੋਨਾ ਬਾਰੇ ਜਾਗਰੂਕ ਕਰਨ ਵਾਲੇ ਨਾਅਰੇ ਲਿਖ ਕੇ ਆਮ ਲੋਕਾਂ ਨੂੰ ਜਾਗਰੂਕ ਕਰ ਰਿਹਾ ਹੈ।
ਬਠਿੰਡਾ: ਆਪਣੀ ਪੇਂਟਿੰਗ ਰਾਹੀ ਲੋਕਾਂ ਨੂੰ ਕੋਰੋਨਾ ਪ੍ਰਤੀ ਜਾਗਰੂਕ ਕਰ ਰਿਹਾ ਹੈ ਨਵੀਨ - ਬਠਿੰਡਾ
ਕੋਰੋਨਾ ਮਹਾਂਮਾਰੀ ਸੰਕਟ ਵਿੱਚ ਵੀ ਭਾਰਤ ਇਕਜੁੱਟ ਹੈ ਅਤੇ ਹਰ ਕੋਈ ਆਪਣੀ ਸੇਵਾ ਭਾਵਨਾ ਦੇ ਨਾਲ ਇੱਕ ਦੂਜੇ ਦੇ ਲਈ ਸਹਿਯੋਗ ਅਦਾ ਕਰ ਰਿਹਾ ਹੈ ਜਿਸ ਨੂੰ ਲੈ ਕੇ ਬਠਿੰਡਾ ਦਾ ਰਹਿਣ ਵਾਲਾ ਨਵੀਨ ਕੁਮਾਰ ਪੇਂਟਰ ਵੀ ਇਸ ਵਿੱਚ ਆਪਣਾ ਕਿਰਦਾਰ ਬਾਖੂਬੀ ਨਿਭਾ ਰਹੇ ਹੈ।
ਨਵੀਨ ਪੇਸ਼ੇ ਤੋਂ ਪੇਂਟਰ ਹੈ ਜੋ ਪੇਂਟਿੰਗ ਕਰਕੇ ਆਪਣਾ ਪਰਿਵਾਰ ਪਾਲਦਾ ਹੈ ਪਰ ਜਜ਼ਬਾ ਦੇਸ਼ ਪ੍ਰਤੀ ਬੇਹੱਦ ਉੱਚਾ ਹੈ ਅਤੇ ਨਵੀਨ ਕੁਮਾਰ ਨੇ ਆਪਣੀ ਜੇਬ ਵਿੱਚੋਂ ਪੈਸੇ ਖਰਚ ਕਰਕੇ ਸਾਰੇ ਸ਼ਹਿਰ ਵਿੱਚ ਪੇਂਟਿੰਗ ਦੇ ਰਾਹੀਂ ਕੋਰੋਨਾ ਮਹਾਂਮਾਰੀ ਬਾਰੇ ਨਾਅਰੇ ਲਿਖ ਕੇ ਲੋਕਾਂ ਨੂੰ ਜਾਗਰੂਕ ਕਰ ਰਿਹਾ ਹੈ । ਨਵੀਨ ਨੂੰ ਇਸ ਕੰਮ ਵਿੱਚ ਪ੍ਰਸ਼ਾਸਨ ਤੇ ਪੁਲਿਸ ਦਾ ਵੀ ਸਹਿਯੋਗ ਮਿਲ ਰਿਹਾ ਹੈ। ਨਵੀਨ ਹੁਣ ਤੱਕ ਸ਼ਹਿਰ ਦੀਆਂ ਸੌ ਤੋਂ ਵੱਧ ਥਾਵਾਂ 'ਤੇ ਕੋਰੋਨਾ ਤੋਂ ਜਾਗਰੂਕ ਕਰਨ ਵਾਲੇ ਨਾਅਰੇ ਲਿਖ ਚੁੱਕਿਆ ਹੈ।
ਨਵੀਨ ਨੇ ਦੱਸਿਆ ਕਿ ਉਹ ਹੁਣ ਤੱਕ 125 ਤੋਂ ਵੱਧ ਕੋਰੋਨਾ ਮਹਾਂਮਾਰੀ ਦੇ ਬਚਾਅ ਲਈ ਨਾਅਰੇ ਲਿਖ ਚੁੱਕਿਆ ਹੈ ਅਤੇ ਉਸ ਨੂੰ ਇਸ ਆਪਣੇ ਕਰਮ ਤੇ ਬੇਹੱਦ ਮਾਨ ਹੈ। ਜਿਸ ਤਰੀਕੇ ਨਾਲ ਨਾਲ ਦੇਸ਼ ਵਿੱਚ ਇਸ ਕੋਰੋਨਾ ਮਹਾਂਮਾਰੀ ਸੰਕਟ ਵਿੱਚ ਹਰ ਕੋਈ ਆਪਣਾ ਬਣਦਾ ਕਿਰਦਾਰ ਅਦਾ ਕਰ ਰਿਹਾ ਹੈ ਉਸੇ ਤਰੀਕੇ ਨਾਲ ਉਹ ਆਪਣੇ ਕਿੱਤੇ ਰਾਹੀਂ ਆਪਣਾ ਸਹਿਯੋਗ ਵੀ ਅਦਾ ਕਰ ਰਿਹਾ ਹੈ ।
ਨਵੀਨ ਕੁਮਾਰ ਨੇ ਦੱਸਿਆ ਕਿ ਅਸੀਂ ਸਾਰੇ ਮਿਲ ਕੇ ਇਸ ਕੋਰੋਨਾ ਮਹਾਂਮਾਰੀ ਸੰਕਟ ਵਿੱਚ ਰਲ ਕੇ ਲੜਾਈ ਲੜੀਏ ਅਤੇ ਇਸ ਕੋਰੋਨਾ ਦਾ ਖਾਤਮਾ ਕਰਕੇ ਦੇਸ਼ ਵਿੱਚ ਜਿੱਤ ਪ੍ਰਾਪਤ ਕਰਕੇ ਮੁੜ ਤੋਂ ਇੱਕ ਵਾਰ ਫਿਰ ਲੋਕ ਆਪਣੇ ਕੰਮ ਕਾਰਾਂ 'ਤੇ ਪਰਤਣ ਅਤੇ ਖੁਸ਼ਹਾਲੀ ਦੀ ਜ਼ਿੰਦਗੀ ਬਤੀਤ ਕਰਨ।